Kolkata Doctor Case: ਕੋਲਕਾਤਾ ਮਾਮਲੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂੁ ਨੇ ਕੀ ਕਿਹਾ ਤੁਸੀਂ ਵੀ ਜਾਣੋ

Kolkata Doctor Case
Kolkata Doctor Case: ਕੋਲਕਾਤਾ ਮਾਮਲੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂੁ ਨੇ ਕੀ ਕਿਹਾ ਤੁਸੀਂ ਵੀ ਜਾਣੋ

ਰਾਸ਼ਟਰਪਤੀ ਦਾ ਪਹਿਲਾ ਬਿਆਨ ਜਾਰੀ | Kolkata Doctor Case

ਨਵੀਂ ਦਿੱਲੀ (ਏਜੰਸੀ)। Kolkata Doctor Case: ਕੋਲਕਾਤਾ ਮਾਮਲੇ ’ਤੇ ਦ੍ਰੌਪਦੀ ਮੁਰਮੂ ਨੇ ਕੋਲਕਾਤਾ ’ਚ ਇੱਕ ਸਿਖਿਆਰਥੀ ਡਾਕਟਰ ਦਰਿੰਦਗੀ ਮਾਮਲੇ ’ਤੇ ਅੱਜ ਬੁੱਧਵਾਰ ਨੂੰ ਪਹਿਲੀ ਵਾਰ ਬਿਆਨ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਮੈਂ ਘਟਨਾਂ ਤੋਂ ਬਾਅਦ ਨਿਰਾਸ਼ ਹਾਂ ਤੇ ਡਰੀ ਹੋਈ ਹਾਂ। ਮੁਰਮੂ ਨੇ ਕਿਹਾ, ਬਸ ਹੁਣ ਬਹੁਤ ਹੋ ਗਿਆ। ਕੋਈ ਵੀ ਸੱਭਿਅਕ ਸਮਾਜ ਆਪਣੀ ਧੀਆਂ-ਭੈਣਾਂ ’ਤੇ ਇਸ ਤਰ੍ਹਾਂ ਦੇ ਅੱਤਿਆਚਾਰ ਦੀ ਇਜ਼ਾਜਤ ਨਹੀਂ ਦੇ ਸਕਦਾ। ਜਦੋਂ ਕੋਲਕਾਤਾ ’ਚ ਵਿਦਿਆਰਥੀ, ਡਾਕਟਰ ਤੇ ਨਾਗਰਿਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। Droupadi Murmu

ਤਾਂ ਅਪਰਾਧੀ ਕਿਤੇ ਹੋਰ ਸਰਗਰਮ ਸਨ। ਰਾਸ਼ਟਰਪਤੀ ਨੇ ਕਿਹਾ- ਸਮਾਜ ਨੂੰ ਇਮਾਨਦਾਰੀ ਤੇ ਨਿਰਪੱਖਤਾ ਨਾਲ ਆਤਮ-ਚਿੰਤਨ ਕਰਨ ਦੀ ਲੋੜ ਹੈ। ਲੋਕਾਂ ਨੂੰ ਆਪਣੇ ਆਪ ਤੋਂ ਕੁਝ ਔਖੇ ਸਵਾਲ ਪੁੱਛਣੇ ਪੈਂਦੇ ਹਨ। ਅਕਸਰ ਇੱਕ ਅਪਮਾਨਜਨਕ ਮਾਨਸਿਕਤਾ ਔਰਤਾਂ ਨੂੰ ਕਮਜੋਰ, ਘੱਟ ਸਮਰੱਥ, ਘੱਟ ਬੁੱਧੀਮਾਨ ਮਨੁੱਖਾਂ ਵਜੋਂ ਦੇਖਦੀ ਹੈ। ਦ੍ਰੋਪਦੀ ਮੁਰਮੂ ਨੇ ਕਿਹਾ- ਅਕਸਰ ਘਿਣਾਉਣੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ। ਉਹ ਔਰਤਾਂ ਨੂੰ ਘੱਟ ਤਾਕਤਵਰ, ਘੱਟ ਕਾਬਲ, ਘੱਟ ਬੁੱਧੀਮਾਨ ਸਮਝਦੇ ਹਨ।

Read This : Kolkata Doctor Case : ਡਾਕਟਰ ਕੰਮ ’ਤੇ ਵਾਪਸ ਆਉਣ, ਮਰੀਜ਼ ਪ੍ਰੇਸ਼ਾਨ ਹਨ : CJI

ਨਿਰਭਯਾ ਕਾਂਡ ਦੇ 12 ਸਾਲਾਂ ਬਾਅਦ ਸਮਾਜ ਦਰਿੰਦਗੀ ਦੀਆਂ ਅਣਗਿਣਤ ਘਟਨਾਵਾਂ ਨੂੰ ਭੁੱਲ ਗਿਆ ਹੈ। ਸਮਾਜ ’ਚ ਭੁੱਲਣ ਦੀ ਇਹ ਸਮੂਹਿਕ ਆਦਤ ਘਿਣਾਉਣੀ ਹੈ। ਰਾਸ਼ਟਰਪਤੀ ਨੇ ਕਿਹਾ-ਸਿਰਫ ਉਹ ਸਮਾਜ ਜੋ ਇਤਿਹਾਸ ਦਾ ਸਾਹਮਣਾ ਕਰਨ ਤੋਂ ਡਰਦਾ ਹੈ ਉਹ ਚੀਜਾਂ ਨੂੰ ਭੁੱਲ ਜਾਂਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੇ ਇਤਿਹਾਸ ਦਾ ਪੂਰੀ ਤਰ੍ਹਾਂ ਸਾਹਮਣਾ ਕਰੇ। ਸਾਨੂੰ ਇਕੱਠੇ ਹੋ ਕੇ ਇਸ ਵਿਗਾੜ ਦਾ ਸਾਹਮਣਾ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਕਲੀ ’ਚ ਨਿਖਾਰਿਆ ਜਾ ਸਕੇ।

ਜਿ਼ਕਰਯੋਗ ਹੈ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ’ਚ 8-9 ਅਗਸਤ ਦੀ ਰਾਤ ਨੂੰ ਇੱਕ 31 ਸਾਲਾਂ ਸਿਖਿਆਰਥੀ ਡਾਕਟਰ ਨਾਲ ਦਰਿੰਦਗੀ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। 10 ਅਗਸਤ ਨੂੰ ਪੁਲਿਸ ਨੇ ਸੀਸੀਟੀਸੀ ਫੁਟੇਜ ਦੇ ਆਧਾਰ ’ਤੇ ਸੰਜੇ ਰਾਏ ਨਾਂਅ ਦੇ ਇੱਕ ਸਿਵਿਕ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ ਸੀ। Kolkata Doctor Case