Punajb News: ਆਪ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਅਲਾਪੇ ‘ਬਾਗੀ ਸੁਰ’

By Election
Punajb News: ਆਪ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਅਲਾਪੇ 'ਬਾਗੀ ਸੁਰ'

ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਅਲਾਪੇ ‘ਬਾਗੀ ਸੁਰ’

Punajb News: (ਗੁਰਪ੍ਰੀਤ ਸਿੰਘ) ਬਰਨਾਲਾ। ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਪਾਠ ਨੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾਉਣ ’ਤੇ ਵੱਡੇ ਸਵਾਲ ਚੁੱਕੇ ਹਨ ਤੇ ਚਿਤਾਵਨੀ ਦਿੰਦਿਆਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਸਬੰਧੀ ਕੋਈ ਵੱਡਾ ਫੈਸਲਾ ਲੈਣਗੇl

ਬਰਨਾਲਾ ਹਲਕੇ ਵਿੱਚੋਂ ਜਦੋਂ ਹੀ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰਾਂ ਵਿੱਚ ਵੱਡੇ ਪੱਧਰ ’ਤੇ ਹਿਲਜੁਲ ਹੋਣੀ ਆਰੰਭ ਹੋ ਗਈ ਹੈ। ਇਸ ਸਬੰਧੀ ਸਭ ਤੋਂ ਪਹਿਲੀ ਪ੍ਰਤੀਕਿਰਿਆ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਵੱਲੋਂ ਸਾਹਮਣੇ ਆਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੇਜ ’ਤੇ ਲਾਈਵ ਹੁੰਦਿਆਂ ਆਪਣੀ ਹੀ ਪਾਰਟੀ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਐਲਾਨੇ ਗਏ ਹਨ

ਇਹ ਵੀ ਪੜ੍ਹੋ: Punajb By Election: ਸੰਸਦ ਮੈਂਬਰ ਗੁਰਮੀਤ ਮੀਤ ਹੇਅਰ ਆਪਣੇ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿਵਾਉਣ ’ਚ ਹੋਏ ਕਾਮਯਾ…

ਉਹਨਾਂ ਦੀ ਪ੍ਰਕਿਰਿਆ ਵਿੱਚੋਂ ਪਰਿਵਾਰਵਾਦ ਦੀ ਝਲਕ ਆਉਂਦੀ ਹੈ। ਉਹਨਾਂ ਕਿਹਾ ਕਿ ਚੱਬੇਵਾਲ ਵਿਧਾਨ ਸਭਾ ਤੋਂ ਮੈਂਬਰ ਪਾਰਲੀਮੈਂਟ ਦੇ ਲੜਕੇ ਨੂੰ ਉਮੀਦਵਾਰ ਬਣਾਉਣਾ ਅਤੇ ਬਰਨਾਲਾ ਹਲਕੇ ਵਿੱਚ ਸੰਸਦ ਮੈਂਬਰ ਗੁਰਮੀਤ ਮੀਤ ਹੇਅਰ ਤੇ ਮਾਸੀ ਦੇ ਲੜਕੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾਉਣਾ ਸਾਬਤ ਕਰਦਾ ਹੈ ਕਿ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਟਕਸਾਲੀ ਆਗੂਆਂ ਦੀ ਥਾਂ ਪਰਿਵਾਰਵਾਦ ਨੂੰ ਹੀ ਮੁੱਖ ਰੱਖਿਆ ਗਿਆ ਹੈ।  ਉਹਨਾਂ ਦਾ ਇੱਥੋਂ ਤੱਕ ਆਖ ਦਿੱਤਾ ਕਿ ਬਰਨਾਲਾ ਹਲਕੇ ਦੇ ਸਮੂਹ ਟਕਸਾਲੀ ਵਰਕਰ ਇਸ ਫੈਸਲੇ ਦੇ ਖਿਲਾਫ ਇੱਕਜੁੱਟ ਹੋਣ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕੋਈ ਵੱਡਾ ਫੈਸਲਾ ਲੈਣਗੇ।

ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸਨ

ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਸਨ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹਲਕੇ ਵਿੱਚ ਚੋਣ ਰਾਬਤਾ ਆਰੰਭ ਕੀਤਾ ਹੋਇਆ ਸੀ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਾਲੰਟੀਅਰਾਂ ਨੇ ਇਕੱਠ ਕਰਕੇ ਪਾਰਟੀ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਗੁਰਦੀਪ ਸਿੰਘ ਬਾਠ ਦੀ ਹਮਾਇਤ ਕਰਨਗੇ ਜੇਕਰ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਦਾ ਜ਼ੋਰਦਾਰ ਵਿਰੋਧ ਵੀ ਕਰਨਗੇ ਪਿਛਲੇ ਲੰਮੇ ਸਮੇਂ ਤੋਂ ਇਸ ਕਸ਼ਮਕਸ਼ ਕਾਰਨ ਬਾਠ ਨੂੰ ਪਾਰਟੀ ਗਤੀਵਿਧੀਆਂ ਵਿੱਚੋਂ ਬਾਹਰ ਰੱਖਿਆ ਜਾ ਰਿਹਾ ਸੀ ਅਤੇ ਕਿਸੇ ਵੀ ਸਰਕਾਰੀ ਸਮਾਗਮ ਵਿੱਚ ਉਹਨਾਂ ਦੀ ਸ਼ਮੂਲੀਅਤ ਤੇ ਰੋਕ ਲਾਈ ਹੋਈ ਸੀ।

ਇਸ ਦੇ ਬਾਵਜੂਦ ਬਾਠ ਵੱਲੋਂ ਆਪਣੀ ਮੁਹਿੰਮ ਵੱਖਰੇ ਤੌਰ ’ਤੇ ਚਲਾਈ ਹੋਈ ਸੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਇਹ ਨਹੀਂ ਚਾਹੁੰਦੇ ਸਨ ਕਿ ਬਾਠ ਨੂੰ ਪਾਰਟੀ ਟਿਕਟ ਦੇਵੇ ਇਸ ਕਾਰਨ ਉਹਨਾਂ ਵੱਲੋਂ ਆਪਣੇ ਨਿੱਜੀ ਸਹਾਇਕ ਹਸਨਪ੍ਰੀਤ ਅਤੇ ਆਪਣੇ ਨਿੱਜੀ ਸਾਥੀ ਹਰਿੰਦਰ ਧਾਲੀਵਾਲ ਨੂੰ ਆਰੰਭ ਤੋਂ ਥਾਪੜਾ ਦਿੱਤਾ ਜਾ ਰਿਹਾ ਸੀ ਇਸ ਦੌਰਾਨ ਭਗਵੰਤ ਮਾਨ ਵੱਲੋਂ ਵੀ ਹਲਕਾ ਧੂਰੀ ਦੇ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਨੂੰ ਬਰਨਾਲਾ ਤੋਂ ਉਮੀਦਵਾਰ ਬਣਾਉਣ ਦੀ ਇੱਛਾ ਰੱਖੀ ਸੀ ਪਰ ਮੀਤ ਹੇਅਰ ਵੱਲੋਂ ਇਸ ਸਬੰਧੀ ਮਾਨ ਨਾਲ ਸਹਿਮਤੀ ਨਹੀਂ ਬਣਾਈ ਸੀ ਜਿਸ ਕਾਰਨ ਦੋਵਾਂ ਵਿੱਚ ਕਸ਼ਮਕਸ਼ ਵੀ ਚੱਲ ਰਹੀ ਸੀ।