Saint Dr MSG: ਨਾ ਹੋਣ ਵਾਲਾ ਕਾਰਜ ਸਤਿਗੁਰੂ ਜੀ ਦੇ ਪ੍ਰਸ਼ਾਦ ਨਾਲ ਹਾਂ ’ਚ ਬਦਲਿਆ

Saint Dr MSG
Saint Dr MSG: ਨਾ ਹੋਣ ਵਾਲਾ ਕਾਰਜ ਸਤਿਗੁਰੂ ਜੀ ਦੇ ਪ੍ਰਸ਼ਾਦ ਨਾਲ ਹਾਂ ’ਚ ਬਦਲਿਆ

ਪ੍ਰੇਮੀ ਕਿਰਨਪਾਲ ਇੰਸਾਂ ਪੁੱਤਰ ਰਾਮਦੀਆ ਇੰਸਾਂ, ਪਿੰਡ ਬਾਤਾ ਤਹਿਸੀਲ ਕਲਾਇਤ, ਜ਼ਿਲ੍ਹਾ ਕੈਥਲ ਤੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰਤੱਖ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

Ram Rahim: ਮੈਂ ਆਪ ਜੀ ਦੀ (ਪੂਜਨੀਕ ਹਜ਼ੂਰ ਪਿਤਾ ਜੀ) ਰਹਿਮਤ ਨਾਲ ਮਾਰਚ 2001 ਤੋਂ ਸੀਆਰਪੀਐੱਫ ’ਚ ਭਰਤੀ ਹੋਇਆ ਮਈ 2003 ’ਚ ਮੇਰਾ ਵਿਆਹ ਹੋ ਗਿਆ ਵਿਆਹ ਤੋਂ ਦੋ-ਢਾਈ ਸਾਲ ਬਾਅਦ ਤੱਕ ਮੇਰੇ ਕੋਈ ਔਲਾਦ ਨਹੀਂ ਹੋਈ ਮੈਂ ਘਰ-ਪਰਿਵਾਰ ਅਤੇ ਸਮਾਜ ਨੂੰ ਵੇਖਦੇ ਹੋਏ ਸਾਲ 2005 ’ਚ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਮੇਰੀ ਡਿਊਟੀ ਅਵੰਤੀਪੁਰਾ (ਸ੍ਰੀਨਗਰ) ਜੰਮੂ-ਕਸ਼ਮੀਰ ’ਚ ਸੀ ਉੱਥੇ ਮੈਂ ਜ਼ਿਲ੍ਹਾ ਪੱਧਰ ’ਤੇ ਸਰਕਾਰੀ ਹਸਪਤਾਲ ਪਾਪੁੰਰ ’ਚ ਤਿੰਨ ਸਾਲ ਤੱਕ ਇਲਾਜ ਕਰਵਾਇਆ, ਪਰ ਕੋਈ ਫਾਇਦਾ ਨਹੀਂ ਹੋਇਆ ਸੰਨ 2008 ’ਚ ਮੇਰਾ ਤਬਾਦਲਾ ਦਿੱਲੀ ਹੋ ਗਿਆ ਮੈਂ ਫਿਰ ਤੋਂ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। Saint Dr MSG

Read This : MSG: ਪਿਆਰੇ ਸਤਿਗੁਰੂ ਜੀ ਨੇ ਕੀਤੀ ਇੱਛਾ ਪੂਰੀ, ਬਖ਼ਸ਼ੀ ਬੱਚੇ ਦੀ ਦਾਤ

ਮੈਂ ਆਪਣੀ ਪਤਨੀ ਦੀਆਂ ਸਾਰੀਆਂ ਰਿਪੋਰਟਾਂ ਨਾਲ ਲੈ ਕੇ ਭਾਰਤ ਦੇ ਸਭ ਤੋਂ ਵੱਡੇ ਹਸਪਤਾਲ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ, ਦਿੱਲੀ ’ਚ ਪਹੁੰਚਿਆ ਡਾਕਟਰਾਂ ਨੇ ਕਿਹਾ ਕਿ ਤੁਸੀਂ ਬੱਚਾ ਗੋਦ ਲੈ ਲਓ ਤਾਂ ਚੰਗਾ ਰਹੇਗਾ, ਕਿਉਂਕਿ ਤੁਹਾਡੀ ਪਤਨੀ ਦੀਆਂ ਦੋਵੇਂ ਟਿਊਬਾਂ ਖ਼ਤਮ ਹੋ ਚੁੱਕੀਆਂ ਹਨ ਇਹ ਸੁਣ ਕੇ ਮੈਨੂੰ ਤਰੇਲੀ ਆ ਗਈ ਮੈਂ ਆਪਣੀ ਪਤਨੀ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਮੈਂ ਫਿਰ ਦੁਬਾਰਾ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਮੈਡਮ ਜੀ, ਕੀ ਮੇਰੀ ਪਤਨੀ ਦਾ ਹੁਣ ਕੋਈ ਇਲਾਜ ਨਹੀਂ ਹੈ, ਤਾਂ ਉਨ੍ਹਾਂ ਕਿਹਾ ਕਿ ਇਲਾਜ ਤਾਂ ਹੈ ਪਰ ਖਰਚ ਜ਼ਿਆਦਾ ਆਵੇਗਾ ਕਿਉਂਕਿ ਇਸ ਦਾ ਹੁਣ ਆਧੁਨਿਕ ਪ੍ਰਣਾਲੀ ਨਾਲ ਇਲਾਜ ਹੋਵੇਗਾ ਮੈਂ ਕਿਹਾ। Saint Dr MSG

ਡਾਕਟਰ ਮੈਮ, ਅਸੀਂ ਸਹਿਮਤ ਹਾਂ ਉਨ੍ਹਾਂ ਨੇ ਕਿਹਾ, ਠੀਕ ਹੈ ਉਸ ਤੋਂ ਬਾਅਦ ਅਸੀਂ ਘਰ ਆ ਗਏ ਤੇ ਪੈਸਿਆਂ ਦਾ ਪ੍ਰਬੰਧ ਕੀਤਾ ਇੱਕ ਹਫਤੇ ਬਾਅਦ ਅਸੀਂ ਹਸਪਤਾਲ ’ਚ 65000 ਰੁਪਏ ਜਮ੍ਹਾ ਕਰਵਾ ਦਿੱਤੇ ਅਤੇ ਇਲਾਜ ਸ਼ੁਰੂ ਹੋ ਗਿਆ ਇਲਾਜ ਇਹ ਸੀ ਕਿ ਜਿਸ ਨੂੰ ਅਸੀਂ ਟੈਸਟ ਟਿਊਬ ਬੇਬੀ ਕਹਿੰਦੇ ਹਾਂ, ਆਈਵੀਐਫ ਵੀ ਕਹਿੰਦੇ ਹਾਂ ਤਿੰਨ ਮਹੀਨੇ ਇਲਾਜ ਚੱਲਿਆ ਪਰ ਕੋਈ ਫਾਇਦਾ ਨਹੀਂ ਹੋਇਆ ਇਲਾਜ ਕਰਵਾਉਂਦੇ ਹੋਏ 8-9 ਸਾਲ ਲੰਘ ਗਏ ਪਰ ਕੋਈ ਫਾਇਦਾ ਨਹੀਂ ਹੋਇਆ ਆਈਵੀਐੱਫ ਦਾ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਬਿਲਕੁਲ ਹੀ ਸਪੱਸ਼ਟ ਕਰ ਦਿੱਤਾ ਕਿ ਹੁਣ ਬੱਚਾ ਨਹੀਂ ਹੋਵੇਗਾ। Saint Dr MSG

Read This : Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

ਉਸ ਤੋਂ ਬਾਅਦ ਅਸੀਂ ਥੱਕ-ਹਾਰ ਕੇ ਤਿੰਨ ਦਿਨ ਦੀ ਛੁੱਟੀ ਲੈ ਕੇ ਦਸੰਬਰ 2013 ’ਚ ਆਪਣੇ ਪਿੰਡ ਬਾਤਾ ਆ ਗਏ ਘਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਮੇਰੇ ਡੈਡੀ ਜੀ ਨੇ ਕਿਹਾ ਕਿ ਇੱਕ ਵਾਰ ਮੁੜ ਆਈਵੀਐੱਫ ਕਰਵਾ ਲਓ ਤਾਂ ਅਸੀਂ ਕਿਹਾ ਕਿ ਠੀਕ ਹੈ, ਛੁੱਟੀ ਪੂਰੀ ਹੋਣ ਤੋਂ ਬਾਅਦ ਦਿੱਲੀ ਜਾ ਕੇ ਕਰਵਾ ਲਵਾਂਗੇ ਪਰ ਇਸ ਤੋਂ ਪਹਿਲਾਂ ਸਾਡੇ ਬਲਾਕ ਦੀ ਕਲਾਇਤ ’ਚ ਨਾਮ-ਚਰਚਾ ਸੀ, ਜਿਸ ’ਚ ਅਸੀਂ ਵੀ ਗਏ ਹੋਏ ਸੀ ਤਾਂ ਉੱਥੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਦ੍ਰਿਸ਼ਟੀ ਵਾਲਾ ਕਿੰਨੂੰ ਦਾ ਪ੍ਰਸ਼ਾਦ ਆਇਆ ਹੋਇਆ ਸੀ। ਅਸੀਂ ਵੀ ਉਹ ਕਿੰਨੂੰ ਦਾ ਪ੍ਰਸ਼ਾਦ ਲੈ ਲਿਆ ਅਤੇ ਮਾਲਿਕ ਸਤਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਖਾ ਲਿਆ ਛੁੱਟੀ ਦੌਰਾਨ ਸਤਿਗੁਰੂ ਜੀ ਦੀ ਅਜਿਹੀ ਰਹਿਮਤੀ ਹੋਈ ਕਿ ਸਾਨੂੰ ਲੱਗਾ ਕਿ ਇਸ ਵਾਰ ਕੁਝ ਉਮੀਦ ਹੈ।

ਛੁੱਟੀ ਪੂਰੀ ਹੋਣ ਤੋਂ ਬਾਅਦ ਅਸੀਂ ਡਰਦੇ-ਡਰਦੇ  ਏਮਜ਼ ਗਏ ਅਤੇ ਡਾਕਟਰਾਂ ਨੂੰ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਸਾਨੂੰ ਕੁਝ ਉਮੀਦ ਹੈ ਡਾਕਟਰਾਂ ਦੀ ਪੂਰੀ ਟੀਮ ਉੱਥੇ ਮੌਜ਼ੂਦ ਸੀ ਕਿਉਂਕਿ ਵਾਰ-ਵਾਰ ਜਾਣ ਨਾਲ ਡਾਕਟਰ ਸਾਡੇ ਤੋਂ ਚੰਗੀ ਤਰ੍ਹਾਂ ਜਾਣੁੂੰ ਹੋ ਚੁੱਕੇ ਸਨ ਪਰ ਉਨ੍ਹਾਂ ਕਿਹਾ, ਨਹੀਂ, ਅਜਿਹਾ ਨਹੀਂ ਹੋ ਸਕਦਾ ਡਾਕਟਰ ਮੈਡਮ ਨੇ ਕਿਹਾ, ਮਰੀਜ਼ ਨੂੰ ਲੈ ਕੇ ਆਓ, ਅਸੀਂ ਹੁਣੇ ਉਸ ਦਾ ਸਕੈਨ ਕਰਕੇ ਵੇਖਾਂਗੇ ਲੇਡੀ ਡਾਕਟਰ ਮੇਰੀ ਪਤਨੀ ਨੂੰ ਸਕੈਨ ਰੂਮ ’ਚ ਲੈ ਗਈ ਤੇ ਮੈਂ ਉੱਥੇ ਖੜ੍ਹਾ ਹੋ ਕੇ ਮਨ ਹੀ ਮਨ ਨਾਅਰੇ ਦਾ ਜਾਪ ਕਰਦਾ ਰਿਹਾ ਕਦੇ ਸਿਮਰਨ ਕਰਨ ਲੱਗ ਜਾਂਦਾ, ਕਦੇ ਨਾਅਰਾ ਲਾਉਂਦਾ ਬਹੁਤ ਹੀ ਡਰ ਲੱਗ ਰਿਹਾ ਸੀ। Saint Dr MSG

ਡਾਕਟਰਾਂ ਦੀ ਸੀਨੀਅਰ ਅਤੇ ਆਈਵੀਐੱਫ ਦੀ ਸੀਨੀਅਰ ਡਾਕਟਰ ਨੇ ਕਿਹਾ ਕਿ ਤੁਹਾਡੀ ਸਾਰੀ ਰਿਪੋਰਟ ਦੁਬਾਰਾ ਵਿਖਾਓ ਮੈਂ ਸਾਰੀ ਰਿਪੋਰਟ ਡਾਕਟਰ ਮੈਡਮ ਨੂੰ ਵਿਖਾਈ ਮਾਲਕ ਦੇ ਇਸ ਕਰਿਸ਼ਮੇ ਸਾਹਮਣੇ ਸਾਰੇ ਡਾਕਟਰ ਵੀ ਹੈਰਾਨ ਸਨ ਉਨ੍ਹਾਂ ’ਚ ਬੇਚੈਨੀ ਦਾ ਆਲਮ ਸੀ ਅਤੇ ਮੇਰੇ ਦਿਲ ’ਚ ਖੁਸ਼ੀ ਸੀ ਸਤਿਗੁਰੂ ਜੀ ਦੀ ਰਹਿਮਤ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਡਾਕਟਰ ਨੀਤਾ ਸਿੰਘ ਨੇ ਮੈਨੂੰ ਵਧਾਈ ਦਿੱਤੀ ਅਤੇ ਕਿਹਾ, ਬੇਟਾ, ਇਹ ਗੌਡ-ਗਿਫਟਡ ਹੈ ਇਸ ਦਾ ਪੂਰਾ ਧਿਆਨ ਰੱਖਣਾ ਹੈ ਤੁਹਾਨੂੰ ਮੁਬਾਰਕ ਹੋਵੇ ਅਤੇ ਇਲਾਜ ਕਰਵਾਉਂਦੇ ਰਹਿਣਾ ਹੈ ਮੇਰੀ ਅਤੇ ਮੇਰੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਇਲਾਜ ਚੱਲਦਾ ਰਿਹਾ ਅਤੇ ਸਤਿਗੁਰੂ ਜੀ ਦੀ ਦਇਆ-ਮਿਹਰ ਨਾਲ ਸੱਤਵੇਂ ਮਹੀਨੇ 19 ਜੁਲਾਈ 2014 ਨੂੰ ਸਾਨੂੰ ਲੜਕੇ ਦੀ ਅਨਮੋਲ ਦਾਤ ਪ੍ਰਾਪਤ ਹੋਈ। Saint Dr MSG

LEAVE A REPLY

Please enter your comment!
Please enter your name here