ਪੰਜਾਬ ’ਚ ਸਿਹਤ ਸੇਵਾਵਾਂ ਨੂੰ ਵੱਡਾ ਹੁਲਾਰਾ

Punjab News

ਪੰਜਾਬ ਨੂੰ ਮਿਲੀਆਂ 58 ਹਾਈਟੈੱਕ ਐਂਬੂਲੈਂਸਾਂ, ਮਰੀਜ਼ਾ ਨੂੰ ਮਿਲੇਗੀ ਐਂਬੂਲੈਂਸ ’ਚ ਹਰ ਸਹੂਲਤ | Punjab News

  • ਸਿਹਤ ਖੇਤਰ ’ਚ ਕ੍ਰਾਂਤੀ ਲਿਆਉਣ ਲਈ ਮੁੱਖ ਮੰਤਰੀ ਦੇ ਉਦੇਸ਼ ਤਹਿਤ ਕੁੱਲ 325 ਹਾਈ-ਟੈਕ ਐਂਬੂਲੈਂਸਾਂ ਲੋਕਾਂ ਦੀ ਸੇਵਾ ’ਚ ਮੌਜੂਦ
  • ਮਰੀਜਾਂ ਤੱਕ ਤੁਰੰਤ ਪਹੁੰਚ ਲਈ ਐਂਬੂਲੈਂਸਾਂ ਵਾਸਤੇ ਸ਼ਹਿਰੀ ਖੇਤਰਾਂ ’ਚ 15 ਮਿੰਟ ਤੇ ਪੇਂਡੂ ਖੇਤਰਾਂ ’ਚ 20 ਮਿੰਟ ਦੀ ਸਮਾਂ-ਹੱਦ ਤੈਅ ਨਿਰਧਾਰਤ
  • ਐਂਬੂਲੈਸਾਂ ਦੀ ਰੀਅਲ-ਟਾਈਮ ਟਰੈਕਿੰਗ ਨੂੰ ਯਕੀਨੀ ਬਣਾਇਆ : ਮੁੱਖ ਮੰਤਰੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ 58 ਨਵੀਆਂ ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ, ਜਿਨਾਂ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ, ਨੇ ਸੂਬੇ ਦੇ ਲੋਕਾਂ ਨੂੰ ਐਂਬੂਲੈਂਸਾਂ ਸਮਰਪਿਤ ਕਰਦਿਆਂ ਕਿਹਾ ਕਿ ਇਹ ਐਂਬੂਲੈਂਸਾਂ ਮੁਸ਼ਕਲ ਦੀ ਘੜੀ ’ਚ ਲੋਕਾਂ ਦੀ ਸੇਵਾ ’ਚ ਹਮੇਸ਼ਾ ਮੌਜੂਦ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਐਂਬੂਲੈਂਸਾਂ ਨੂੰ ਸ਼ਾਮਲ ਕਰਨ ਨਾਲ ਹੁਣ ਕੁੱਲ 325 ਐਂਬੂਲੈਂਸਾਂ ਲੋਕਾਂ ਦੀ ਸੇਵਾ ’ਚ ਉਪਲੱਬਧ ਰਹਿਣਗੀਆਂ ਤਾਂ ਜੋ ਉਨਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮਿਲਣਾ ਯਕੀਨੀ ਬਣਾਇਆ ਜਾ ਸਕੇ। Punjab News

ਇਨਾਂ ਅਤਿ-ਆਧੁਨਿਕ ਐਂਬੂਲੈਂਸਾਂ ਲਈ ਲੋੜਵੰਦ ਮਰੀਜਾਂ ਤੱਕ ਪਹੁੰਚਣ ਵਾਸਤੇ ਸ਼ਹਿਰੀ ਖੇਤਰਾਂ ’ਚ 15 ਮਿੰਟ ਤੇ ਪੇਂਡੂ ਖੇਤਰਾਂ ’ਚ 20 ਮਿੰਟਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ। ਇਹ ਐਂਬੂਲੈਂਸਾਂ ਸੜਕ ਸੁਰੱਖਿਆ ਫੋਰਸ ਨਾਲ ਤਾਲਮੇਲ ਜਰੀਏ ਕੰਮ ਕਰਨਗੀਆਂ ਤੇ ਇਹ ਯਕੀਨੀ ਬਣਾਉਣਗੀਆਂ ਕਿ ਐਮਰਜੈਂਸੀ ਦੀ ਸਥਿਤੀ ’ਚ ਲੋਕਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਕੀਮਤੀ ਜਾਨਾਂ ਬਚਾਈਆਂ ਜਾਣ। ਜ਼ਿਕਰਯੋਗ ਹੈ ਕਿ 14 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਨਾਂ 58 ਹਾਈਟੈੱਕ ਐਂਬੂਲੈਂਸਾਂ ’ਚ ਸਿਹਤ ਸੰਭਾਲ ਲਈ ਜ਼ਰੂਰੀ ਦਵਾਈਆਂ ਤੇ ਅਤਿ ਆਧੁਨਿਕ ਉਪਕਰਨਾਂ ਦੀ ਸਹੂਲਤ ਉਪਲੱਬਧ ਹੋਵੇਗੀ। ਇਹ ਐਂਬੂਲੈਂਸਾਂ ਮਰੀਜ਼ਾਂ ਨੂੰ ਮੁੱਢਲੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣਗੀਆਂ। Punjab News

Read This : Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾ…

ਤਾਂ ਜੋ ਸਮੇਂ ਸਿਰ ਉਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਦੱਸਣਯੋਗ ਹੈ ਕਿ ਇਹ ਐਂਬੂਲੈਂਸਾਂ ਸੂਬੇ ’ਚ ਮਾਨਵਤਾ ਦੀ ਸੇਵਾ ਲਈ ਵੱਡੀ ਭੂਮਿਕਾ ਨਿਭਾ ਰਹੀਆਂ ਹਨ ਤੇ ਮੌਜੂਦਾ ਵਰ੍ਹੇ ’ਚ ਇਨਾਂ ਐਂਬੂਲੈਂਸਾਂ ਰਾਹੀਂ ਇੱਕ ਲੱਖ ਤੋਂ ਜ਼ਿਆਦਾ ਮਰੀਜਾਂ ਨੂੰ ਸੁਰੱਖਿਅਤ ਢੰਗ ਨਾਲ ਹਸਪਤਾਲਾਂ ’ਚ ਪਹੁੰਚਾਇਆ ਗਿਆ ਹੈ, ਜਿਨਾਂ ’ਚ 10,737 ਦਿਲ ਦੇ ਮਰੀਜ਼, 28,540 ਗਰਭਵਤੀ ਔਰਤਾਂ ਤੇ ਹੋਰ ਮਰੀਜ ਸ਼ਾਮਲ ਹਨ। ਇਸ ਤੋਂ ਇਲਾਵਾ ਇਨਾਂ ਐਂਬੂਲੈਸਾਂ ’ਚ 80 ਬੱਚਿਆਂ ਦੇ ਸੁਰੱਖਿਅਤ ਜਣੇਪੇ ਵੀ ਹੋਏ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਪੀੜਤਾਂ ਵਾਸਤੇ ਐਂਬੂਲੈਂਸ ਸੇਵਾਵਾਂ ਯਕੀਨੀ ਬਣਾਉਣ ਲਈ 108 ਹੈਲਪਲਾਈਨ ਨਾਲ ਲਗਾਤਾਰ ਤਾਲਮੇਲ ਨਾਲ ਕੰਮ ਕਰ ਰਹੀ ਹੈ। Punjab News