ਪ੍ਰੀਖਿਆਵਾਂ ਲਈ ਸਖਤੀ ਤੇ ਨੈਤਿਕਤਾ

Bihar Govt

ਬਿਹਾਰ ਸਰਕਾਰ ਨੇ ਪੇਪਰ ਲੀਕ ਦੀਆਂ ਘਟਨਾਵਾਂ ਰੋਕਣ ਲਈ ਵਿਧਾਨ ਸਭਾ ’ਚ ਬਿੱਲ ਪਾਸ ਕਰ ਦਿੱਤਾ ਹੈ ਨੀਟ ਤੇ ਹੋਰ ਪ੍ਰੀਖਿਆਵਾਂ ’ਚ ਪੇਪਰ ਲੀਕ ਹੋਣ ਕਾਰਨ ਕਾਊਂਸਲਿੰਗ ’ਚ ਦੇਰੀ ਹੋਈ ਹੈ ਜਿਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਹੈ ਇਹੀ ਹਾਲ ਰਾਜਸਥਾਨ ਦਾ ਰਿਹਾ ਹੈ ਜਿੱਥੇ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਕਾਰਨ ਵਾਰ-ਵਾਰ ਪੇਪਰ ਰੱਦ ਹੁੰਦਾ ਰਿਹਾ ਹੈ ਪੇਪਰ ਲੀਕ ਕਦੇ ਛੋਟੀ ਮੋਟੀ ਘਟਨਾ ਜਾਂ ਸ਼ਰਾਰਤ ਤੱਕ ਸੀਮਿਤ ਹੁੰੰਦੀ ਸੀ ਜੋ ਹੁਣ ਡਕੈਤੀਆਂ ਵਾਂਗ ਇੱਕ ਕਾਲਾ ਧੰਦਾ ਬਣ ਗਿਆ ਹੈ ਇਸ ਕਾਲੇ ਧੰਦੇ ’ਚ ਪ੍ਰੀਖਿਆ ਮੁਤਾਬਿਕ ਪੂਰੇ ਸੂਬੇ ਜਾਂ ਦੇਸ਼ ਅੰਦਰ ਜਾਲ ਵਿਛਾਇਆ ਜਾਂਦਾ ਹੈ ਤੇਜ਼ ਤਰਾਰ ਲੋਕਾਂ ਨੇ ਸਿਸਟਮ ਦੀਆਂ ਕਮਜ਼ੋਰੀਆਂ ਜਾਂ ਫਾਇਦਾ ਉਠਾ ਕੇ ਇਸ ਵਿੱਚੋਂ ਮੋਟੀ ਕਮਾਈ ਕੀਤੀ ਹੈ। Bihar Govt

Read This : ਅਧਿਆਪਕਾਂ ਲਈ ਅਹਿਮ ਖ਼ਬਰ, ਲੰਮੀ ਉਡੀਕ ਹੋਵੇਗੀ ਖ਼ਤਮ!

ਬਿਹਾਰ ਸਰਕਾਰ ਨੇ ਨਵੇਂ ਕਾਨੂੰਨ ’ਚ 10 ਸਾਲ ਦੀ ਸਜ਼ਾ ਤੇ ਇੱਕ ਕਰੋੜ ਜੁਰਮਾਨੇ ਤੱਕ ਦੀ ਤਜਵੀਜ਼ ਕੀਤੀ ਹੈ ਪਰ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਵੱਡੇ ਪੱਧਰ ’ਤੇ ਸਜਾਵਾਂ ਵੀ ਨਹੀਂ ਸਨ ਉਦੋਂ ਵੀ ਪੇਪਰ ਲੀਕ ਨਹੀਂ ਹੁੰਦੇ ਸਨ ਪਹਿਲਾਂ ਪੇਪਰ ਵੀ ਸਰਕਾਰ ਦੇ ਵਿਭਾਗ ਵੱਲੋਂ ਲਏ ਜਾਂਦੇ ਸਨ, ਜਦੋਂ ਕਿ ਹੁਣ ਏਜੰਸੀਆਂ ਦੀ ਮੱਦਦ ਲਈ ਜਾਂਦੀ ਹੈ ਅਸਲ ’ਚ ਖਰਾਬੀ ਸਿਸਟਮ ਅਤੇ ਨੈਤਿਕਤਾ ’ਚ ਆਈ ਹੈ ਕਿਰਦਾਰ ਨੂੰ ਕਾਇਮ ਰੱਖਣ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਜੇਕਰ ਨੈਤਿਕਤਾ ਸਹੀ ਹੋਵੇਗਾ ਸਿਸਟਮ ਵੀ ਸੁਧਰੇਗਾ ਸਖਤੀ ਜ਼ਰੂਰੀ ਹੈ ਪਰ ਕਿਰਦਾਰ ਦੇ ਮਾਮਲੇ ’ਚ ਵੀ ਕੋਈ ਚਰਚਾ ਹੋਣਾ ਜ਼ਰੂਰੀ ਹੈ ਜੇਕਰ ਮੁਲਾਜਮਾਂ ਦਾ ਕਿਰਦਾਰ ਸਹੀ ਹੋਵੇਗਾ ਤਾਂ ਪ੍ਰੀਖਿਆਵਾਂ ਵੀ ਸੁਰੱਖਿਅਤ ਹੋਣਗੀਆਂ। Bihar Govt