ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 168 ਦੌੜਾਂ ਚੁਣੌਤੀਪੂਰਨ ਟੀਚਾ

IND Vs ZIM
ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 168 ਦੌੜਾਂ ਚੁਣੌਤੀਪੂਰਨ ਟੀਚਾ

ਸੰਜੂ ਸੈਮਸਨ ਨੇ ਲਾਇਆ ਅਰਧ ਸੈਂਕਡ਼ਾ IND Vs ZIM

ਸਪੋਰਟਸ ਡੈਸਕ। 5ਵੇਂ ਟੀ-20 ਮੈਚ ‘ਚ ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ 168 ਦੌੜਾਂ ਦਾ ਟੀਚਾ ਦਿੱਤਾ ਹੈ। ਸੰਜੂ ਸੈਮਸਨ ਨੇ 58 ਦੌੜਾਂ ਦੀ ਪਾਰੀ ਖੇਡੀ। ਉਸ ਨੇ ਰਿਆਨ ਪਰਾਗ (22 ਦੌੜਾਂ) ਨਾਲ 65 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਭਾਲਿਆ। ਇਹ ਦੋਵੇਂ ਉਦੋਂ ਕ੍ਰੀਜ਼ ‘ਤੇ ਆਏ ਜਦੋਂ ਪਾਵਰਪਲੇ ‘ਚ ਟੀਮ ਨੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਸੰਕਟ ਦੀ ਘਡ਼ੀ ’ਚ ਸੰਜੂ ਸੈਮਸਨ ਨੇ 58 ਦੌੜਾਂ ਦੀ ਪਾਰੀ ਖੇਡੀ। IND Vs ZIM

ਭਾਰਤ ਦੇ ਤਿੰਨ ਸਿਖਰਲੇ ਬੱਲੇਬਾਜ਼  ਛੇਤੀ ਆਊਟ ਹੋ ਗਏ ਸਨ। ਕਪਤਾਨ ਸ਼ੁਭਮਨ ਗਿੱਲ 13, ਜਾਇਸਵਾਲ 12 ਅਤੇ ਅਭਿਸ਼ੇਕ ਸ਼ਰਮਾ 14 ਦੌੜਾਂ ਬਣਾ ਕੇ ਆਊਟ ਹੋਏ । ਜ਼ਿੰਬਾਬਵੇ ਵੱਲੋਂ ਬਲੇਸਿੰਗ ਮੁਜ਼ਰਬਾਨੀ ਨੇ ਵਧੀਆ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ ‘ਚ 2 ਵਿਕਟਾਂ ਲਈਆਂ ਅਤੇ ਸਿਰਫ 19 ਦੌੜਾਂ ਦਿੱਤੀਆਂ।

ਮੈਚ ਸਬੰਧੀ ਜਾਣਕਾਰੀ | IND vs ZIM

  • ਟੂਰਨਾਮੈਂਟ : ਟੀ20 ਸੀਰੀਜ਼
  • ਭਾਰਤ ਬਨਾਮ ਜ਼ਿੰਬਾਬਵੇ
  • ਮਿਤੀ : 14 ਜੂਨ
  • ਸਟੇਡੀਅਮ : ਹਰਾਰੇ ਸਪੋਰਟਸ ਕਲੱਬ
  • ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : 4:30 ਵਜੇ

ਮੌਸਮ ਸਬੰਧੀ ਰਿਪੋਰਟ | IND vs ZIM

ਐਤਵਾਰ ਨੂੰ ਹਰਾਰੇ ’ਚ ਮੌਸਮ ਕਾਫੀ ਚੰਗਾ ਰਹੇਗਾ। ਸ਼ਾਮ ਨੂੰ ਮੌਸਮ ਠੰਢਾ ਰਹਿਣ ਦੀ ਉਮੀਦ ਹੈ ਤੇ ਤਾਪਮਾਨ 20 ਡਿਗਰੀ ਸੈਲਸੀਅਸ ਦੇ ਨੇੜੇ-ਨੇੜੇ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਬਾਕੀ ਮੈਚ ਸਮੇਂ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ’ਤੇ ਤਾਪਮਾਨ 26 ਤੋਂ 10 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁੁੱੁਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਤੁਸ਼ਾਰ ਦੇਸ਼ਪਾਂਡੇ ਤੇ ਖਲੀਲ ਅਹਿਮਦ।

ਜ਼ਿੰਬਾਬਵੇ : ਸਿਕੰਦਰ ਰਜ਼ਾ (ਕਪਤਾਨ), ਤਦੀਵਨਾਮੇ ਮਾਰੂਮਾਨੀ, ਵੇਸਲੇ ਮਾਧਵਾਰੇ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਦਾਂਡੇ (ਵਿਕਟਕੀਪਰ), ਵੈÇਲੰਗਟਨ ਮਸਾਕਾਦਜ਼ਾ, ਰਿਚਰਡ ਨਗਾਰਾਵਾ, ਬਲੇਮਿੰਗ ਮੁਜ਼ਾਰਬਾਨੀ, ਟੇਂਡਾਈ ਚਤਾਰਾ। (IND vs ZIM)