Canada News: ‘ਕੈਨੇਡਾ ਨੇ ਕੋਈ ਭਰੋਸੇਯੋਗ ਸਬੂਤ ਸਾਂਝਾ ਨਹੀਂ ਕੀਤਾ’
ਨਵੀਂ ਦਿੱਲੀ (ਏਜੰਸੀ)। ਭਾਰਤ ਨੇ ਕੈਨੇਡਾ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਭਰੋਸੇਯੋਗ ਸਬੂਤ ਭਾਰਤ ਸਰਕਾਰ ਨਾਲ ਸਾਂਝੇ ਕੀਤੇ ਗਏ ਹਨ। ਸੂਤਰਾਂ ਅਨੁਸਾਰ ਸਾਰੇ ਕੈਨੇਡੀਅਨ ਅਧਿਕਾਰੀਆਂ ਦਾ ਕੇਂਦਰੀ ਦਾਅਵਾ ਹੈ ਕਿ ਨਿੱਝਰ ਮਾਮਲੇ ਵਿੱਚ ਭਾਰਤ ਨੂੰ ਭਰੋਸੇਯੋਗ ਸਬੂਤ ਪੇਸ਼ ਕੀਤੇ ਗਏ ਹਨ। ਇਹ ਗੱਲ ਉਨ੍ਹਾਂ ਦੇ ਹਾਈ ਕਮਿਸ਼ਨ ਦੇ ਇੰਚਾਰਜ ਨੇ ਵੀ ਮੀਡੀਆ ਨੂੰ ਦੁਹਰਾਈ। ਜਦੋਂਕਿ ਇਹ ਬਿਲਕੁਲ ਵੀ ਸਹੀ ਨਹੀਂ ਹੈ।
ਸੂਤਰਾਂ ਨੇ ਕਿਹਾ ਕਿ ਕੈਨੇਡਾ ਦਾ ਸ਼ੁਰੂਆਤ ਤੋਂ ਹੀ ਅਸਪਸ਼ਟ ਦੋਸ਼ ਲਾਉਣ ਅਤੇ ਇਨਕਾਰ ਦਾ ਬੋਝ ਭਾਰਤ ’ਤੇ ਪਾਉਣ ਦਾ ਰਵੱਈਆ ਰਿਹਾ ਹੈ ਪ੍ਰੈੱਸ ਕਾਨਫਰੰਸ ’ਚ ਕੁਝ ਵਿਅਕਤੀਆਂ ਦੇ ਭਾਰਤ ਨਾਲ ਸਬੰਧ ਹੋਣ ਦੇ ਦਾਅਵੇ ਕੀਤੇ ਗਏ ਸਨ। ਪਰ ਦੋਵਾਂ ਮਾਮਲਿਆਂ ਵਿੱਚ ਕੋਈ ਖਾਸ ਵੇਰਵੇ ਨਹੀਂ ਦਿੱਤੇ ਗਏ। ਲੋਕਾਂ ਨੂੰ ਜਵਾਬਦੇਹ ਬਣਾਉਣ ਦੀ ਗੱਲ ਵੀ ਹੋਈ ਪਰ ਇਹ ਕਦੇ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੌਣ ਅਤੇ ਕਿਸ ਲਈ। ਸੂਤਰਾਂ ਨੇ ਕਿਹਾ ਕਿ ਇਹ ਬੇਤੁਕਾ ਹੈ ਕਿ ਪਿਛਲੇ ਸਾਲ ਹਾਈ ਕਮਿਸ਼ਨਰ ਨਾਲ ਡੂੰਘਾਈ ਨਾਲ ਗੱਲਬਾਤ ਕਰਨ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਹੁਣ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਚੁਣਿਆ ਹੈ।
Canada News
ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਨੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਅਤੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ‘ਨਿਸ਼ਾਨਾ’ ਬਣਾਇਆ ਜਾ ਰਹੇ’ ਹੋਰ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਪੰਜ ਹੋਰ ਅਧਿਕਾਰੀ ਇਸ ਹਫ਼ਤੇ ਦੇ ਅੰਤ ਵਿੱਚ ਕੈਨੇਡਾ ਤੋਂ ਵਾਪਸ ਆਉਣਗੇ। ਭਾਰਤ ਪਰਤਣ ਤੋਂ ਬਾਅਦ ਸੰਭਾਵਿਤ ਅੱਤਵਾਦੀ ਖਤਰਿਆਂ ਕਾਰਨ ਉਨ੍ਹਾਂ ਨੂੰ ਸੁਰੱਖਿਆ ਵਧਾ ਦਿੱਤੀ ਜਾਵੇਗੀ।
Read Also : Supreme Court: ਅਪੰਗ ਵੀ ਬਰਾਬਰ ਹੱਕਦਾਰ
ਖੁਫੀਆ ਸੂਤਰਾਂ ਮੁਤਾਬਕ ਇਨ੍ਹਾਂ ਅਫਸਰਾਂ ਨੂੰ ਅੱਤਵਾਦੀ ਸਮੂਹਾਂ ਤੋਂ ਗੰਭੀਰ ਖਤਰਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕੈਨੇਡਾ ਵਿੱਚ ਤਾਇਨਾਤ ਹੋਰ ਭਾਰਤੀ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਸੰਜੇ ਕੁਮਾਰ ਵਰਮਾ ਤੋਂ ਇਲਾਵਾ ਟੋਰਾਂਟੋ ਦੇ ਕੌਂਸਲਰ ਸਿਧਾਰਥ ਨਾਥ ਨੂੰ ਸਭ ਤੋਂ ਵੱਧ ‘ਖ਼ਤਰੇ’ ਵਿੱਚ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੀ ਹਾਲ ਹੀ ਵਿੱਚ ਕੈਨੇਡਾ ਛੱਡਣ ਲਈ ਕਿਹਾ ਗਿਆ ਸੀ। ਨਾਥ ਨੇ ਪਿਛਲੇ ਸਾਲ ਅਗਸਤ ਵਿੱਚ ਟੋਰਾਂਟੋ ਕੌਂਸਲੇਟ ਦਾ ਚਾਰਜ ਸੰਭਾਲਿਆ ਸੀ। ਨਾਥ ਨੇ ਬ੍ਰਿਟਿਸ਼ ਕੋਲੰਬੀਆ ਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋ ਮਹੀਨਿਆਂ ਬਾਅਦ ਹੀ ਅਹੁਦਾ ਸੰਭਾਲਿਆ ਸੀ।
ਭਾਰਤ ਵਿੱਚ ਪਾਬੰਦੀਸ਼ੁਦਾ ਸਮੂਹ ਐੱਸਐੱਫਜੇ ਨੇ ਹਾਈ ਕਮਿਸ਼ਨਰ ਵਰਮਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ 500,000 ਫਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
ਓਸੀਆਈ ਕਾਰਡ ’ਤੇ ਹੋਵੇਗੀ ਸਖ਼ਤੀ
ਸੂਤਰਾਂ ਅਨੁਸਾਰ ਭਾਰਤ ਸਰਕਾਰ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਕਾਰਡਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਵੀਜ਼ਾ ਜਾਰੀ ਕਰਨ ’ਤੇ ਰੋਕ ਲਾਉਣ ਦੀ ਸੰਭਾਵਨਾ ਨਹੀਂ ਹੈ, ਜਿਵੇਂ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਤੋਂ ਬਾਅਦ ਹੋਇਆ ਸੀ।
ਦੂਜੇ ਦੇਸ਼ਾਂ ਨੂੰ ਲਾਮਬੰਦ ਕਰ ਰਿਹਾ ਕੈਨੇਡਾ
ਵੋਟ ਬੈਂਕ ਦੇ ਲਾਲਚ ਕਾਰਨ ਜਸਟਿਨ ਟਰੂਡੋ ਭਾਰਤ ਵਿਰੁੱਧ ਲਗਾਤਾਰ ਜ਼ਹਿਰ ਫੈਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਹੁਣ ਉਸ ਨੇ ਕਈ ਦੇਸ਼ਾਂ ਨੂੰ ਭਾਰਤ ਵਿਰੁੱਧ ਲਾਮਬੰਦ ਕਰਨ ਦੀ ਸਾਜ਼ਿਸ਼ ਵੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਦੇਸ਼ ਮੰਤਰੀ ਮੇਲਾਨੀ ਜੋਲੀ ਅਤੇ ਸਿਵਲ ਡਿਫੈਂਸ ਮੰਤਰੀ ਡੋਮਿਨਿਕ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਜਾਂਚ ਅਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਅਤੇ ਅਮਰੀਕਾ ਨਾਲ ਮਿਲ ਕੇ ਕੀਤੀ ਜਾਵੇਗੀ।