Donkey Route USA: ਪੈਸੇ ਤੋਂ ਵੱਡੀ ਹੈ ਜ਼ਿੰਦਗੀ

Life
ਪੈਸੇ ਤੋਂ ਵੱਡੀ ਹੈ ਜ਼ਿੰਦਗੀ

Donkey Route USA: ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਅਮਰੀਕਾ ਜਾਣ ਲਈ ਗੈਰ-ਕਾਨੂੰਨੀ ਤਰੀਕੇ ਵਰਤਣ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਇੱਕ ਪੰਜਾਬੀ ਗਾਇਕ ਦੀ ਗ੍ਰਿਫਤਾਰੀ ਨਾਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਕਿ ਉਹ ਗਾਇਕ ਅਮਰੀਕਾ ਭੇਜਣ ਲਈ 50 ਲੱਖ ਰੁਪਏ ਲੈ ਰਿਹਾ ਸੀ ਉਹ ਵੀ ਡੰਕੀ ਦੇ ਭਾਵ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦਾਂ ਪਾਰ ਕਰਵਾ ਕੇ ਬੜੀ ਹੈਰਾਨੀ ਦੀ ਗੱਲ ਹੈ ਕਿ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ, ਜ਼ਮੀਨ-ਜਾਇਦਾਦ ਵੇਚ ਕੇ ਸਰਹੱਦਾਂ ਪਾਰ ਕਰਨ ਦੇ ਖ਼ਤਰੇ ਮੁੱਲ ਲਏ ਜਾ ਰਹੇ ਹਨ ਪਤਾ ਨਹੀਂ ਕਿੰਨੇ ਗੱਭਰੂ ਤੇ ਮੁਟਿਆਰਾਂ ਮਾਰੂਥਲਾਂ ਜਾਂ ਸਮੁੰਦਰਾਂ ਨੂੰ ਪਾਰ ਕਰਨ ਵੇਲੇ ਜਾਨਾਂ ਗੁਆ ਚੁੱਕੇ ਹਨ। Donkey Route USA

Read This : ਡੰਕੀ ਰੂਟ ਨਾਲ ਜੁੜੇ ਸੰਕਟ ਅਤੇ ਦਰਦ ਨੂੰ ਕੌਣ ਸੁਣੇਗਾ?

ਬੇਸ਼ੱਕ ਡੰਕੀ ਦਾ ਧੰਦਾ ਕਰਨ ਵਾਲਿਆਂ ਖਿਲਾਫ ਕਾਰਵਾਈ ਜ਼ਰੂਰੀ ਹੈ ਪਰ ਇਹ ਗੱਲ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੋਚਣੀ ਪੈਣੀ ਹੈ ਕਿ ਜ਼ਿੰਦਗੀ ਨਾਲੋਂ ਕੋਈ ਵੀ ਚੀਜ਼ ਵੱਡੀ ਨਹੀਂ ਹੈ ਮਾਪਿਆਂ ਨੂੰ ਵੀ ਪਤਾ ਹੈ ਕਿ ਉਹਨਾਂ ਦਾ ਬੱਚਾ ਡੰਕੀ ਰਾਹੀਂ ਜਾ ਰਿਹਾ ਹੈਂ ਅਸਲ ’ਚ ਲੋਕਾਂ ਦੀ ਧਾਰਨਾ ਬਣ ਗਈ ਹੈ ਕਿ ਬਹੁਤ ਸਾਰੇ ਪਹੁੰਚ ਗਏ ਹਨ ਤੇ ਜਾ ਵੀ ਰਹੇ ਹਨ ਇਸ ਸੰਕਟ ਦਾ ਹੱਲ ਸਿਰਫ ਕਾਨੂੰਨ ਵਿਵਸਥਾ ਨਾਲ ਨਹੀਂ ਸਗੋਂ ਸੋਚ ਬਦਲਣ ਨਾਲ ਵੀ ਹੋਣਾ ਹੈ ਇਸ ਹਕੀਕਤ ਨੂੰ ਮੰਨਣ ’ਚ ਝਿਜਕ ਨਹੀਂ ਹੋਣੀ ਚਾਹੀਦੀ ਕਿ ਦੇਸ਼ ਅੰਦਰ ਵੀ ਰੁਜ਼ਗਾਰ ਦੇ ਮੌਕੇ ਹਨ, ਸਿਰਫ ਘੱਟ ਨੌਕਰੀਆਂ ਵੇਖ ਕੇ ਹੀ ਨਿਰਾਸ਼ ਨਹੀਂ ਹੋਣਾ ਚਾਹੀਦਾ ਮਿਹਨਤੀ ਵਿਅਕਤੀ ਹਰ ਜਗ੍ਹਾ ਸਫ਼ਲ ਹੋ ਸਕਦਾ ਹੈ। Donkey Route USA

LEAVE A REPLY

Please enter your comment!
Please enter your name here