India vs Bangladesh: ਕਾਨਪੁਰ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ, ਭਲਕੇ ਵੀ ਮੀਂਹ ਦਾ ਅਲਰਟ

India vs Bangladesh
India vs Bangladesh: ਕਾਨਪੁਰ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ, ਭਲਕੇ ਵੀ ਮੀਂਹ ਦਾ ਅਲਰਟ

ਪਹਿਲੇ ਦਿਨ ਸੁੱਟੇ ਗਏ ਸਨ ਸਿਰਫ 35 ਓਵਰ

  • ਭਲਕੇ ਵੀ 59 ਫੀਸਦੀ ਮੀਂਹ ਦੀ ਸੰਭਾਵਨਾ

ਸਪੋਰਟਸ ਡੈਸਕ। India vs Bangladesh: ਭਾਰਤ-ਬੰਗਲਾਦੇਸ਼ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਭਾਰੀ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਹੈ। ਕਾਨਪੁਰ ’ਚ ਸ਼ਨਿੱਚਰਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅਜਿਹੇ ’ਚ ਅੰਪਾਇਰਾਂ ਨੇ ਗਰਾਊਂਡ ਸਟਾਫ ਨਾਲ ਗੱਲ ਕਰਨ ਤੋਂ ਬਾਅਦ ਦਿਨ ਦੀ ਖੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਐਤਵਾਰ 29 ਸਤੰਬਰ ਨੂੰ ਵੀ ਇੱਥੇ ਮੀਂਹ ਪੈਣ ਦੀ ਸੰਭਾਵਨਾ 59 ਫੀਸਦੀ ਦੀ ਹੈ। ਸ਼ੁੱਕਰਵਾਰ 27 ਸਤੰਬਰ ਨੂੰ ਮੈਚ ਦੇ ਪਹਿਲੇ ਦਿਨ ਵੀ ਮੀਂਹ ਕਾਰਨ ਸਟੰਪ ਜਲਦੀ ਬੁਲਾਏ ਗਏ ਸਨ। ਸਿਰਫ 35 ਓਵਰ ਹੀ ਖੇਡੇ ਜਾ ਸਕੇ। ਆਮ ਤੌਰ ’ਤੇ ਇੱਕ ਦਿਨ ’ਚ 90 ਓਵਰ ਸੁੱਟੇ ਜਾਂਦੇ ਹਨ। India vs Bangladesh

Read This : Bangladesh vs India: ਕਾਨਪੁਰ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਰਾਬ ਰੌਸ਼ਨੀ ਤੇ ਮੀਂਹ ਕਾਰਨ ਜਲਦੀ ਖਤਮ

ਦਿਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਸਨ। ਮੋਮਿਨੁਲ ਹੱਕ 40 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਮੁਸ਼ਫਿਕੁਰ ਰਹੀਮ 6 ਦੌੜਾਂ ਬਣਾ ਕੇ ਨਾਬਾਦ ਪਰਤੇ। ਭਾਰਤ 2 ਮੈਚਾਂ ਦੀ ਸੀਰੀਜ ’ਚ 1-0 ਨਾਲ ਅੱਗੇ ਹੈ। ਗ੍ਰੀਨ ਪਾਰਕ ਸਟੇਡੀਅਮ ’ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ੀ ਕਪਤਾਨ ਨਜਮੁਲ ਹੁਸੈਨ ਸ਼ਾਂਤੋ 31 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਰਵੀਚੰਦਰਨ ਅਸ਼ਵਿਨ ਨੇ ਐੱਲਬੀਡਬਲਯੂ ਕੀਤਾ। ਅਸ਼ਵਿਨ ਨੇ ਸ਼ਾਂਤੋ ਤੇ ਮੋਮਿਨੁਲ ਹੱਕ ਵਿਚਕਾਰ ਹੋ ਰਹੀ 50 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਪਹਿਲਾਂ ਆਕਾਸ਼ ਦੀਪ ਨੇ ਸ਼ਾਦਮਾਨ ਇਸਲਾਮ (24 ਦੌੜਾਂ) ਤੇ ਜਾਕਿਰ ਹਸਨ (0) ਨੂੰ ਆਊਟ ਕੀਤਾ। India vs Bangladesh

India vs Bangladesh

ਦੋਵਾਂ ਟੀਮਾਂ ਪਲੇਇੰਗ-11 | India vs Bangladesh

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਤੇ ਜਸਪ੍ਰੀਤ ਬੁਮਰਾਹ।

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਤੇ ਖਾਲਿਦ ਅਹਿਮਦ।

https://twitter.com/BCCI/status/1839947550775751053