ਸਿਹਤ ਵਿਭਾਗ ਵੱਲੋਂ ਆਈਸ ਫੈਕਟਰੀ ’ਚ ਚਾਣਚੱਕ ਛਾਪੇਮਾਰੀ

Ice Factory
ਸੰਗਰੂਰ : ਫੈਕਟਰੀ ’ਚ ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ।

278 ਟੀਮ ਰਿਫਾਇੰਡ, ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ, ਸਿਹਤ ਵਿਭਾਗ ਦੀ ਟੀਮ ਨੇ ਇਕੱਤਰ ਕੀਤੇ ਸੈਂਪਲ

(ਨਰੇਸ਼ ਕੁਮਾਰ) ਸੰਗਰੂਰ। ਅੱਜ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਕੋਹਰੀਆਂ ਰੋਡ ’ਤੇ ਸਥਿਤ ਇੱਕ ਆਈਸ ਫੈਕਟਰੀ ਵਿੱਚ ਛਾਪਾ ਮਾਰਿਆ ਅਤੇ ਮੌਕੇ ਉੱਤੇ ਹੀ ਭਾਰੀ ਮਾਤਰਾ ਵਿੱਚ ਰਿਫਾਇੰਡ ਅਤੇ ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ ਕੀਤੇ ਗਏ। Ice Factory

ਇਹ ਵੀ ਪੜ੍ਹੋ: ਏਅਰ ਇੰਡੀਆ : 2200 ਅਸਾਮੀਆਂ ਲਈ ਪਹੁੰਚੇ 25 ਹਜ਼ਾਰ ਤੋਂ ਵੱਧ ਉਮੀਦਵਾਰ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਇਲਾਕੇ ਵਿੱਚੋਂ ਕਾਫੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਅਤੇ ਠੋਸ ਸੂਚਨਾ ਦੇ ਆਧਾਰ ਉੱਤੇ ਅੱਜ ਇਸ ਆਈਸ ਫੈਕਟਰੀ ਨੂੰ ਖੁੱਲ੍ਹਵਾਇਆ ਗਿਆ ਤਾਂ ਇਸ ਵਿੱਚੋਂ 278 ਟੀਨ ਰਿਫਾਇਡ, 70 ਖਾਲੀ ਟੀਨ, 13 ਪੈਕਟ ਸਕਿਮਡ ਮਿਲਕ ਪਾਊਡਰ ਅਤੇ ਦੁੱਧ ਤਿਆਰ ਕਰਨ ਲਈ ਵਰਤੇ ਜਾਂਦੇ ਸੌਰਬੀਟੋਲ ਨਾਮ ਦੇ ਪਦਾਰਥ ਨੂੰ ਕਰੀਬ 100 ਲੀਟਰ ਮਾਤਰਾ ਵਿੱਚ ਬਰਾਮਦ ਕੀਤਾ ਗਿਆ। Ice Factory

ਸਿਹਤ ਵਿਭਾਗ ਦੀ ਟੀਮ ਨੇ ਸਾਰੇ ਪਦਾਰਥਾਂ ਦੇ ਨਮੂਨੇ ਇਕੱਤਰ ਕੀਤੇ (Ice Factory)

ਉਹਨਾਂ ਦੱਸਿਆ ਕਿ ਇਹ ਪਦਾਰਥ ਸਿੰਗਲਾ ਮਿਲਕ ਸੈਂਟਰ, ਗਾਮੜੀ ਰੋਡ ਦਿੜਬਾ ਵਿਖੇ ਤਿਆਰ ਹੋ ਰਹੇ ਸਨ ਅਤੇ ਹਰੀ ਓਮ ਆਈਸ ਫੈਕਟਰੀ ਵਿੱਚ ਇਹਨਾਂ ਦਾ ਭੰਡਾਰ ਕੀਤਾ ਜਾ ਰਿਹਾ ਸੀ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇਹਨਾਂ ਸਾਰੇ ਪਦਾਰਥਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜੋ ਕਿ ਜਾਂਚ ਲਈ ਖਰੜ ਲੈਬ ਵਿਖੇ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਦੱਸਿਆ ਕਿ ਪਦਾਰਥਾਂ ਦੇ ਸੈਂਪਲ ਲੈਣ ਤੋਂ ਬਾਅਦ ਇਸ ਆਈਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ।