ਰੋਹਿਤ-ਕੋਹਲੀ ਸਮੇਤ ਟੀਮ ਦੀਵਾਲੀ ’ਤੇ ਵੀ ਟ੍ਰੇਨਿੰਗ ਕਰੇਗੀ
- ਤੀਜਾ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਜਿੱਤਣਾ ਬਹੁਤ ਜ਼ਰੂਰੀ
ਮੁੰਬਈ। IND vs NZ Mumbai Test: ਨਿਊਜ਼ੀਲੈਂਡ ਖਿਲਾਫ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ਨੂੰ ਦੀਵਾਲੀ ’ਤੇ ਵੀ ਅਭਿਆਸ ਕਰਨਾ ਹੋਵੇਗਾ। ਭਾਰਤੀ ਟੀਮ 3 ਟੈਸਟ ਮੈਚਾਂ ਦੀ ਸੀਰੀਜ਼ ’ਚ 0-2 ਨਾਲ ਪਿੱਛੇ ਹੈ। ਤੀਜਾ ਟੈਸਟ ਮੁੰਬਈ ’ਚ ਹੋਣਾ ਹੈ ਤੇ ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਲਈ ਬਹੁਤ ਮਹੱਤਵਪੂਰਨ ਹੈ। ਟੀਮ ਪ੍ਰਬੰਧਨ ਨੇ ਕਿਹਾ ਹੈ ਕਿ ਸਾਰੇ ਖਿਡਾਰੀ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਮੁੰਬਈ ਟੈਸਟ ਦੀ ਤਿਆਰੀ ਕਰਨਗੇ। ਭਾਰਤੀ ਟੀਮ ਪ੍ਰਬੰਧਨ ਨੇ ਵਿਕਲਪਿਕ ਸਿਖਲਾਈ ਸੈਸ਼ਨ ਨਾ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ 30 ਤੇ 31 ਅਕਤੂਬਰ ਨੂੰ ਮੁੰਬਈ ’ਚ ਅਭਿਆਸ ਕਰੇਗੀ। ਸਾਰੇ ਖਿਡਾਰੀਆਂ ਨੂੰ ਇਸ ਸੈਸ਼ਨ ’ਚ ਸ਼ਾਮਲ ਹੋਣਾ ਜ਼ਰੂਰੀ ਹੋਵੇਗੀ। ਰੋਹਿਤ, ਕੋਹਲੀ ਤੇ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਨੂੰ ਵੀ ਦੀਵਾਲੀ ਦੌਰਾਨ ਆਰਾਮ ਨਹੀਂ ਮਿਲੇਗਾ।
ਇਹ ਵੀ ਪੜ੍ਹੋ : Rohit Sharma: ‘ਜੇਕਰ ਅਸੀਂ ਪਹਿਲੀ ਪਾਰੀ ’ਚ ਥੋੜਾ…’ ਰੋਹਿਤ ਨੇ ਪੁਣੇ ਟੈਸਟ ਬਾਅਦ ਦੱਸਿਆ ਕਿਸ ਕਾਰਨ ਹਾਰੀ ਟੀਮ ਇੰਡੀਆ
WTC ਦੇ ਨਜ਼ਰੀਏ ਤੋਂ ਮੁੰਬਈ ਟੈਸਟ ਬਹੁਤ ਮਹੱਤਵਪੂਰਨ
ਮੁੰਬਈ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਭਾਰਤੀ ਟੀਮ ਲਈ ਮਹੱਤਵਪੂਰਨ ਹੈ। ਲਗਾਤਾਰ 2 ਮੈਚ ਹਾਰਨ ਤੋਂ ਬਾਅਦ ਭਾਰਤ ਨੂੰ ਹੁਣ ਅਗਲੇ 6 ’ਚੋਂ 4 ਟੈਸਟ ਜਿੱਤਣੇ ਹੋਣਗੇ। 5 ਮੈਚ ਅਸਟਰੇਲੀਆ ’ਚ ਹਨ। ਅਜਿਹੇ ’ਚ ਟੀਮ ਇੰਡੀਆ ਨੂੰ ਆਖਰੀ ਮੈਚ ਜਿੱਤਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇਕਰ ਨਿਊਜ਼ੀਲੈਂਡ ਦੀ ਟੀਮ ਭਾਰਤ ਦੇ ਖਿਲਾਫ ਕਲੀਨ ਸਵੀਪ ਕਰਨ ’ਚ ਸਫਲ ਹੋ ਜਾਂਦੀ ਹੈ ਤਾਂ ਉਸ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਪਹੁੰਚਣਾ ਮੁਸ਼ਕਲ ਹੋ ਜਾਵੇਗਾ।
ਸਮਝੋ 2 ਪੁਆਇੰਟਾਂ ’ਚ ਸਿਖਲਾਈ ਸੈਸ਼ਨ… | IND vs NZ Mumbai Test
- ਵਿਕਲਪਿਕ : ਵਿਕਲਪਿਕ ਸਿਖਲਾਈ ਸੈਸ਼ਨ ਆਮ ਤੌਰ ’ਤੇ ਮੈਚ ਤੋਂ ਪਹਿਲਾਂ ਆਯੋਜਿਤ ਕੀਤਾ ਜਾਂਦਾ ਹੈ। ਇਸ ’ਚ ਖਿਡਾਰੀ ਨੂੰ ਟਰੇਨਿੰਗ ਛੱਡਣ ਦਾ ਵਿਕਲਪ ਮਿਲਦਾ ਹੈ। ਜਿਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਦੀ ਲੋੜ ਹੈ ਉਹ ਇਸ ਸੈਸ਼ਨ ’ਚ ਹਿੱਸਾ ਲੈਣ। ਬਾਕੀ ਖਿਡਾਰੀ ਹੋਟਲ ’ਚ ਆਰਾਮ ਕਰਦੇ ਹਨ, ਖਿਡਾਰੀਆਂ ਨੂੰ ਤਾਜ਼ਾ ਰੱਖਣ ਲਈ ਮੈਚ ਤੋਂ ਪਹਿਲਾਂ ਇੱਕ ਵਿਕਲਪਿਕ ਸਿਖਲਾਈ ਸੈਸ਼ਨ ਰੱਖਿਆ ਜਾਂਦਾ ਹੈ।
- ਜ਼ਰੂਰੀ : ਇਹ ਸਿਖਲਾਈ ਸੈਸ਼ਨ ਉਦੋਂ ਆਯੋਜਿਤ ਕੀਤਾ ਜਾਂਦਾ ਹੈ ਜਦੋਂ ਦੋ ਮੈਚਾਂ ਵਿਚਕਾਰ ਅੰਤਰ ਹੁੰਦਾ ਹੈ। ਇਸ ਸੈਸ਼ਨ ’ਚ ਟੀਮ ਦੇ ਸਾਰੇ ਖਿਡਾਰੀਆਂ ਦਾ ਹਾਜ਼ਰ ਹੋਣਾ ਲਾਜ਼ਮੀ ਹੈ।
(ਆਮ ਤੌਰ ’ਤੇ, ਯਾਤਰਾ ਤੇ ਮੈਚਾਂ ਦੇ ਅਗਲੇ ਦਿਨ ਸਿਖਲਾਈ ਸੈਸ਼ਨ ਨਹੀਂ ਰੱਖੇ ਜਾਂਦੇ ਹਨ, ਤਾਂ ਜੋ ਖਿਡਾਰੀ ਆਰਾਮ ਕਰ ਸਕਣ।)
ਭਾਰਤੀ ਟੀਮ ਸੀਰੀਜ਼ ’ਚ 0-2 ਨਾਲ ਪਿੱਛੇ | IND vs NZ Mumbai Test
ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ’ਚ 0-2 ਨਾਲ ਪਿੱਛੇ ਹੈ। ਟੀਮ ਨੂੰ ਪਹਿਲੇ 2 ਟੈਸਟ ਮੈਚਾਂ ’ਚ ਕੀਵੀਆਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਕਲੀਨ ਸਵੀਪ ਕੀਤਾ ਸੀ। IND vs NZ Mumbai Test