ਮੋਹਿੰਦਰ ਭਗਤ 37,325 ਵੋਟਾਂ ਨਾਲ ਜਿੱਤੇ
- ਮੋਹਿੰਦਰ ਭਗਤ ਨੂੰ ਕੁੱਲ 55, 246
ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ 37, 325 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ’ਤੇ ਭਾਰਤੀ ਜਨਤਾ ਪਾਰਟੀ ਤੇ ਤੀਜੇ ਨੰਬਰ ’ਤੇ ਕਾਂਗਰਸ ਰਹੀ ਹੈ। ਲੋਕ ਸਭਾ ਚੋਣਾਂ 2024 ’ਚ ਇਸ ਸੀਟ ’ਤੇ ਕਾਂਗਰਸ ਪਾਰਟੀ ਪਹਿਲੇ ਨੰਬਰ ’ਤੇ ਰਹੀ ਹੈ। ਭਾਜਪਾ ਦੂਜੇ ਨੰਬਰ ’ਤੇ ਰਹੀ ਸੀ ਜਦਕਿ ਆਮ ਆਦਮੀ ਪਾਰਟੀ ਤੀਜੇ ਨੰਬਰ ’ਤੇ ਸੀ।
Read This : IND vs ZIM: ਭਾਰਤ-ਜ਼ਿੰਬਾਬਵੇ ਸੀਰੀਜ਼ ਦਾ ਚੌਥਾ ਟੀ20 ਮੁਕਾਬਲਾ ਅੱਜ, ਜੇਕਰ ਅੱਜ ਜਿੱਤੇ ਤਾਂ ਸੀਰੀਜ਼ ’ਤੇ ਹੋਵੇਗਾ ਕਬਜ਼ਾ
ਇਸ ਚੋਣਾਂ ’ਚ ਹੁਣ ਹਾਲਾਤ ਬਿਲਕੁਲ ਉਲਟ ਹਨ। ਇਸ ਚੋਣਾਂ ’ਚ ਆਮ ਆਦਮੀ ਪਾਰਟੀ ਪਹਿਲੇ ਨੰਬਰ ’ਤੇ, ਭਾਜਪਾ ਦੂਜੇ ’ਤੇ ਜਦਕਿ ਕਾਂਗਰਸ ਸਭ ਤੋਂ ਪਿੱਛੇ ਤੀਜੇ ਨੰਬਰ ’ਤੇ ਰਹੀ। 10 ਜੁਲਾਈ ਨੂੰ ਇਸ ਸੀਟ ’ਤੇ ਵੋਟਾਂ ਪਈਆਂ ਸਨ। ਜਿਸ ਵਿੱਚ 54.90 ਫੀਸਦੀ ਵੋਟਿੰਗ ਦਰਜ਼ ਕੀਤੀ ਗਈ ਸੀ। ਇਸ ਸੀਟ ਦੀ ਖਾਸਿਅਤ ਇਹ ਹੈ ਕਿ ਇਸ ਸੀਟ ’ਤੇ ਹਰ ਵਾਰ ਨਵੀਂ ਪਾਰਟੀ ਜਿੱਤਦੀ ਰਹੀ ਹੈ। 2012 ’ਚ ਇਸ ਸੀਟ ’ਤੇ ਭਾਜਪਾ ਜਿੱਤੀ ਸੀ, 2017 ’ਚ ਕਾਂਗਰਸ ਤੇ 2022 ’ਚ ਇਸ ਸੀਟ ’ਤੇ ਆਮ ਆਦਮੀ ਪਾਰਟੀ ਜਿੱਤੀ ਸੀ।
ਜਲੰਧਰ ਪੱਛਮੀ ਜ਼ਿਮਨੀ ਹੋਣ, ਗੇੜ-13
- ਮੋਹਿੰਦਰ ਭਗਤ (ਆਪ) : 55246 ਵੋਟਾਂ
- ਸੁਰਿੰਦਰ ਕੌਰ (ਕਾਂਗਰਸ) : 16757 ਵੋਟਾਂ
- ਸ਼ੀਤਲ ਅੰਗੁਰਾਲ (ਭਾਜਪਾ) : 17921 ਵੋਟਾਂ
- ਸੁਰਜੀਤ ਕੌਰ (ਅਕਾਲੀ ਦਲ) : 1242 ਵੋਟਾਂ
- ਬਿੰਦਰ ਕੁਮਾਰ (ਬਸਪਾ) : 734 ਵੋਟਾਂ