(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਪੁਲਿਸ ਨੇ ਜਾਅਲੀ ਪਾਸਪੋਰਟ, ਵੀਜ਼ੇ ਤੇ ਐਗਰੀਮੈਂਟ ਬਣਾ ਕੇ ਠੱਗੀਆਂ ਮਾਰਨ ਦੇ ਦੋਸ਼ਾਂ ਅਧੀਨ ਆਈਲੈਟਸ ਤੇ ਇੰਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰੀਬ ਦੋ ਮਹੀਨੇ ਪਹਿਲਾਂ ਪ੍ਰਸ਼ਾਸਨ ਵੱਲੋਂ ਇਕ ਹੋਰ ਇਮੀਗ੍ਰੇਸ਼ਨ ਕੇਂਦਰ ਨੂੰ ਸੀਲ ਕੀਤਾ ਗਿਆ ਸੀ। Fraudster Arrested
ਇਹ ਵੀ ਪੜ੍ਹੋ: Road Accident News : ਮਨਰੇਗਾ ਮਜ਼ਦੂਰਾਂ ਦੇ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਬਾਉਣ ਲਈ ਚੱਕਾ ਜਾਮ
ਇਸ ਦੇ ਸੰਚਾਲਕ ’ਤੇ ਵੀ ਧੋਖਾਧੜੀ ਦਾ ਦੋਸ਼ ਲੱਗਾ ਸੀ। ਸਿਟੀ ਪੁਲਿਸ ਨੇ ਮੁਕਤਸਰ ਦੇ ਮਲੋਟ ਰੋਡ ’ਤੇ ਚੱਲ ਰਹੇ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ’ਤੇ ਛਾਪਾ ਮਾਰ ਕੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਭੁੱਲਰ ਕਾਲੋਨੀ ਵਾਸੀ ਸੰਚਾਲਕ ਜਸਪ੍ਰੀਤ ਸਿੰਘ ਫਰਜ਼ੀ ਪਾਸਪੋਰਟ, ਵੀਜ਼ਾ, ਦਸਤਾਵੇਜ਼ ਤੇ ਐਗਰੀਮੈਂਟ ਤਿਆਰ ਕਰ ਕੇ ਲੋਕਾਂ ਨਾਲ ਠੱਗੀ ਮਾਰਦਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਫਰਜ਼ੀ ਸਟੈਂਪ ਵੀ ਬਣਾਈ ਹੋਈ ਸੀ। ਪੁਲਿਸ ਨੇ ਕੁਝ ਜਾਅਲੀ ਦਸਤਾਵੇਜ਼ ਵੀ ਕਬਜ਼ੇ ’ਚ ਲਏ ਹਨ। ਥਾਣਾ ਸਿਟੀ ਦੇ ਇੰਚਾਰਜ ਜਸਕਰਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਮੁਲਜ਼ਮ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਤੇ ਉਹ ਜਾਅਲੀ ਦਸਤਾਵੇਜ਼ ਕਿਵੇਂ ਤਿਆਰ ਕਰਦਾ ਸੀ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। Fraudster Arrested