Punjab Panchayat Elections: ਇਹ ਪਿੰਡ ’ਚ ਸਮੁੱਚੀ ਪੰਚਾਇਤ ਚੁਣਨ ਲਈ ਬਣੀ ਸਰਬ ਸੰਮਤੀ

Punjab Panchayat Elections
ਨਵੀਂ ਚੁਣੀ ਗਈ ਪੰਚਾਇਤ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਰਾਹੁਲ ਇੰਦਰ ਸਿੰਘ ਸਿੱਧੂ।

ਹਰਕੀਰਤ ਮਨੀ ਨੂੰ ਸਰਪੰਚ ਚੁਣਨ ’ਤੇ ਹੋਈ ਸਰਵ ਸੰਮਤੀ

ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। Punjab Panchayat Elections: ਬਲਾਕ ਲਹਿਰਾ ਗਾਗਾ ਦੇ ਨੇੜਲੇ ਪਿੰਡ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਹੁਰੇ ਪਿੰਡ ਚੰਗਾਲੀਵਾਲਾ ਦੀ ਪੰਚਾਇਤ ਦੇ ਸਰਪੰਚ ਤੇ ਕੁੱਲ ਪੰਜ ਵਾਰਡ ਦੇ ਮੈਂਬਰਾਂ ਪੰਚਾਇਤ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ ਜਿਸ ’ਚ ਹਰਕੀਰਤ ਸਿੰਘ ਮਨੀ ਨੂੰ ਸਰਪੰਚ, ਗੁਰਦੇਵ ਸਿੰਘ, ਬਲਵਿੰਦਰ ਕੌਰ, ਜਸਵੀਰ ਕੌਰ, ਪ੍ਰੇਮ ਚੰਦ ਤੇ ਹਰਮੇਸ਼ ਸਿੰਘ ਨੂੰ ਪੰਚਾਇਤ ਮੈਂਬਰ ਚੁਣਨਾ ਤੈਅ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਪਿੰਡ ਚੰਗਾਲੀ ਵਾਲਾ ਦੀ ਲਗਭਗ ਆਬਾਦੀ 1400 ਹੈ ਜਿਸ ’ਚ ਲਗਭਗ 870 ਵੋਟਰ ਹਨ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਨਗਰ ਪੰਚਾਇਤ ਚੁਣੀ ਗਈ। ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਨੇ ਸਮੂਹ ਪਿੰਡ ਵਾਸੀਆਂ ਵੱਲੋਂ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਪਿੰਡ ਦੇ ਲੋਕ ਵਧਾਈ ਦੇ ਪਾਤਰ ਹਨ ਜਿਨਾਂ ਨੇ ਆਪਣੇ ਪਿੰਡ ’ਚ ਸਰਬ ਸੰਮਤੀ ਕਰਕੇ ਇੱਕ ਮਿਸਾਲ ਪੇਸ਼ ਕੀਤੀ ਹੈ। ਉਨਾਂ ਕਿਹਾ ਕਿ ਜਿੱਥੇ ਸਾਰੇ ਪਿੰਡ ਨੇ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਇੱਕ ਪੜੇ ਲਿਖੇ ਨੌਜਵਾਨ ਮੁੰਡੇ ਨੂੰ ਸਰਪੰਚ ਬਣਾਉਣ ਦਾ ਫੈਸਲਾ ਕੀਤਾ।

Read This : Indigo Airline System: ਇੰਡੀਗੋ ਏਅਰਲਾਈਨ ਦੇ ਸਰਵਰ ’ਚ ਗੜਬੜੀ, ਪੜ੍ਹੋ ਪੂਰੀ ਰਿਪੋਰਟ

ਉਥੇ ਮੈਂ ਵੀ ਇਸ ਨੂੰ ਬਹੁਤ ਮੁਬਾਰਕਬਾਦ ਦੇ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਨੌਜਵਾਨ ਸਰਪੰਚ ਪਿੰਡ ਦਾ ਸਰਵ ਪੱਖੀ ਵਿਕਾਸ ਕਰ ਸਕੇ। ਹਰਕੀਰਤ ਸਿੰਘ ਮਨੀ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਪਿੰਡ ਦੇ ਸਰਬ ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਪਿੰਡ ਵਾਸੀ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਪੰਚੀ ਲਈ ਯੋਗ ਸਮਝਿਆ। ਇਸ ਮੌਕੇ ਅਰਪਿੰਦਰ ਸਿੱਧੂ, ਹਰਦੀਪ ਸਿੰਘ ਨੰਬਰਦਾਰ ਹਰਿੰਦਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਲਾਡੀ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਸਾਬਕਾ ਸਰਪੰਚ, ਪਰਮਦੀਪ ਸਿੰਘ ਮੌਜ਼ੂਦ ਸਨ। Punjab Panchayat Elections