Punjab Railway: ਰੇਲ ’ਚ ਯਾਤਰਾ ਕਰਨ ਵਾਲੇ ਧਿਆਨ ਦੇਣ! 3 ਮਹੀਨਿਆਂ ਤੱਕ ਰੱਦ ਰਹਿਣਗੀਆਂ ਇਹ ਟਰੇਨਾਂ, ਵੇਖੋ ਪੂਰੀ ਸੂਚੀ

Punjab Railway
Punjab Railway: ਰੇਲ ’ਚ ਯਾਤਰਾ ਕਰਨ ਵਾਲੇ ਧਿਆਨ ਦੇਣ! 3 ਮਹੀਨਿਆਂ ਤੱਕ ਰੱਦ ਰਹਿਣਗੀਆਂ ਇਹ ਟਰੇਨਾਂ, ਵੇਖੋ ਪੂਰੀ ਸੂਚੀ

Punjab Railway: ਰੇਲਵੇ ਯਾਤਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ, ਹੁਣ ਦਸੰਬਰ ਦੀਆਂ ਛੁੱਟੀਆਂ ਦੌਰਾਨ ਸਫਰ ਕਰਨ ਸਮੇਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਰੇਲਵੇ ਵਿਭਾਗ ਨੇ ਦਸੰਬਰ ਤੋਂ ਫਰਵਰੀ ਤੱਕ ਕਰੀਬ 22 ਟਰੇਨਾਂ ਦੇ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਠੰਡ ਤੇ ਧੁੰਦ ਦੇ ਮੱਦੇਨਜਰ ਉੱਤਰੀ ਰੇਲਵੇ ਨੇ ਵੱਖ-ਵੱਖ ਰੂਟਾਂ ’ਤੇ ਕਰੀਬ 22 ਅਪ-ਡਾਊਨ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਯਾਤਰੀ ਟਰੇਨਾਂ 3 ਮਹੀਨਿਆਂ ਲਈ ਪੂਰੀ ਤਰ੍ਹਾਂ ਰੱਦ ਰਹਿਣਗੀਆਂ। ਜਿਵੇਂ ਹੀ ਉਨ੍ਹਾਂ ਨੂੰ ਟਰੇਨਾਂ ਦੇ ਰੱਦ ਹੋਣ ਦੀ ਸੂਚਨਾ ਮਿਲੀ, ਰੇਲਵੇ ਯਾਤਰੀ ਆਪਣੀਆਂ ਟਿਕਟਾਂ ਦੂਜੀਆਂ ਟਰੇਨਾਂ ’ਚ ਬੁੱਕ ਕਰਵਾ ਰਹੇ ਹਨ।

Jobs in Google: ਫਰੈਸ਼ਰ ਨੂੰ ਗੂਗਲ ’ਚ ਮਿਲਦੀ ਹੈ ਲੱਖਾਂ ਦੀ Salary, ਬਸ ਕਰ ਲਵੋ ਇਹ ਕੋਰਸ, ਬਣ ਜਾਵੇਗੀ ਜਿੰਦਗੀ

ਜਿਸ ਕਾਰਨ ਦੂਜੀਆਂ ਟਰੇਨਾਂ ਦੀ ਵੇਟਿੰਗ ਲਿਸ਼ਟ ਤੇਜੀ ਨਾਲ ਵਧ ਰਹੀ ਹੈ। ਇਸ ਤੋਂ ਇਲਾਵਾ 4 ਯਾਤਰੀ ਟਰੇਨਾਂ ਨੂੰ ਅੰਸ਼ਕ ਤੌਰ ’ਤੇ ਰੱਦ ਕਰਨ ਤੇ 2 ਟਰੇਨਾਂ ਦੇ ਸਫਰਾਂ ਦੀ ਗਿਣਤੀ ਘਟਾਉਣ ਦੀ ਵੀ ਯੋਜਨਾ ਹੈ। ਰੇਲਵੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਰੇਲਵੇ ਵਿਭਾਗ ਨੇ ਸਤੰਬਰ ’ਚ ਹੀ ਟਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਸੂਚੀ ’ਚ ਅੰਮ੍ਰਿਤਸਰ ਤੇ ਜੰਮੂ ਤੋਂ ਵੱਖ-ਵੱਖ ਸੂਬਿਆਂ ਨੂੰ ਜਾਣ ਵਾਲੀਆਂ ਪ੍ਰਮੁੱਖ ਟਰੇਨਾਂ ਵੀ ਸ਼ਾਮਲ ਹਨ। Punjab Railway

ਰੱਦ ਰਹਿਣਗੀਆਂ ਇਹ ਟਰੇਨਾਂ | Punjab Railway

  • ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਸੁਪਰਫਾਸਟ (12241/12242) 1 ਦਸੰਬਰ ਤੋਂ 28 ਫਰਵਰੀ/2 ਦਸੰਬਰ ਤੋਂ 3 ਮਾਰਚ।
  • ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਕਾਲਕਾ ਐਕਸਪ੍ਰੈਸ (14503/14504) 3 ਦਸੰਬਰ ਤੋਂ 28 ਫਰਵਰੀ/4 ਦਸੰਬਰ ਤੋਂ 1 ਮਾਰਚ
  • ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ ਐਕਸਪ੍ਰੈਸ (14505/14506) 1 ਦਸੰਬਰ ਤੋਂ 28 ਫਰਵਰੀ/2 ਦਸੰਬਰ ਤੋਂ 1 ਮਾਰਚ
  • ਰਿਸ਼ੀਕੇਸ-ਜੰਮੂ ਤਵੀ-ਰਿਸ਼ੀਕੇਸ ਐਕਸਪ੍ਰੈਸ (14605/14606) 2 ਦਸੰਬਰ ਤੋਂ 24 ਫਰਵਰੀ/1 ਦਸੰਬਰ ਤੋਂ 23 ਫਰਵਰੀ
  • ਲਾਲ ਕੁਆਂ-ਅੰਮ੍ਰਿਤਸਰ-ਲਾਲ ਕੁਆਂ ਐਕਸਪ੍ਰੈਸ (14615/14616) 7 ਦਸੰਬਰ ਤੋਂ 22 ਫਰਵਰੀ/7 ਦਸੰਬਰ ਤੋਂ 22 ਫਰਵਰੀ
  • ਪੂਰਨੀਆ ਕੋਰਟ-ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ (14617/14618) 3 ਦਸੰਬਰ ਤੋਂ 2 ਮਾਰਚ/1 ਦਸੰਬਰ ਤੋਂ 28 ਫਰਵਰੀ
  • ਚੰਡੀਗੜ੍ਹ-ਫਿਰੋਜ਼ਪੁਰ-ਚੰਡੀਗੜ੍ਹ ਸਤਲੁਜ ਐਕਸਪ੍ਰੈਸ (14629/14630) 2 ਦਸੰਬਰ ਤੋਂ 1 ਮਾਰਚ/1 ਦਸੰਬਰ ਤੋਂ 28 ਫਰਵਰੀ

LEAVE A REPLY

Please enter your comment!
Please enter your name here