Sarpanch Elections: ਪਿੰਡ ਬਾਪਲਾ ’ਚ ਬਣੀ ਸਰਬਸੰਮਤੀ, ਬੀਬੀ ਚਰਨਜੀਤ ਕੌਰ ਝੂੰਦ ਨੂੰ ਚੁਣਿਆ ਸਰਪੰਚ

Sarpanch Elections
ਮਾਲੇਰਕੋਟਲਾ : ਪਿੰਡ ਬਾਪਲਾ ਦੀ ਨਵੀ ਚੁਣੀ ਪੰਚਾਇਤ ਇੱਕ ਸਾਂਝੀ ਤਸਵੀਰ ਦੌਰਾਨ।

Sarpanch Elections: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਘਸਮਾਨ ਅੱਜ ਸਮਾਪਤ ਹੋ ਗਿਆ ਹੈ। ਕਈ ਜਗ੍ਹਾ ’ਤੇ ਸਰਬਸਮਤੀਆ ਨੂੰ ਤਰਜ਼ੀਹ ਦਿੱਤੀ ਗਈ ਪਰ ਕਈ ਥਾਵਾਂ ’ ਤੇ ਸਰਪੰਚੀ ਦੀ ਫਸਵੀ ਟੱਕਰ ਵੀ ਦੇਖਣ ਨੂੰ ਮਿਲੀ। ਜੇਕਰ ਗੱਲ ਕਰੀਏ ਜ਼ਿਲ੍ਹਾ ਮਾਲੇਰਕੋਟਲਾ ਦੇ ਜੋਨ ਸੰਦੌੜ ਦੇ ਪਿੰਡ ਬਾਪਲਾ ਦੀ ਜਿੱਥੇ ਪਿੰਡ ਵਾਸੀਆਂ ਨੇ ਸਰਪੰਚ ਅਤੇ ਪੰਚਾਂ ਦੀ ਸਹਿਮਤੀ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਨਜ਼ਦੀਕੀ ਪਿੰਡ ਬਾਪਲਾ ਦੇ ਲੋਕਾਂ ਨੇ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣ ਲਈ ਹੈ। ਪਿੰਡ ਦੇ ਲੋਕਾਂ ਵੱਲੋਂ ਫਾਰਮ ਭਰਨ ਤੋਂ ਪਹਿਲਾਂ ਹੀ ਪਿੰਡ ਵਿਚ ਇਕੱਠ ਕੀਤਾ ਗਿਆ। ਜਿਸ ਵਿਚ ਪੰਚਾਇਤ ਸਰਬਸੰਮਤੀ ਨਾਲ ਬਣਾਉਣ ਲਈ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ: Panchayat Elections Punjab: ਪਿੰਡ ਦਿਆਲਗੜ੍ਹ ਵਿਖੇ ਵੋਟਾਂ ਦਾ ਭੁਗਤਾਨ ਮੱਠਾ ਹੋਣ ਕਾਰਨ ਪਰੇਸ਼ਾਨ ਹੋਏ ਵੋਟਰ

ਮਤਾ ਪਾਸ ਕਰਦਿਆਂ ਇਕੱਠੇ ਹੋਏ ਸਮੂੰਹ ਪਿੰਡ ਦੇ ਲੋਕਾਂ ਨੇ ਬੀਬੀ ਚਰਨਜੀਤ ਕੌਰ ਝੂੰਦ ਧਰਮਪਤਨੀ ਹਰਬੰਸ ਸਿੰਘ ਝੂੰਦ ਬਾਪਲਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ, ਜਦਕਿ ਅੰਮ੍ਰਿਤਪਾਲ ਸਿੰਘ ਝੂੰਦ, ਹਰਪ੍ਰੀਤ ਸਿੰਘ ਧਾਲੀਵਾਲ ,ਗੁਰਪ੍ਰੀਤ ਸਿੰਘ, ਸੁਬੇਦਾਰ ਸੁਰਜੀਤ ਸਿੰਘ,ਗੁਰਜੀਤ ਕੌਰ, ਮਨਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੂੰ ਸਰਬਸੰਮਤੀ ਨਾਲ ਪੰਚ ਚੁਣਿਆ ਹੈ।

ਚੋਣ ਉਪਰੰਤ ਪਿੰਡ ਦੇ ਮੋਹਤਵਰਾਂ ਨੇ ਨਵੀਂ ਚੁਣੀ ਗਈ ਪੰਚਾਇਤ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਸਰਬਸੰਮਤੀ ਨਾਲ ਚੁਣੀ ਗਈ ਸਰਪੰਚ ਬੀਬੀ ਚਰਨਜੀਤ ਕੌਰ ਝੂੰਦ ਅਤੇ ਪਤੀ ਹਰਬੰਸ ਸਿੰਘ ਝੂੰਦ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਜੋ ਸਾਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਹੈ ਉਸ ਤੇ ਪੂਰਾ ਉਤਰਾਗੇ। ਉਨ੍ਹਾਂ ਕਿਹਾ ਕਿ ਪਿੰਡ ਵਿਚਲੇ ਰੁਕੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਨਿਪਟਾਇਆ ਜਾਵੇਗਾ ਅਤੇ ਪਿੰਡ ਵਿੱਚੋਂ ਨਸ਼ਿਆਂ ਨੂੰ ਵੀ ਖ਼ਤਮ ਕੀਤਾ ਜਾਵੇਗਾ। Sarpanch Elections

LEAVE A REPLY

Please enter your comment!
Please enter your name here