Patiala News: ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਐਵਾਰਡ ਆਫ ਆਨਰ ਨਾਲ ਸਨਮਾਨਿਤ

Patiala News
ਪਟਿਆਲਾ : ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਸਨਮਾਨਿਤ ਕਰਦੇ ਮਿਸ਼ਨ ਲਾਲੀ ਤੇ ਹਰਿਆਲੀ ਸੰਸਥਾ ਦੇ ਨੁਮਾਇੰਦੇ।

ਰਾਜਨੀਤੀ ਵਿੱਚ ਡਾ. ਜਤਿੰਦਰ ਸਿੰਘ ਮੱਟੂ ਵਰਗੇ ਨੌਜਵਾਨਾਂ ਦਾ ਆਉਣਾ ਜਰੂਰੀ: ਹਰਦੀਪ ਸਨੌਰ (Patiala News)

Patiala News : (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿਛਲੇ ਲੰਬੇ ਅਰਸੇ ਤੋਂ ਆਮ ਲੋਕਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦੇ ਆ ਰਹੇ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਪ੍ਰਧਾਨ, ਨੌਜਵਾਨ ਆਗੂ ਅਤੇ ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਸੰਸਥਾ ਦੇ ਪ੍ਰਧਾਨ ਹਰਦੀਪ ਸਨੌਰ ਦੀ ਅਗਵਾਈ ’ਚ ਇਕ ਸਮਾਰੋਹ ਦੌਰਾਨ ਲੋਕ ਆਵਾਜ਼ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। (Patiala News)

ਪੰਜਾਬ ਅੰਦਰ ਲੰਬੇ ਸਮੇਂ ਤੋਂ ਪੌਦੇ ਲਗਾ ਕੇ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ, ਖੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਤੱਕ ਖੂਨ ਪਹੁੰਚਾਉਣ ਲਈ ਕੰਮ ਕਰ ਰਹੇ ਹਰਦੀਪ ਸਨੌਰ ਨੇ ਕਿਹਾ ਕਿ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਗਰੀਬ ਲੋਕਾਂ, ਵਿਦਿਆਰਥੀਆਂ, ਕਿਰਤੀਆਂ, ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਦੇ ਮਸਲਿਆਂ ਲਈ ਸੜਕਾਂ ’ਤੇ ਸੰਘਰਸ਼ ਕਰਦੇ ਆ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਦੇ ਲੋਕ ਮਾਰੂ ਫੈਸਲਿਆਂ ਖਿਲਾਫ ਡਾ. ਜਤਿੰਦਰ ਸਿੰਘ ਮੱਟੂ ਹਮੇਸ਼ਾ ਸੰਘਰਸ਼ ਦੇ ਮੈਦਾਨ ਵਿੱਚ ਦੇਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਡਾ. ਜਤਿੰਦਰ ਮੱਟੂ ਵਰਗੇ ਨੌਜਵਾਨਾਂ ਦੀ ਸੂਬੇ ਦੀ ਰਾਜਨੀਤੀ ਵਿੱਚ ਬਹੁਤ ਜ਼ਰੂਰਤ ਹੈ ਤਾਂ ਜੋ ਗੰਧਲੀ ਹੁੰਦੀ ਜਾ ਰਾਜਨੀਤੀ ਵਿੱਚ ਚੰਗੇ ਨੇਤਾਵਾਂ ਦੀ ਆਮਦ ਨਾਲ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਹੋਣ । ਇਸ ਮੌਕੇ ਸਨਮਾਨ ਹਾਸਿਲ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਟਿਆਲਾ ਦੇ ਪਿੰਡਾਂ ਦੇ ਲੋਕਾਂ ਦੇ ਹਾਲਾਤ ਬਹੁਤ ਬਦਤਰ ਹਨ। ਸਾਰੇ ਵਿਕਾਸ ਫਾਈਲਾਂ ਵਿੱਚ ਹੀ ਹੋ ਰਹੇ ਹਨ। (Patiala News)

ਇਹ ਵੀ ਪੜ੍ਹੋ: Haryana-Punjab Weather Alert: ਹਰਿਆਣਾ-ਪੰਜਾਬ ’ਚ ਹੁੰਮਸ ਭਰੀ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਦ…

ਕਿਸਾਨਾਂ ਨੂੰ ਪਿਛਲੇ ਹੜਾਂ ਦਾ ਅਜੇ ਤੱਕ ਮੁਆਵਜਾ ਨਹੀਂ ਦਿੱਤਾ ਗਿਆ, ਮਜ਼ਦੂਰਾਂ ਦੀ ਕਿਰਤ ਵਿਭਾਗ ਵਲੋਂ ਰਜਿਸਟਰੇਸ਼ਨ ਦਾ ਪ੍ਰੋਸੈਸ ਸੁਖਾਲਾ ਕਰਕੇ ਪਿੰਡ ਪੱਧਰ ਤੋਂ ਨਹੀਂ ਕੀਤਾ ਜਾ ਰਿਹਾ। ਸਰਕਾਰੀ ਸਕੂਲਾਂ ਦੀ ਥੋੜ ਕਾਰਣ ਪਿੰਡਾਂ ਦੀਆਂ ਲੜਕੀਆਂ ਸਿੱਖਿਆ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ ਅੰਦਰ ਮਰੀਜਾਂ ਦੀ ਖੱਜਲ ਖਰਾਬੀ ਹੋ ਰਹੀ ਹੈ। ਲਿਹਾਜਾ ਪੰਜਾਬ ਦੇ ਲੋਕਾਂ ਨੂੰ ਅਜਿਹੇ ਨਿਜ਼ਾਮ ਬਦਲਣਗੇ ਹੋਣਗੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਦੀਪ ਸਨੌਰ,ਜਥੇਦਾਰ ਕਰਨ ਸਿੰਘ ਜੌਲੀ, ਠੇਕੇਦਾਰ ਗੁਰਬਚਨ ਸਿੰਘ ਪਟਿਆਲਾ, ਸੁਖਦੀਪ ਸਿੰਘ ਸੋਹਲ, ਮਾਸਟਰ ਰਵਿੰਦਰ ਸਿੰਘ ਤਰੈਂ ਆਦਿ ਹਾਜ਼ਰ ਸਨ।