ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਬਰਨਾਵਾ ਤੋਂ ਪੂ...

    ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਫਰਮਾਏ ਇਹ ਪਵਿੱਤਰ ਬਚਨ…

    Ram Rahim

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ।

    ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀ ਸਭ ਨੂੰ ਬਹੁਤ ਬਹੁਤ ਆਸ਼ੀਰਵਾਦ। ਤੁਹਾਡੇ ਦਰਸ਼ਨਾਂ ਲਈ ਫਿਰ ਹਾਜ਼ਰ ਹੋਏ ਹਾਂ ਅਤੇ ਤੁਹਾਨੂੰ ਸਭ ਨੂੰ ਮਾਲਕ ਬਹੁਤ-ਬਹੁਤ ਖਸ਼ੀਆਂ ਬਖਸ਼ੇ। ਆਸ਼ੀਰਵਾਦ ਕਹਿੰਦੇ ਹਾਂ! ਤੁਸੀਂ ਸਾਰਿਆਂ ਨੇ ਆਪਣੇ ਆਪਣੇ ਘਰਾਂ ‘ਚ ਰਹਿਣਾ ਹੈ। ਇੱਥੇ (ਬਰਨਾਵਾ ਆਸ਼ਰਮ) ਕਿਸੇ ਨੇ ਨਹੀਂ ਆਉਣਾ। ਜਿਵੇਂ ਸੇਵਾਦਾਰ ਭਾਈ ਤੁਹਾਨੂੰ ਦੱਸਣਗੇ ਸੇਵਾਦਾਰ ਜਿ਼ੰਮੇਵਾਰ ਤੁਹਾਨੂੰ ਦੱਸਣਗੇ ਉਸ ਦੇ ਅਕਾਰਡਿੰਗ ਤੁਸੀਂ ਸੇਵਾ ਕਰਨੀ ਹੈ। ਮਾਲਕ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ। ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ।

    ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਅਦਭੁਤ ਮੁਸਕਾਨ ਖਿੜ ਉੱਠੀ ਤੇ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

    ਕਰ ਲਓ ਪੂਜਨੀਕ ਗੁਰੂ ਜੀ ਦੇ ਦਰਸ਼ਨ, ਤੇ ਸੁਣੋ ਪਵਿੱਤਰ ਬਚਨ…

    LEAVE A REPLY

    Please enter your comment!
    Please enter your name here