ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਲਾਜ ਅਧੀਨ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਪੁੱਛਿਆ ਹਾਲ-ਚਾਲ 

Banwari Lal Purohit
Banwari Lal Purohit

ਸੰਦੀਪ ਥਾਪਰ ਨੂੰ ਬਿਨਾਂ ਮਿਲੇ ਲੁਧਿਆਣਾ ਤੋਂ ਮੁੜੇ ਰਾਜਪਾਲ ਪੰਜਾਬ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਤਿੰਨ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਬਾਹਰ ਦਿਨ ਦਿਹਾੜੇ ਸੜਕ ਦੇ ਵਿਚਕਾਰ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ‘ਚ ਗੰਭੀਰ ਜ਼ਖਮੀ ਹੋਏ ਸੰਦੀਪ ਥਾਪਰ ਦਾ ਹਾਲ ਜਾਨਣ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਉਚੇਚੇ ਤੌਰ ‘ਤੇ ਲੁਧਿਆਣਾ ਪਹੁੰਚੇ ਪਰ ਉਹ ਰੈਸਟ ਹਾਊਸ ਤੋਂ ਹੀ ਸੰਦੀਪ ਥਾਪਰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਦੀ ਬਜਾਇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਕਮਿਸ਼ਨਰ ਪੁਲਿਸ ਕੁਲਦੀਪ ਚਾਹਲ ਤੋਂ ਮਾਮਲੇ ਦੀ ਜਾਣਕਾਰੀ ਹਾਸਿਲ ਕਰਕੇ ਹੀ ਵਾਪਸ ਚਲੇ ਗਏ। Banwari Lal Purohit

ਰੈਸਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਦੀ ਕਹੀ ਗੱਲ ਸੁਣਨ ਦੀ ਬਜਾਏ ਖੁਦ ਮਾਮਲੇ ਦੀ ਸਥਿਤੀ ਦੇ ਮਕਸਦ ਨਾਲ ਹੀ ਉਹ ਅੱਜ ਲੁਧਿਆਣਾ ਪਹੁੰਚੇ ਹਨ। ਉਹਨਾਂ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ। ਜਿਸ ਸਬੰਧੀ ਜਿਲ੍ਹੇ ਦੇ ਸਬੰਧਤ ਅਧਿਕਾਰੀਆਂ, ਡਾਕਟਰਾਂ ਤੋਂ ਸੰਦੀਪ ਥਾਪਰ ਦੇ ਇਲਾਜ ਸਬੰਧੀ ਵਿਸਥਾਰ ‘ਚ ਸਮੁੱਚੀ ਜਾਣਕਾਰੀ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਸਿਰ ਵਿੱਚ ਗੰਭੀਰ ਸੱਟ ਹੈ ਫਿਰ ਵੀ ਕਾਫੀ ਹੱਦ ਤੱਕ ਬਚਤ ਰਹਿ ਗਈ। ਉਹਨਾਂ ਕਿਹਾ ਕਿ ਡਾਕਟਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਥਾਪਰ ਅੱਠ-ਦਸ ਦਿਨਾਂ ਵਿੱਚ ਠੀਕ ਹੋ ਕੇ ਘਰ ਚਲੇ ਜਾਣਗੇ ਕਿਉਂਕਿ ਹਾਲ ਦੀ ਘੜੀ ਉਹਨਾਂ ਦੀ ਸਥਿਤੀ ਖਤਰੇ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਹਮਲਾ ਕਿਸੇ ਸਾਜਿਸ਼ ਤਹਿਤ ਜਾਂ ਅਚਾਨਕ ਕੀਤਾ ਗਿਆ ਹੈ, ਸਬੰਧੀ ਜਾਂਚ ਚੱਲ ਰਹੀ ਹੈ ਤੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਜਾਂਚ ਦੀ ਰਿਪੋਰਟ ਜਲਦ ਤੋਂ ਜਲਦ ਉਹਨਾਂ ਦੇ ਦਫਤਰ ਪਹਚਾਉਣ ਲਈ ਕਿਹਾ ਗਿਆ ਹੈ। Banwari Lal Purohit

ਪੰਜਾਬ ‘ਚ ਨਸ਼ਾ ਫੈਲ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਹੀ ਅਜਿਹਾ ਕੁਝ ਵਾਪਰ ਰਿਹਾ

ਉਹਨਾਂ ਕਿਹਾ ਕਿ ਪੰਜਾਬ ‘ਚ ਨਸ਼ਾ ਫੈਲ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਹੀ ਅਜਿਹਾ ਕੁਝ ਵਾਪਰ ਰਿਹਾ ਹੈ। ਤਾਜ਼ਾ ਘਟਨਾ ਵਿੱਚ ਵੀ ਕੁਝ ਨਸ਼ਾ ਕਰਨ ਵਾਲੇ ਸਾਮਲ ਹਨ। ਅਜਿਹੇ ਲੋਕਾਂ ਨੂੰ ਸਜ਼ਾ ਦੇਣ ਲਈ ਪੁਲਿਸ ਨੂੰ ਅਜਿਹਾ ਕੇਸ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਅਜਿਹੇ ਅਪਰਾਧੀ ਸਜ਼ਾ ਤੋਂ ਬਚ ਨਾ ਸਕਣ। ਉਹਨਾਂ ਕਿਹਾ ਕਿ ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀ ਸੰਦੀਪ ਥਾਪਰ ਨੂੰ ਹਮਲੇ ਤੋਂ ਬਚਾਉਣ ਲਈ ਅਸਫਲ ਰਿਹਾ ਹੈ ਇਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਮਾਮਲੇ ਦੀ ਸਮੇਂ ਸਮੇਂ ‘ਤੇ ਰਿਪੋਰਟ ਲੈਂਦੇ ਰਹਿਣਗੇ। ਉਹਨਾਂ ਪਰਿਵਾਰ ਨੂੰ ਮਿਲਣ ਦੇ ਸਵਾਲ ਦੇ ਜਵਾਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਵੇ ਕਿ ਮਾਮਲੇ ‘ਚ ਪੀੜਤ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।ਸ ਮੌਕੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ, ਕਮਿਸ਼ਨਰ ਪੁਲਿਸ ਕੁਲਦੀਪ ਚਹਿਲ ਅਤੇ ਸਹਾਇਕ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਵੀ ਮੌਜੂਦ ਸਨ।

ਦੱਸ ਦਈਏ ਕਿ ਸ਼ੁਕਰਵਾਰ ਦੁਪਹਿਰ 11:40 ਵਜੇ ਸੰਦੀਪ ਥਾਪਰ ‘ਤੇ ਤਿੰਨ ਮਹਿੰਗ ਸਿੰਘਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ ਜਦ ਉਹ ਇੱਕ ਸਮਾਗਮ ‘ਚ ਸ਼ਾਮਿਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਤੋਂ ਵਾਪਸ ਘਰ ਨੂੰ ਪਰਤ ਰਹੇ ਸਨ। ਇਸ ਹਮਲੇ ਵਿੱਚ ਸੰਦੀਪ ਥਾਪਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਜਿਨਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਸਿਵਲ ਹਸਪਤਾਲ ਭਰਤੀ ਕਰਵਾਇਆ ਸੀ ਜਿੱਥੋਂ ਉਸ ਨੂੰ ਡੀਐਮਸੀ ਦਾਖਲ ਕਰਵਾ ਦਿੱਤਾ ਗਿਆ ਸੀ।

Banwari Lal Purohit

Banwari Lal Purohit

ਇਹ ਵੀ ਪੜ੍ਹੋ: ਦੁੱਖ ਪ੍ਰਦੇਸਾਂ ਦੇ, ਕੈਨੇਡਾ ਭੇਜੀ ਧੀ ਦੀ ਮੌਤ, ਮੂੰਹ ਦੇਖਣ ਨੂੰ ਤਰਸਿਆ ਪਰਿਵਾਰ

ਜ਼ਿਕਰਯੋਗ ਹੈ ਕਿ ਰਾਜਪਾਲ ਦੀ ਆਮਦ ਨੂੰ ਲੈ ਕੇ ਵੱਡੀ ਗਿਣਤੀ ‘ਚ ਸ਼ਿਵ ਸੈਨਾ ਆਗੂ ਡੀਐਮਸੀ ਲੁਧਿਆਣਾ ਵਿਖੇ ਇਕੱਤਰ ਹੋਏ ਸਨ, ਜਿਨਾਂ ਨੇ ਰਾਜਪਾਲ ਦੇ ਸੰਦੀਪ ਥਾਪਰ ਜਾਂ ਉਹਨਾਂ ਦੇ ਪਰਿਵਾਰ ਨੂੰ ਬਿਨਾਂ ਮਿਲੇ ਵਾਪਸ ਮੁੜਨ ‘ਤੇ ਰੋਸ ਜਤਾਇਆ।