ਸਰਪੰਚ ਦਲਜੀਤ ਕੌਰ ਨੇ ਪੰਚਾਇਤ ਨਾਲ ਮਿਲ ਕੇ ਪਿੰਡ ਹਰੀਗੜ੍ਹ ਨੂੰ ਕੀਤਾ ਨਸ਼ਾ ਮੁਕਤ

Punjab News
ਪੰਚਾਇਤ ਵੱਲੋਂ ਸਰਕਾਰੀ ਸਕੂਲ ਦੀ ਬਦਲੀ ਦਿੱਖ ਰਹੀ ਤਸਵੀਰ ਤੇ ਪਿੰਡ ਵਾਸੀਆਂ ਲਈ ਬਣਾਏ ਗਏ ਸੁੰਦਰ ਪਾਰਕ ਦਾ ਦ੍ਰਿਸ਼।

ਪੰਚਾਇਤ ਵੱਲੋਂ ਪਿੰਡ ’ਚ ਕੋਈ ਵੀ ਨਸ਼ੀਲੀ ਚੀਜ਼ ਵੇਚਣ ’ਤੇ ਮਨਾਹੀ

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। Punjab News: ਹਲਕਾ ਦਿੜ੍ਹਬਾ ਬਲਾਕ ਅਧੀਨ ਪੈਂਦੇ ਪਿੰਡ ਹਰੀਗੜ੍ਹ ਦੀ ਸਰਪੰਚ ਦਲਜੀਤ ਕੌਰ ਨੇ ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਪੰਚਾਇਤ ਨਾਲ ਮਿਲ ਕੇ ਸਖ਼ਤ ਮਿਹਨਤ ਕਰਦਿਆਂ ਪਿੰਡ ਨੂੰ ਨਸ਼ਾ ਮੁਕਤ ਕਰਵਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦਾ ਯਤਨ ਕੀਤਾ ਹੈ ਪਿੰਡ ਦੀ ਸਰਪੰਚ ਦਲਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਵਿੱਚ ਪਿਛਲੇ ਪਲੈਨ ਤੋਂ ਲੈ ਕੇ ਅੱਜ ਤੱਕ ਸ਼ਰਾਬ ਦਾ ਕੋਈ ਵੀ ਠੇਕਾ ਨਹੀਂ ਹੈ। Punjab News

Read This : Jobs in Google: ਫਰੈਸ਼ਰ ਨੂੰ ਗੂਗਲ ’ਚ ਮਿਲਦੀ ਹੈ ਲੱਖਾਂ ਦੀ Salary, ਬਸ ਕਰ ਲਵੋ ਇਹ ਕੋਰਸ, ਬਣ ਜਾਵੇਗੀ ਜਿੰਦਗੀ

ਨਾ ਹੀ ਸਾਡੇ ਪਿੰਡ ਦੇ ਦੁਕਾਨਦਾਰ ਕੋਈ ਵੀ ਬੀੜੀ ਸਿਗਰਟ ਤੰਬਾਕੂ ਵੇਚਦੇ ਹਨ ਸਮੁੱਚੀ ਪੰਚਾਇਤ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਬੀੜੀ ਸਿਗਰਟ ਤੰਬਾਕੂ ਵੇਚਦਾ ਪਾਇਆ ਗਿਆ ਤਾਂ ਉਸ ਨੂੰ 20 ਹਜ਼ਾਰ ਰੁਪਿਆ ਜੁਰਮਾਨਾ ਲਾਇਆ ਜਾਵੇਗਾ, ਇਸ ਕਰਕੇ ਇੱਥੋਂ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਵੇਚਦੇ ਪਿੰਡ ਹਰੀਗੜ੍ਹ ਇਲਾਕੇ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਕੋਈ ਵੀ ਨਸ਼ਾ ਨਹੀਂ ਵਿਕਦਾ ਹੈ, ਇਸ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਰਹਿਤ ਹਨ, ਜਿਸ ਦੀ ਪੂਰੀ ਪਿੰਡ ਨੂੰ ਖੁਸ਼ੀ ਹੈ। Punjab News

ਵੱਡੇ ਪੱਧਰ ’ਤੇ ਕਰਵਾਏ ਪਿੰਡ ’ਚ ਵਿਕਾਸ ਕਾਰਜ | Punjab News

ਪਿੰਡ ਹਰੀਗੜ੍ਹ ਦੀਆਂ ਲਗਭਗ 1600 ਦੇ ਕਰੀਬ ਵੋਟਾਂ ਹਨ ਪਿੰਡ ਦੀ ਸਮੁੱਚੀ ਪੰਚਾਇਤ ਨੇ ਪਿੰਡ ’ਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਹਨ 2 ਏਕੜ ਪੰਚਾਇਤੀ ਜਮੀਨ ’ਚ ਹਜ਼ਾਰਾਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ ਗਏ ਹਨ, ਜੋ ਕਿ ਨਗਰ ਨਿਵਾਸੀਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ ਪਿੰਡ ਵਾਸੀਆਂ ਲਈ ਸ਼ੁੱਧ ਪਾਣੀ ਦੀ ਸਹੂਲਤ ਲਈ ਪੰਚਾਇਤ ਵੱਲੋਂ ਦਸ ਸਬਰਮਸੀਬਲ ਮੋਟਰਾਂ ਲਾਈਆਂ ਗਈਆਂ ਹਨ ਤੇ ਪਿੰਡ ’ਚ ਆਰੋ ਵਾਟਰ ਵਰਕਸ ਦੀਆਂ ਸੇਵਾਵਾਂ ਬਰਕਰਾਰ ਹਨ ਪਿੰਡ ’ਚ ਧਰਮਸ਼ਾਲਾ ਦਾ ਵੀ ਨਿਰਮਾਣ ਕੀਤਾ ਗਿਆ ਹੇ ਪਿੰਡ ਦੀ ਪੰਚਾਇਤ ਵੱਲੋਂ ਢਾਈ ਏਕੜ ਦੀ ਜ਼ਮੀਨ ’ਚ ਸਟੇਡੀਅਮ ਬਣਾ ਕੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਿੰਡ ਦੀਆਂ ਗਲੀਆਂ ਵੀ ਪੱਕੀਆਂ ਕਰਵਾਈਆਂ ਗਈਆਂ ਹਨ।

Punjab News
ਪੰਚਾਇਤ ਵੱਲੋਂ ਸਰਕਾਰੀ ਸਕੂਲ ਦੀ ਬਦਲੀ ਦਿੱਖ ਰਹੀ ਤਸਵੀਰ ਤੇ ਪਿੰਡ ਵਾਸੀਆਂ ਲਈ ਬਣਾਏ ਗਏ ਸੁੰਦਰ ਪਾਰਕ ਦਾ ਦ੍ਰਿਸ਼।

ਪਿੰਡ ਨੂੰ ਚਾਰ-ਚੰਨ ਲਾ ਰਹੇ ਸ਼ਾਨਦਾਰ ਪਾਰਕ | Punjab News

ਪਿੰਡ ’ਚ ਦੋ ਸ਼ਾਨਦਾਰ ਪਾਰਕ ਬਣਾਏ ਗਏ ਹਨ, ਇਸ ਪਾਰਕ ’ਚ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਾਏ ਗਏ ਹਨ ਪਿੰਡ ਵਾਸੀਆਂ ਵੱਲੋਂ ਮਹਿੰਗੇ ਭਾਅ ਦੇ ਦਰੱਖਤ ਲਾ ਕੇ ਪਾਰਕ ਦੀ ਸ਼ਾਨ ਨੂੰ ਚਾਰ-ਚੰਨ ਲਾਏ ਗਏ ਹਨ।

ਪਿੰਡ ਦੇ ਵਿਕਾਸ ਲਈ ਦਲਜੀਤ ਕੌਰ ਸਰਪੰਚ, ਕਰਮਜੀਤ ਕੌਰ ਇੰਸਾਂ, ਅੰਮ੍ਰਿਤਪਾਲ ਪੰਚ, ਰਣਜੀਤ ਸਿੰਘ ਪੰਚ, ਪਰਮਜੀਤ ਕੌਰ ਪੰਚ, ਹਰਜਿੰਦਰ ਸਿੰਘ ਪੰਚ ਨੇ ਆਪਣੇ ਵਡਮੁੱਲੇ ਸਹਿਯੋਗ ਸਦਕਾ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ।

Punjab News
ਪਿੰਡ ਹਰੀਗੜ੍ਹ ਦੀ ਸਰਪੰਚ ਦਲਜੀਤ ਕੌਰ ਦੀ ਫਾਈਲ ਫੋਟੋ।

LEAVE A REPLY

Please enter your comment!
Please enter your name here