Jammu Kashmir: ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ, ਭਾਜਪਾ ਤੇ ਪੀਡੀਪੀ ਸਮੇਤ ਕੁਝ ਹੋਰ ਪਾਰਟੀਆਂ ਦਾ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ ਲਗਭਗ ਸਾਰੀਆਂ ਮੁੱਖ ਪਾਰਟੀਆਂ ਆਪਣਾ ਚੋਣ ਵਾਅਦਾ ਪੱਤਰ ਜਾਰੀ ਕਰ ਚੁੱਕੀਆਂ ਹਨ ਸਾਰੇ ਵਾਅਦਾ ਪੱਤਰਾਂ ਦਾ ਸਾਂਝਾ ਸੂਤਰ ਇਹ ਹੈ ਕਿ ਹਰ ਪਾਰਟੀ ਨੇ ਬੁਨਿਆਦੀ ਜ਼ਰੂਰਤਾਂ ’ਤੇ ਜ਼ੋਰ ਦਿੱਤਾ ਹੈ ਜਿਨ੍ਹਾਂ ’ਚ ਕੁਝ ਲੋਕ-ਲੁਭਾਉਣੇ ਵਾਅਦੇ ਵੀ ਹਨ ਇਸ ਦੇ ਨਾਲ ਹੀ ਵਿਕਾਸ ਤੇ ਰੁਜ਼ਗਾਰ ਦੀ ਯੋਜਨਾ ਦੀ ਵੀ ਝਲਕ ਮਿਲਦੀ ਹੈ ਭਾਵੇਂ ਨੈਸ਼ਨਲ ਕਾਨਫਰੰਸ ਨੇ ਕਾਂਗਰਸ ਨਾਲ ਗਠਜੋੜ ਕੀਤਾ ਹੈ ਪਰ ਪਾਰਟੀ ਨੇ ਆਪਣਾ ਵੱਖਰਾ ਵਾਅਦਾ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਪਾਰਟੀ ਨੇ ਧਾਰਾ 370 ਦੀ ਵਾਪਸੀ ਦਾ ਵੀ ਵਾਅਦਾ ਕੀਤਾ ਹੈ ਕਾਂਗਰਸ ਨੇ ਆਪਣੇ ਵੱਖਰੇ ਪੱਤਰ ’ਚ ਇਸ ਮੁੱਦੇ ਤੋਂ ਦੂਰੀ ਬਣਾਈ ਹੈ।
Read This : Jammu Kashmir: ਜੰਮੂ-ਕਸ਼ਮੀਰ ਦੇ ਨਵੇਂ ਭੂਗੋਲ ’ਚ ਵਿਧਾਨ ਸਭਾ ਚੋਣਾਂ
ਓਧਰ ਭਾਜਪਾ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਧਾਰਾ 370 ਦੀ ਹੁਣ ਕਦੇ ਵੀ ਵਾਪਸੀ ਨਹੀਂ ਹੋਣੀ ਸਾਰੀਆਂ ਪਾਰਟੀਆਂ ਦੇ ਵਾਅਦਾ ਪੱਤਰਾਂ ’ਚ ਇਹ ਸਪੱਸ਼ਟ ਹੈ ਕਿ ਸੂਬੇ ’ਚ ਚੋਣਾਂ ਦਾ ਮੁੱਖ ਮੁੱਦਾ ਵਿਕਾਸ ਹੀ ਹੈ ਧਾਰਾ 370 ਦੀ ਵਾਪਸੀ ਲਈ ਕੋਈ ਲਹਿਰ ਨਜ਼ਰ ਨਹੀਂ ਆ ਰਹੀ ਅਸਲ ’ਚ ਚੋਣਾਂ ਦੇ ਐਲਾਨ ਨੂੰ ਹੀ ਜਿਸ ਤਰ੍ਹਾਂ ਦਾ ਹੁੰਗਾਰਾ ਆਮ ਲੋਕਾਂ ਵੱਲੋਂ ਮਿਲ ਰਿਹਾ ਸੀ ਉਸ ਦੇ ਮੱਦੇਨਜ਼ਰ ਵਿਕਾਸ ਦੇ ਮੁੱਦਿਆਂ ਨੂੰ ਜਗ੍ਹਾ ਮਿਲਣੀ ਸੁਭਾਵਿਕ ਹੀ ਹੈ ਜਨਤਾ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਮਿਲਣ ਦੇ ਇੰਤਜ਼ਾਰ ’ਚ ਨਾ ਕਿ ਧਾਰਾ 370 ਦੀ ਵਾਪਸੀ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਦੇ ਦਿੱਤਾ ਜਾਵੇਗਾ ਇਸ ਤਰ੍ਹਾਂ ਚੋਣਾਂ ਤੇ ਸੂਬੇ ਦਾ ਦਰਜਾ ਮਿਲਣਾ ਹੀ ਜਨਤਾ ਲਈ ਵੱਡੀ ਦਿਲਚਸਪੀ ਦਾ ਵਿਸ਼ਾ ਹਨ। Jammu Kashmir