Coronation Ceremony: ਰੋਟਰੀ ਕਲੱਬ ਪਾਤੜਾਂ ਰਾਇਲ ਨੇ ਕਰਵਾਇਆ ਤਾਜਪੋਸ਼ੀ ਸਮਾਗਮ

Coronation Ceremony
ਪਾਤੜਾਂ: ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜ੍ਹਾ ਰਾਇਲ ਵੱਲੋਂ ਕਰਵਾਏ ਤਾਜਪੋਸ਼ੀ ਸਮਾਗਮ ਮੌਕੇ ਦਾ ਦ੍ਰਿਸ਼।

ਆਉਣ ਵਾਲੇ ਸਮੇਂ ’ਚ ਸਮਾਜ ਭਲਾਈ ਕੰਮਾਂ ਨੂੰ ਜ਼ੋਰ-ਸ਼ੋਰ ਨਾਲ ਕੀਤਾ ਜਾਵੇਗਾ : ਕਪਿਲ ਕੋਸ਼ਿਕ

(ਭੂਸਨ ਸਿੰਗਲਾ) ਪਾਤੜਾਂ। Coronation Ceremony: ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜ੍ਹਾਂ ਰਾਇਲ ਦੇ ਅਗਲੇ ਸਾਲ ਚੁਣੇ ਗਏ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਰੋਟਰੀ ਇੰਟਰਨੈਸ਼ਨਲ 3090 ਦੇ ਡਿਸਟ੍ਰਿਕਟ ਗਵਰਨਰ ਡਾਕਟਰ ਸੰਦੀਪ ਚੌਹਾਨ ਨੇ ਸ਼ਿਰਕਤ ਕੀਤੀ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਘਣਸਿਆਮ ਕਾਂਸਲ, ਡਿਸਟ੍ਰਿਕਟ ਸੈਕਟਰੀ ਸੁਨੀਲ ਮੁੰਜਾਲ, ਸੀ. ਏ. ਅਮਿਤ ਸਿੰਗਲਾ, ਮਾਨਿਕ ਰਾਜ ਸਿੰਗਲਾ, ਪ੍ਰਧਾਨ ਨਗਰ ਕੌਸ਼ਲ ਰਣਵੀਰ ਸਿੰਘ, ਕੁਲਦੀਪ ਸਿੰਘ ਥਿੰਦ, ਕਰਨੈਲ ਸਰਪੰਚ ਨੇ ਹਿੱਸਾ ਲਿਆ।

ਸਮਾਗਮ ਦੌਰਾਨ ਸੰਸਥਾ ਦੇ ਨਵੇਂ ਚੁਣੇ ਗਏ ਪ੍ਰਧਾਨ ਕਪਿਲ ਕੌਸ਼ਲ ਮਲਿਕ, ਸੈਕਟਰੀ ਕੁਨਾਲ ਗੋਇਲ, ਕੈਸ਼ੀਅਰ ਅਰੁਣ ਸਿੰਗਲਾ ਨੂੰ ਅਹੁਦਿਆਂ ਦੀ ਸੋਹ ਚੁਕਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕਰਨ ਉਪਰੰਤ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਡਾਕਟਰ ਸੰਦੀਪ ਚੌਹਾਨ ਵੱਲੋਂ ਨਵ ਨਿਯੁਕਤ ਪ੍ਰਧਾਨ ਕਪਿਲ ਕੌਸ਼ਲ ਮਲਿਕ ਦੇ ਗਲ ’ਚ ਰੋਟਰੀ ਕਾਲਰ ਪਹਿਨਾਇਆ ਗਿਆ। ਇਸ ਦੇ ਨਾਲ ਹੀ ਕਲੱਬ ਵਿਚ ਨਵੇਂ ਮੈਂਬਰਾਂ ਨੂੰ ਰੋਟਰੀ ਪਿੰਨ ਲਗਾਈ ਗਈ।

ਸਮਾਗਮ ਨੂੰ ਸੰਬੋਧਿਤ ਕਰਦਿਆਂ 3090 ਡਿਸਟ੍ਰਿਕਟ ਗਵਰਨਰ ਡਾਕਟਰ ਸੰਦੀਪ ਚੌਹਾਨ ਨੇ ਕਿਹਾ ਕਿ ਵਿਸ਼ਵ ਭਰ ਵਿਚ ਰੋਟਰੀ ਦੀ ਸਮਾਜ ਸੇਵਾ ਦੇ ਕੰਮਾਂ ਵਿਚ ਆਪਣੀ ਵੱਖਰੀ ਪਛਾਣ ਹੈ। ਇਸ ਦੌਰਾਨ ਸਾਲ 2023-2024 ਦੌਰਾਨ ਪ੍ਰਧਾਨ ਰਹਿ ਚੁੱਕੇ ਅਮਨਦੀਪ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕਲੱਬ ਵੱਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦਿਆਂ ਵਿਸਥਾਰ ਸਾਹਿਤ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਸਮਾਗਮ ਵਿਚ ਹਾਜ਼ਰ ਸਾਰੇ ਵਿਅਕਤੀਆਂ ਨੇ ਤਾੜੀਆਂ ਲਗਾ ਕੇ ਪਾਸ ਕੀਤਾ। Coronation Ceremony

ਇਹ ਵੀ ਪੜ੍ਹੋ: Khedan Watan Punjab Diyan-3 ਦਾ ਟੀ-ਸ਼ਰਟ-ਲੋਗੋ ਮੁੱਖ ਮੰਤਰੀ ਵੱਲੋਂ ਲਾਂਚ

ਨਵ ਨਿਯੁਕਤ ਪ੍ਰਧਾਨ ਕਪਿਲ ਕੌਸ਼ਲ ਮਲਿਕ ਨੇ ਆਪਣੇ ਸੰਬੋਧਨ ਦੌਰਾਨ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕੀ ਇਸ ਸਾਲ ਦੇ ਵਿਚ ਸਮਾਜ ਭਲਾਈ ਕੰਮਾ ਨੂੰ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਜਾਵੇਗਾ। ਅੰਤ ਵਿਚ ਅਸ਼ੋਕ ਗਰਗ ਸਾਬਕਾ ਪ੍ਰਧਾਨ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਗਰਗ, ਨਰੈਣ ਗਰਗ, ਹਰਮੇਸ਼ ਗਰਗ, ਰਾਕੇਸ਼ ਸਿੰਗਲਾ, ਹਰਮਨਦੀਪ ਕੌਰ ਹਰੀਕਾ, ਅਸ਼ੋਕ ਗਰਗ, ਹਰਮੇਸ਼ ਸਿੰਗਲਾ, ਭਾਰਤ ਭੂਸ਼ਣ ਸੋਨੂੰ, ਜੀਵਨ ਸਿੰਗਲਾ, ਸੰਦੀਪ ਗੁਪਤਾ, ਵਿਸ਼ਾਲ ਗੋਇਲ, ਸੁਨੀਲ ਮਿੱਤਲ, ਡਾਕਟਰ ਅਸ਼ੋਕ ਦੇਵ, ਡਾਕਟਰ ਮੋਹਨ ਲਾਲ ਸਿੰਗਲਾ, ਬ੍ਰਿਜ ਲਾਲ ਸਿੰਗਲਾ, ਰਾਕੇਸ਼ ਗੋਇਲ, ਦੀਪਕ ਜਿੰਦਲ , ਮਿਨਕਲ ਗਰਗ, ਹੈਪ?ਪੀ ਸਿੰਗਲਾ, ਰਾਕੇਸ਼ ਸਿੰਗਲਾ ਸੋਨੀ, ਰਾਜਿੰਦਰ ਬੰਸਲ, ਡਾਕਟਰ ਅਮਨ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।