Bharat Bhushan Ashu: ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਖਿਲਾਫ ਈਡੀ ਦਾ ਵੱਡਾ ਐਕਸ਼ਨ

Bharat Bhushan Asu
Bharat Bhushan Ashu: ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਖਿਲਾਫ ਈਡੀ ਦਾ ਵੱਡਾ ਐਕਸ਼ਨ

ਭਾਰਤ ਭੂਸ਼ਣ ਆਸੂ ਦੀ ਪ੍ਰਾਪਰਟੀ ਕੀਤੀ ਅਟੈਚ

Bharat Bhushan Ashu: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਫਸੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ  ਖਿਲਾਫ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਸਾਬਕਾ ਮੰਤਰੀ ਭੂਸ਼ਣ ਆਸੂ ਦੀ ਪ੍ਰਾਪਟੀ ਅਟੈਚ ਕੀਤੀ ਹੈ। ਈਡੀ ਨੇ ਲਗਭਗ 22.78 ਕਰੋਡ਼ ਰੁਪਏ ਦੀ ਪ੍ਰਾਪਟੀ ਅਟੈਚ ਕੀਤੀ ਹੈ।

ਇਹ ਵੀ ਪੜ੍ਹੋ: Moga News: ਮੋਗਾ ‘ਚ ਆਸਟ੍ਰੇਲੀਆ ਭੇਜਣ ਦੇ ਨਾਂਅ ‘ਤੇ 16 ਲੱਖ ਠੱਗੇ

ਲੁਧਿਆਣਾ ’ਚ ਸੈਲੂਨ ’ਤੇ ਵਾਲ ਕਟਵਾਉਂਦਿਆਂ ਨੂੰ ਕੀਤਾ ਸੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਸ੍ਰੀ ਆਸ਼ੂ ਨੂੰ ਉਸ ਵੇਲੇ ਗਿ੍ਰਫ਼ਤਾਰ ਕਰਨ ਲਈ ਵਿਜੀਲੈਂਸ ਟੀਮ ਪੁੱਜੀ ਜਦੋਂ ਉਹ ਇਕ ਸੈਲੂਨ ’ਤੇ ਵਾਲ ਕਟਵਾਉਣ ਲਈ ਆਏ ਹੋਏ ਸਨ। ਇਹ ਪਤਾ ਲੱਗਦਿਆਂ ਹੀ ਰਵਨੀਤ ਸਿੰਘ ਬਿੱਟੂ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਫ਼ੀ ਦੇਰ ਵਿਜੀਲੈਂਸ ਟੀਮ ਨਾਲ ਬਹਿਸ ਕੀਤੀ ਪਰ ਅੰਤ ਵਿਜੀਲੈਂਸ ਟੀਮ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਨਾਲ ਲਿਜਾਣ ’ਚ ਸਫ਼ਲ ਹੋ ਗਈ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਹੁੰਦਿਆਂ ਸ੍ਰੀ ਆਸ਼ੂ ’ਤੇ ਵੱਡੇ ਘਪਲੇ ਕਰਨ ਦੇ ਦੋਸ਼ ਲੱਗੇ ਸਨ, ਜਿਸ ਦੀ ਜਾਂਚ ਵਿਜੀਲੈਂਸ ਕਰ ਰਹੀ ਸੀ।

ਕੀ ਹੈ ਮਾਮਲਾ | Bharat Bhushan Ashu

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮੰਡੀਆਂ ’ਚੋਂ ਅਨਾਜ ਦੀ ਲਿਫਟਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂ ਰਾਮ, ਸਾਥੀ ਜਗਰੂਪ ਸਿੰਘ, ਗੁਰਦਾਸ ਰਾਮ ਐਂਡ ਕੰਪਨੀ ਅਤੇ ਸੰਦੀਪ ਭਾਟੀਆ ਖਿਲਾਫ ਕੇਸ ਦਰਜ ਕਰਕੇ ਤੇਲੂ ਰਾਮ ਨੂੰ ਗਿ੍ਰਫਤਾਰ ਕੀਤਾ ਸੀ।ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਆਸ਼ੂ ਦੇ ਨਜਦੀਕੀ ਮੀਨੂੰ ਮਲਹੋਤਰਾ ਦਾ ਨਾਂਅ ਲਿਆ ਸੀ ਅਤੇ ਉਸ ਦੇ ਘਰ ਛਾਪਾ ਮਾਰਿਆ ਸੀ ਪਰ ਉਹ ਭੱਜਣ ’ਚ ਸਫਲ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਆਸੂ ਪਹਿਲਾਂ ਹੀ ਹਾਈ ਕੋਰਟ ਵਿਚ ਅਗਾਊਂ ਜਮਾਨਤ ਲਈ ਪਟੀਸਨ ਦਾਇਰ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਵੀ ਆਸ਼ੂ ’ਤੇ ਭਿ੍ਰਸਟਾਚਾਰ ਦੇ ਦੋਸ ਲੱਗੇ ਸਨ ਪਰ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਸੂ ਦਾ ਬਚਾਅ ਕਰਦਿਆਂ ਕਲੀਨ ਚਿੱਟ ਦੇ ਦਿੱਤੀ ਸੀ।

LEAVE A REPLY

Please enter your comment!
Please enter your name here