ਕੀਤੀ ਗਈ ਸੇਵਾ ਬਹੁਤ ਬੜਾ ਉਪਰਲਾ : ਪਿੰਗਲਵਾੜਾ ਜ਼ਿੰਮੇਵਾਰ
(ਭੂਸ਼ਨ ਸਿੰਗਲਾ) ਪਾਤੜਾਂ। ਅੰਤਰਰਾਸ਼ਟਰੀ ਸੰਸਥਾ ਰੋਟਰੀ ਕਲੱਬ ਪਾਤੜਾਂ ਵੱਲੋਂ ਪ੍ਰਧਾਨ ਸੰਦੀਪ ਸਿੰਗਲਾ, ਸਰਪ੍ਰਸਤ ਪ੍ਰਸੋਤਮ ਸਿੰਗਲਾ ਅਤੇ ਰਾਜਿੰਦਰ ਪੱਪੂ ਦੀ ਅਗਵਾਈ ਹੇਠ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸੰਗਰੂਰ ਵਿਖੇ ਦੁਪਹਿਰ ਦਾ ਲੰਗਰ, ਚਾਹ ਅਤੇ ਫਰੂਟ ਵੰਡਿਆਂ ਗਿਆ। Pingalwara
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਅਸ਼ੀਸ਼ ਗਰਗ, ਸੀਨੀਅਰ ਮੈਂਬਰ ਸੁਨੀਲ ਬਾਂਸਲ ਤੇ ਹਰੀਸ਼ ਮਿੱਤਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੰਗਰੂਰ ਵਿਖੇ ਪਿੰਗਲਵਾੜਾ ‘ਚ ਰਹਿ ਰਹੇ ਵਿਅਕਤੀਆਂ ਦਾ ਦੁਪਹਿਰ ਦਾ ਸਾਰਾ ਲੰਗਰ, ਚਾਹ ਤੇ ਫਰੂਟ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਇਸ ਤਰ੍ਹਾਂ ਦੇ ਕਈ ਸਾਰੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। Pingalwara
ਇਹ ਵੀ ਪੜ੍ਹੋ: ICC Chairman: ਜੈ ਸ਼ਾਹ ਛੱਡ ਸਕਦੇ ਹਨ BCCI ਦੇ ਸਕੱਤਰ ਦਾ ਅਹੁਦਾ, ਇਹ ਹੈ ਖਾਸ ਕਾਰਨ: ਰਿਪੋਰਟ
ਇਸ ਮੌਕੇ ਪਿੰਗਲਵਾੜਾ ਆਸ਼ਰਮ ਦੇ ਜੁੰਮੇਵਾਰਾ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਆਸ਼ਰਮ ਇਨ੍ਹਾਂ ਵਰਗੀਆਂ ਸੰਸਥਾਵਾਂ ਵੱਲੋਂ ਦਿੱਤੇ ਜਾ ਰਹੇ ਦਾਨ ਸੇਵਾ ਨਾਲ ਹੀ ਚੱਲਦੇ ਹਨ ਜੋ ਅੱਜ ਇਹ ਕਲੱਬ ਵੱਲੋਂ ਸੇਵਾ ਕੀਤੀ ਗਈ ਹੈ ਇਹ ਬਹੁਤ ਬੜਾ ਉਪਰਲਾ ਹੈ। ਇਸ ਮੌਕੇ ਉਹਨਾਂ ਸੇਵਾ ਕਰਨ ਤੇ ਕਲੱਬ ਦਾ ਧੰਨਵਾਦ ਕੀਤਾ। ਇਸ ਮੌਕੇ ਰੋਟਰੀ ਕਲੱਬ ਪਾਤੜਾਂ ਦੇ ਸਕੱਤਰ ਅਸ਼ਵਨੀ ਸਿੰਗਲਾ, ਖਜ਼ਾਨਚੀ ਜਸਪਾਲ ਸਿੰਗਲਾ, ਸੀਨੀਅਰ ਮੈਂਬਰ ਰਮੇਸ਼ ਕੁਮਾਰ ਗੋਗੀ, ਪੁਨੀਤ ਕੁਮਾਰ, ਮਨੋਜ ਕੁਮਾਰ, ਜੱਸੂ ਬਾਂਸਲ, ਉਮੇਸ਼ ਸਿੰਗਲਾਂ, ਮੁਨੀਸ਼ ਸਿੰਗਲਾਂ, ਸੁਨੀਕ ਗਰਗ, ਮਨੋਜ ਗੋਇਲ, ਕ੍ਰਿਸ਼ਨ ਕੇ ਜੇ ਐੱਸ, ਵਰਿੰਦਰ ਵਿਰਕ, ਮਿੱਤਲ ਤੋਂ ਇਲਾਵ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।
ਪਿੰਗਲਾ ਆਸ਼ਰਮ ਵਿਖੇ ਸੇਵਾ ਕਰਦੇ ਹੋਏ ਕਲੱਬ ਦੇ ਅਹੁਦੇਦਾਰ ਤੇ ਮੈਂਬਰ। ਤਸਵੀਰ: ਭੂਸ਼ਨ ਸਿੰਗਲਾਂ