ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai : ਫਿਰੋਜ਼ਪੁਰ ਜਿਲ੍ਹੇ ਦਾ ਖੇਤੀ ਬਾੜੀ ਦੇ ਸੰਦ ਬਣਾਉਣ ਲਈ ਮਸ਼ਹੂਰ ਕਸਬਾ ਤਲਵੰਡੀ ਭਾਈ ਤੋਂ ਫ਼ਿਰੋਜ਼ਪੁਰ ਜਿਲ੍ਹੇ ਦਾ ਇੱਕੋ ਇੱਕ ਆਮ ਆਦਮੀ ਪਾਰਟੀ ਦਾ ਐਮ ਸੀ ਹਰਪ੍ਰੀਤ ਸਿੰਘ ਕਲਸੀ ਬਲਾਕ ਪ੍ਰਧਾਨ ਤਲਵੰਡੀ ਭਾਈ ਨੇ ਇਲਾਕਾ ਵਾਸੀ ਤੇ ਤਲਵੰਡੀ ਭਾਈ ਦੀਆ ਸਮੱਸਿਆਵਾ ਤੇ ਵਿਕਾਸ ਕਾਰਜਾ ਨੂੰ ਲੈ ਕੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਹਰਪ੍ਰੀਤ ਸਿੰਘ ਕਲਸੀ ਐਮ ਸੀ ਮੁੱਖ ਮੰਤਰੀ ਨੂੰ ਦੱਸਿਆ ਕਿ ਸ਼ਹਿਰ ਵਿੱਚ ਟਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਤੇ ਦੂਸਰਾ ਸ਼ਹਿਰ ਦੇ ਵਿਚਕਾਰ ਦੀ ਮੋਗਾ ਫ਼ਰੋਜ਼ਪੁਰ ਰੇਲਵੇ ਲਾਇਨ ਹੌਣ ਕਾਰਨ ਜਿਆਦਾ ਸਮਾਂ ਫਾਟਕ ਬੰਦ ਰਹਿੰਦੇ ਹਨ ਇਸ ਲਈ ਇਸ ਰੇਲਵੇ ਲਾਇਨ ਉਪਰ ਓਵਰਬਿਜ ਬਣਾਇਆ ਜਾਵੇ ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾ ਨੂੰ ਆ ਰਹੀਆ ਮੁਸਕਲਾ ਸਬੰਧੀ ਦੱਸਦਿਆ ਕਿਹਾ ਕਿ ਉਹਨਾ ਦੇ ਸਰਕਾਰੇ ਦਰਬਾਰੇ ਉਹਨਾ ਦੇ ਕੰਮਕਾਜ ਨਹੀਂ ਹੋ ਰਹੇ ਹਨ। ਪ੍ਰਸਾਸ਼ਨਿਕ ਅਧਿਕਾਰੀਆ ਕੋਲ ਉਹਨਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਪੁਰਾਣੇ ਵਰਕਰ ਘਰ ਬੈਠੇ ਹੋਏ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਤੇ ਅਸਰ ਪਿਆ ਹੈ ਇਸੇ ਕਰਕੇ ਹੀ ਅਸੀ ਬਹੁਤ ਥੋੜੇ ਫਰਕ ਨਾਲ ਫ਼ਿਰੋਜ਼ਪੁਰ ਲੋਕ ਸਭਾ ਸੀਟ ਹਾਰੇ ਹਾਂ। (Talwandi Bhai)
ਪਾਰਟੀ ਦੀ ਮਜਬੂਤੀ ਲਈ ਉਹਨਾ ਹੋਰ ਵੀ ਕਈ ਪਹਿਲੂਆ ਤੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਲਵੰਡੀ ਭਾਈ ਤੇ ਇਲਾਕਾ ਵਾਸੀਆ ਨੂੰ ਭਰੋਸਾ ਦਿੱਤਾ ਹੈ ਕਿ ਉਹਨਾ ਦੀ ਹਰ ਸਮੱਸਿਆ ਦਾ ਹੱਲ ਬਹੁਤ ਜਲਦੀ ਕੀਤਾ ਜਾਵੇਗਾ । ਇਸ ਤੇ ਤਲਵੰਡੀ ਭਾਈ ਦੇ ਸਮੂਹ ਆਹੁਦੇਦਾਰਾ ਤੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾ ਤੇ ਬਲਾਕ ਪ੍ਰਧਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ ।
Read Also : Black Salt: ਹੁਣ ਇੰਗਲੈਂਡ ਤੇ ਅਮਰੀਕਾ ਵੀ ਚੱਖਣਗੇ ‘ਕਾਲੇ ਨਮਕ’ ਦਾ ਸਵਾਦ