Mohali News: ਫੈਕਟਰੀਆਂ ’ਚ ਚੋਰੀ ਕਰਨ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ

Mohali News
ਮੋਹਾਲੀ: ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਈਪੀਐਸ ਕਪਤਾਨ ਪੁਲਿਸ ਜੋਤੀ ਯਾਦਵ ਅਤੇ ਗ੍ਰਿਫ਼ਤਾਰ ਕੀਤੇ ਹੋਏ ਮੁਲਜ਼ਮ।

(ਐੱਮ ਕੇ ਸ਼ਾਇਨਾ) ਮੋਹਾਲੀ। ਸੀਆਈਏ ਸਟਾਫ ਮੋਹਾਲ਼ੀ ਦੀ ਟੀਮ ਵੱਲੋਂ ਫੈਕਟਰੀਆਂ ਨੂੰ ਪਾੜ ਲਾ ਕੇ ਚੋਰੀ ਕਰਨ ਵਾਲ਼ੇ 6 ਮੈਂਬਰੀ ਗਿਰੋਹ ਨੂੰ ਵਾਰਦਾਤ ਵਿੱਚ ਵਰਤੀ ਜਾਂਦੀ ਗੱਡੀ ਮਾਰਕਾ ਮਹਿੰਦਰਾ ਪਿੱਕਅੱਪ ਸਮੇਤ ਗ੍ਰਿਫ਼ਤਾਰ ਕਰਕੇ ਗਰਿੱਡ, ਬੈਟਰੀ ਪਲੇਟਾਂ ਅਤੇ ਪੈਲੇਟ ਬ੍ਰਾਮਦ ਕੀਤੀ ਗਈ ਹੈ। Mohali News

ਡਾ. ਜੋਤੀ ਯਾਦਵ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਮੋਹਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਕੁਰਾਲ਼ੀ ਅਤੇ ਥਾਣਾ ਸਦਰ ਖਰੜ੍ਹ ਦੇ ਏਰੀਆ ਵਿੱਚ ਨਾ-ਮਾਲੂਮ ਵਿਅਕਤੀਆਂ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧ ਵਿੱਚ ਥਾਣਾ ਸਦਰ ਕੁਰਾਲ਼ੀ ਅਤੇ ਥਾਣਾ ਸਦਰ ਖਰੜ੍ਹ ਵਿਖੇ ਦੋ ਅਲੱਗ-ਅਲੱਗ ਮੁਕੱਦਮੇ ਦਰਜ ਰਜਿਸਟਰ ਹੋਏ ਸਨ। ਜੋ ਅਨ-ਟਰੇਸ ਸਨ। ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਐਨਾਲਾਇਸਿਸ ਅਤੇ ਹਿਊਮਨ ਸੋਰਸਾਂ ਰਾਹੀਂ ਤਫਤੀਸ਼ ਕਰਦੇ ਹੋਏ ਨਾ-ਮਾਲੂਮ ਪਾੜ ਚੋਰ ਗਿਰੋਹ ਦੇ ਦੋਸ਼ੀਆਂ ਨੂੰ ਟਰੇਸ ਕਰਕੇ, ਗ੍ਰਿਫਤਾਰ ਕੀਤਾ ਗਿਆ ਹੈ।

ਵਾਰਦਾਤਾਂ ਵਿੱਚ ਵਰਤੀ ਜਾਣ ਵਾਲ਼ੀ ਗੱਡੀ ਮਹਿੰਦਰਾ ਪਿੱਕਅੱਪ ਬਰਾਮਦ | Mohali News

ਉਨ੍ਹਾਂ ਅੱਗੇ ਦੱਸਿਆ ਕਿ ਸਨੀ ਮਲਿਕ ਵਾਸੀ ਸੰਨੀ ਇੰਨਕਲੇਵ ਖਰੜ੍ਹ ਥਾਣਾ ਸਿਟੀ ਖਰੜ੍ਹ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਦਰ ਕੁਰਾਲ਼ੀ ਵਿਖੇ ਮਾਮਲਾ ਰਜਿਸਟਰ ਹੋਇਆ ਸੀ, ਕਿ ਉਸਦੀ ਫੈਕਟਰੀ ਵਿਚ ਚਾਰ ਸਤੰਬਰ ਰਾਤ ਨੂੰ ਨਾ-ਮਾਲੂਮ ਚੋਰਾਂ ਵੱਲੋਂ ਬੈਕਸਾਈਡ ਦੀ ਕੰਧ ਕਰੀਬ 03 ਫੁੱਟ ਚੌੜਾ ਪਾੜ ਲਗਾਕੇ ਫੈਕਟਰੀ ਵਿੱਚੋਂ ਭਾਰੀ ਮਾਤਰਾ ਵਿੱਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕਰੀਬ 10 ਲੱਖ ਰੁਪਏ ਸੀ। ਇਸੇ ਤਰਾਂ ਇੱਕ ਹੋਰ ਸ਼ਿਕਾਇਤ ਕਰਤਾ ਏਕਮਨੂਰ ਸਿੰਘ ਵਾਸੀ ਸੈਕਟਰ 21ਏ, ਚੰਡੀਗੜ੍ਹ ਦੇ ਬਿਆਨਾਂ ਦੇ ਅਧਾਰ ’ਤੇ ਖਰੜ ਥਾਣਾ ਸਦਰ ਵਿੱਚ ਮੁਕੱਦਮਾ ਦਰਜ ਹੋਇਆ ਸੀ, ਉਸਨੇ ਦੱਸਿਆ ਕਿ 30 ਅਗਸਤ ਨੂੰ ਕੁਝ ਅਣਪਛਾਤੇ ਚੋਰਾਂ ਵੱਲੋਂ ਫੈਕਟਰੀ ਦੀ ਕੰਧ ਨੂੰ ਪਾੜ ਲਗਾਕੇ, ਫੈਕਟਰੀ ਵਿੱਚੋਂ 10 ਪੈਲੇਟ 700 ਐਮ ਐਮ ਐਨ ਪੀ -2 ਅਤੇ 04 ਪੈਲੇਟ 800 ਐਮ ਐਮ ਐਨ ਪੀ -3 ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕ੍ਰੀਬ ਢਾਈ ਲੱਖ ਰੁਪਏ ਹੈ।

Mohali News
ਮੋਹਾਲੀ: ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਈਪੀਐਸ ਕਪਤਾਨ ਪੁਲਿਸ ਜੋਤੀ ਯਾਦਵ ।

ਇਹ ਵੀ ਪੜ੍ਹੋ: Fraudster Arrested: ਜਾਅਲੀ ਪਾਸਪੋਰਟ, ਵੀਜ਼ੇ ਤੇ ਐਗਰੀਮੈਂਟ ਬਣਾ ਕੇ ਮਾਰਦਾ ਸੀ ਠੱਗੀਆਂ, ਗ੍ਰਿਫਤਾਰ

 ਮਾਮਲੇ ਦੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਗਈ। ਜਿਸ ਵਿੱਚ ਮੁਲਜ਼ਮ ਸਾਜਨ ਵਾਸੀ ਰੱਤਪੁਰ ਕਲੋਨੀ, ਪਿੰਜੌਰ, ਵਿਸ਼ਾਲ ਅਤੇ ਰਾਹੁਲ ਵਾਸੀ ਰੱਤਪੁਰ ਕਲੋਨੀ, ਪਿੰਜੌਰ, ਬਤਾਬ ਵਾਸੀ ਪਿੰਡ ਚੰਡੀ ਕੋਟਕਾ, ਨਾਢਾ ਸਾਹਿਬ, ਸੁਨੀਲ ਪੁੱਤਰ ਪਿੰਡ ਖੋਲ਼ੀ, ਥਾਣਾ ਮੜਾ ਆਲ਼ੀ, ਜਿਲਾ ਪੰਚਕੂਲਾ, ਹਜੂਰੀ ਵਾਸੀ ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ, ਕੁਰਾਲ਼ੀ, ਨੂੰ ਗ੍ਰਿਫ਼ਤਾਰ ਕੀਤਾ ਗਿਆ। Mohali News

ਗਿਰਫ਼ਤਾਰੀ ਮੌਕੇ ਮੁਲਜ਼ਮਾਂ ਪਾਸੋਂ ਗਰਿੱਡ, ਬੈਟਰੀ ਪਲੇਟਾਂ ਅਤੇ ਸਿੱਕਾ ਵਜਨ (ਕ੍ਰੀਬ ਢਾਈ ਟੰਨ) ਜੋ ਕਿ ਬੈਟਰੀ ਵਿੱਚ ਪੈਂਦਾ ਹੈ, ਕੀਮਤ ਕ੍ਰੀਬ 10 ਲੱਖ ਰੁਪਏ 10 ਪੈਲੇਟ 700 ਐੱਮ ਐੱਮ ਐਨ ਪੀ -2 ਅਤੇ 04 ਪੈਲੇਟ 800 – ਐਮ ਐਮ ਐਨ ਪੀ 3 ਜਿਸ ਤੋਂ ਪਾਇਪ ਤਿਆਰ ਕੀਤੇ ਜਾਂਦੇ ਹਨ। ਕੀਮਤ ਕਰੀਬ ਢਾਈ ਲੱਖ ਰੁਪਏ ਅਤੇ ਵਾਰਦਾਤਾਂ ਵਿੱਚ ਵਰਤੀ ਜਾਣ ਵਾਲ਼ੀ ਗੱਡੀ ਮਹਿੰਦਰਾ ਪਿੱਕਅੱਪ ਬਰਾਮਦ ਕੀਤੀ ਗਈ। ਫਿਲਹਾਲ ਸਾਰੇ ਮੁਲਜ਼ਮ ਪੁਲਿਸ ਰਿਮਾਂਡ ਅਧੀਨ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਉਕਤ ਚੋਰੀਆਂ ਤੋਂ ਇਲਾਵਾ ਪਿੰਡ ਬੰਨਮਾਜਰਾ ਜ਼ਿਲਾ ਰੋਪੜ ਤੋਂ ਲੋਹੇ ਦੀਆਂ ਚਾਦਰਾਂ ਵੀ ਚੋਰੀ ਕੀਤੀਆਂ ਸਨ।

LEAVE A REPLY

Please enter your comment!
Please enter your name here