ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਜਣਿਆਂ ਖਿਲਾਫ ਮਾਮਲਾ ਦਰਜ, 1 ਗ੍ਰਿਫਤਾਰ

Sardulgarh News
ਸਰਦੂਲਗੜ੍ਹ : ਪੁਲਿਸ ਥਾਣਾ ਜੋੜਕੀਆਂ ਦੇ ਮੁਖੀ ਗੁਰਪਾਲ ਸਿੰਘ ਕਥਿਤ ਮੁਲਜਮ ਨਾਲ।

ਸਰਦੂਲਗੜ੍ਹ (ਗੁਰਜੀਤ ਸ਼ੀਂਹ)। Sardulgarh News: ਜੋੜਕੀਆਂ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਦੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਸਟੇਸ਼ਨ ਜੋੜਕੀਆਂ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪਿੰਡਾਂ ’ਚ ਪ੍ਰ੍ਰਾਈਵੇਟ ਕੰਪਨੀ ਵੱਲੋਂ ਪਿੰਡਾਂ ਦੀਆਂ ਔਰਤਾਂ ਆਦਿ ਨੂੰ ਲੋਨ ਦੇਣ ਵਾਲੇ ਅਮਰੀਕ ਸਿੰਘ ਪੁੱਤਰ ਲਛਮਣ ਸਿੰਘ ਫਤਿਹਪੁਰ ਜਿਲ੍ਹਾ ਮਾਨਸਾ ਨੂੰ ਰਸਤੇ ’ਚ ਘੇਰ ਕੇ ਉਸ ਕੋਲੋਂ 41 ਹਜ਼ਾਰ ਰੁਪਏ ਨਗਦੀ ਤੇ ਮੋਬਾਇਲ ਦੀ ਲੁੱਟ-ਖੋਹ ਕੀਤੀ ਹੈ।

Read This : Satinder Sartaj: ਜਾਣੋ! ਕਿਉਂ ਭੇਜਿਆ ਅਦਾਲਤ ਨੇ ਸਤਿੰਦਰ ਸਰਤਾਜ਼ ਨੂੰ ਸੰਮਨ…

ਪੀੜਤ ਵਿਅਕਤੀ ਨੇ ਆਪਣੀ ਲਿਖਤੀ ਦਰਖਾਸਤ ਪੁਲਿਸ ਥਾਣਾ ਜੋੜਕੀਆਂ ਵਿਖੇ ਦਿੱਤੀ ਤਾਂ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਕੁਝ ਹੀ ਘੰਟਿਆਂ ’ਚ ਇਸ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿੰਨ੍ਹਾ ’ਚੋਂ ਲਖਵੀਰ ਸਿੰਘ ਪੁੱਤਰ ਬੰਤ ਸਿੰਘ ਬਾਸੀ ਪਿੰਡ ਝੇਰਿਆਂਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਹਰਪ੍ਰੀਤ ਸਿੰਘ ਉਰਫ ਸੁਦਾਮਾ ਪੁੱਤਰ ਸਤਪਾਲ ਸਿੰਘ, ਮਨਿੰਦਰ ਸਿੰਘ ਉਰਫ ਮਣੀ ਪੁੱਤਰ ਮੇਜਰ ਸਿੰਘ, ਹਰਪ੍ਰੀਤ ਸਿੰਘ ਉਰਫ ਬੀਨੂ ਪੁੱਤਰ ਕਾਲਾ ਸਿੰਘ ਵਾਸੀਅਨ ਝੇਰਿਆਂਵਾਲੀ ਦੀ ਭਾਲ ਜਾਰੀ ਹੈ। Sardulgarh News

ਪੁਲਿਸ ਮੁਖੀ ਨੇ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਫਤਿਹਪੁਰ ਪ੍ਰਾਈਵੇਟ ਕੰਪਨੀ ਮਿਡਲੈਂਡ ਰਾਹੀਂ ਇਸ ਏਰੀਏ ’ਚ ਪਿਛਲੇ 10 ਮਹੀਨਿਆਂ ਤੋਂ ਲੋੜਵੰਦ ਲੋਕਾਂ ਨੂੰ ਲੋਨ ਮੁਹੱਈਆ ਕਰਵਾਉਂਦਾ ਸੀ ਜਿਸ ਨੂੰ ਕੱਲ੍ਹ ਦਿਨੇ ਰਾਏਪੁਰ ਤੋਂ ਪਿੰਡ ਚਹਿਲਾਂਵਾਲਾ ਵੱਲ ਜਾ ਰਹੇ ਨੂੰ ਰਸਤੇ ’ਚ ਰੋਕ ਕੇ ਉਸ ਤੋਂ 41 ਹਜ਼ਾਰ ਰੁਪਏ ਨਗਦੀ ਤੇ ਮੋਬਾਇਲ ਦੀ ਲੁੱਟ ਖੋਹ ਕੀਤੀ ਹੈ। ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਿਸ ਨੇ ਉਕਤ ਚਾਰੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Sardulgarh News