ਮੇਰੇ ਨਾਂਅ ’ਤੇ ਪੈਸੇ ਮੰਗੇ ਤਾਂ ਹੋਵੇਗੀ ਸਖ਼ਤ ਕਾਰਵਾਈ, ਮੰਤਰੀ ਅਨਮੋਲ ਗਗਨ ਮਾਨ ਨੇ ਆੜੇ ਹੱਥੀਂ ਲਏ ਅਧਿਕਾਰੀ

Anmol Gagan Mann
Anmol Gagan Mann

(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਈ.ਓ ਜਾਂ ਤਹਿਸੀਲਦਾਰ ਗਲਤੀ ਨਾਲ ਟੇਬਲ ਹੇਠਾਂ ਤੋਂ ਪੈਸੇ ਚੁੱਕ ਕੇ ਮੇਰਾ ਨਾਂਅ ਲੈ ਲੈਂਦਾ ਹੈ ਤਾਂ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੋ ਅਜਿਹਾ ਕਰਦਾ ਹੈ ਉਸ ਦੇ ਖਿਲਾਫ਼ ਸਾਨੂੰ ਸਬੂਤ ਦਿਓ। ਅਸੀਂ ਇੱਥੇ ਲੋਕਾਂ ਦੀ ਉਹਨਾਂ ਦੇ ਕੰਮ ਕਰਵਾਉਣ ਵਿੱਚ ਮਦਦ ਕਰਨ ਲਈ ਬੈਠੇ ਹਾਂ। ਜੇਕਰ ਅਸੀਂ ਵੀ ਪੁਰਾਣੀਆਂ ਸਰਕਾਰਾਂ ਵਾਂਗ ਕੰਮ ਕਰਨ ਲੱਗ ਪਏ ਤਾਂ ਅੱਗੇ ਤੋਂ ਅਸੀਂ ਵੋਟਾਂ ਦੇ ਹੱਕਦਾਰ ਨਹੀਂ ਰਹਾਂਗੇ।

ਇਹ ਵੀ ਪੜ੍ਹੋ: Crime News: ਨਕਾਬਪੋਸ਼ ਲੁਟੇਰਿਆਂ ਵੱਲੋਂ ਸਬਜ਼ੀ ਵਿਕੇਰਤਾ ’ਤੇ ਹਮਲਾ

ਮੋਹਾਲੀ ਪਹੁੰਚੀ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਸਾਡੇ ਤੱਕ ਬਹੁਤ ਗੱਲਾਂ ਆਉਂਦੀਆਂ ਹਨ। ਸਥਾਨਕ ਅਧਿਕਾਰੀਆਂ ਦੁਆਰਾ ਭਾਵੇਂ ਤਹਿਸੀਲਾਂ ਵਿੱਚ ਜਾਂ ਸਥਾਨਕ ਈ.ਓ. ਦੁਆਰਾ ਕਿਸੇ ਦਾ ਨਕਸ਼ਾ ਪਾਸ ਕਰਵਾਉਣ ਲਈ ਪੈਸੇ ਮੰਗੇ ਜਾਣ ਅਤੇ ਭਾਵੇਂ ਇਹ ਵੀ ਕਿਹਾ ਜਾਵੇ ਕਿ ਪੈਸੇ ਅੱਗੇ ਅਦਾ ਕਰਨੇ ਪੈਂਦੇ ਹਨ ਭਾਵ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਪਰੇਸ਼ਾਨ ਕਰਦਾ ਹੈ। ਜੇਕਰ ਕੋਈ ਮੇਰਾ ਜਾਣਕਾਰ ਵਿਅਕਤੀ ਵੀ ਭ੍ਰਿਸ਼ਟਾਚਾਰ ਬਾਰੇ ਗੱਲ ਕਰਦਾ ਹੈ ਤਾਂ ਕਿਰਪਾ ਕਰਕੇ ਇਸ ਮਾਮਲੇ ਨੂੰ ਮੇਰੇ ਤੱਕ ਪਹੁੰਚਾਓ। ਸਾਡਾ ਕਿਸੇ ਵੀ ਕਮੇਟੀ ਅਧਿਕਾਰੀ, ਈਓ ਜਾਂ ਤਹਿਸੀਲਦਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਮੰਤਰੀ Anmol Gagan Mann ਨੇ ਕਿਹਾ ਕਿ ਪਹਿਲਾਂ ਤਾਂ ਇਹ ਅਧਿਕਾਰੀ ਲੋਕਾਂ ਤੋਂ ਪੈਸੇ ਲੈਂਦੇ ਹਨ ਅਤੇ ਦੂਜਾ ਕਹਿੰਦੇ ਹਨ ਕਿ ਪੈਸੇ ਉੱਪਰ ਦੇਣੇ ਹਨ। ਉਨ੍ਹਾਂ ਕੋਲ ਇਹ ਪੈਸਾ ਸਿੱਧੇ ਤੌਰ ’ਤੇ ਨਹੀਂ ਜਾਂਦਾ ਇਸ ਲਈ ਉਹਨਾਂ ਨੇ ਨਿੱਜੀ ਬੰਦੇ ਰੱਖੇ ਹੁੰਦੇ ਹਨ। ਉਹਨਾਂ ਕਿਹਾ ਕਿ ਮੈਂ ਇਹ ਗੱਲ ਮੀਡੀਆ ਦੇ ਸਾਹਮਣੇ ਠੋਕ ਕੇ ਕਹਿੰਦੀ ਹਾਂ ਕਿ ਮਾਜਰੀ ਵਿੱਚ ਰਹਿ ਚੁੱਕੇ ਕੋਈ ਵੀ ਤਹਿਸੀਲਦਾਰ ਜਾਂ ਕੋਈ ਵੀ ਤਹਿਸੀਲਦਾਰ ਜੋ ਖਰੜ ਵਿੱਚ ਰਹਿ ਚੁੱਕੇ ਹਨ, ਹੁਣ ਮੈਨੂੰ ਪਤਾ ਲੱਗਿਆ ਹੈ ਕਿ ਇਹ ਲੋਕ ਪੈਸੇ ਵੀ ਲੈਂਦੇ ਰਹਿੰਦੇ ਹਨ। ਉਹ ਪੈਸੇ ਲੈਣ ਲੱਗੇ ਸਾਡੇ ਨਾਮ ਵੀ ਲੈਂਦੇ ਰਹਿੰਦੇ ਹਨ। ਇਹ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਪਿੱਛੇ ਜਿਹੇ ਮੈਂ ਇਹਨਾਂ ਤਹਿਸੀਲਦਾਰਾਂ ਨੂੰ ਫ਼ੋਨ ਕਰ ਕਿਹਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਵੱਡੇ ਭ੍ਰਿਸ਼ਟ ਅਫ਼ਸਰਾਂ ਦਾ ਐਵਾਰਡ ਨਾ ਦੇ ਦਿੱਤਾ ਜਾਵੇ? ਅੰਤ ਵਿੱਚ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਸ਼ੁਰੂ ਕਰਨਗੇ।

LEAVE A REPLY

Please enter your comment!
Please enter your name here