ਪਲਾਸਟਿਕ ਮੁਕਤ ਦਿਵਸ ਮੌਕੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਪਲਾਸਟਿਕ ਕਚਰੇ ਬਦਲੇ ਵੰਡਿਆ ਗੁੜ
(ਸੁਖਜੀਤ ਮਾਨ) ਬਠਿੰਡਾ। ਪਲਾਸਟਿਕ ਲਿਆਓ, ਗੁੜ ਲੈ ਜਾਓ। ਇਹ ਹੋਕਾ ਪਿੰਡ ਬੱਲ੍ਹੋ ’ਚ ਗੂੰਜਿਆ ਤਾਂ ਪਿੰਡ ਵਾਸੀ ਗੱਟੇ ਭਰ-ਭਰ ਪਲਾਸਟਿਕ ਲਿਆਏ। ਘਰ ਜਾਂਦਿਆਂ ਨੂੰ ਮਹਿਕਾਂ ਵਿਖੇਰਦਾ ਗੁੜ ਦਿੱਤਾ ਗਿਆ। ਪਲਾਸਟਿਕ ਵੱਟੇ ਗੁੜ ਦੀ ਇਹ ਪਹਿਲਕਦਮੀ ਕੌਂਮਾਤਰੀ ਪਲਾਸਟਿਕ ਮੁਕਤ ਦਿਵਸ ਮੌਕੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਅਤੇ ਗ੍ਰਾਮ ਪੰਚਾਇਤ ਨੇ ਯੂਥ ਲਾਇਬਰੇਰੀ ਵਿੱਚ ਸੈਮੀਨਾਰ ਮੌਕੇ ਕੀਤੀ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕੀਤੀ। Plastic Ban
ਇਹ ਵੀ ਪੜ੍ਹੋ: ਭਾਰਤ ਸਰਕਾਰ ਛੇਤੀ ਹਲਵਾਰਾ ਤੋਂ ਉਡਾਣਾਂ ਸ਼ੁਰੂ ਕਰੇ : ਡਾ ਅਮਰ ਸਿੰਘ
ਵੇਰਵਿਆਂ ਮੁਤਾਬਿਕ ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਆਪਣੇ ਪਿੰਡ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ। ਇਹਨਾਂ ਯਤਨਾਂ ਤਹਿਤ ਹੀ ਅੱਜ ਕੌਂਮਾਤਰੀ ਪਲਾਸਟਿਕ ਮੁਕਤ ਦਿਵਸ ਮੌਕੇ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਬਦਲੇ ਗੁੜ ਵੰਡਿਆ ਗਿਆ। Plastic Ban
ਪਿੰਡ ਵਾਸੀਆਂ ਨੂੰ ਮੁਫਤ ’ਚ 295 ਕਿੱਲੋ ਗੁੜ ਵੰਡਿਆ
ਇਸ ਦੌਰਾਨ ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿਘ ਜਟਾਣਾ ਨੇ ਕਿਹਾ ਕਿ ਪਲਾਸਟਿਕ ਮੁਕਤ ਦਿਵਸ ’ਤੇ ਸੰਸਥਾ ਵੱਲੋਂ ਪਲਾਸਟਿਕ ਕਚਰਾ ਬਦਲੇ ਪਿੰਡ ਵਾਸੀਆਂ ਨੂੰ ਮੁਫਤ ਵਿਚ 295 ਕਿੱਲੋ ਗੁੜ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਰਜ ਪਿਛਲੇ ਦੋ ਸਾਲਾਂ ਤੋਂ ਜਾਰੀ ਹਨ। ਸੰਸਥਾ ਦੀ ਸੋਚ ਹੈ ਕਿ ਪਿੰਡ ਨੂੰ ਪਲਾਸਟਿਕ ਮੁਕਤ ਕੀਤਾ ਜਾਵੇਗਾ। ਸੁੱਕੇ ਅਤੇ ਗਿੱਲੇ ਕੂੜੇ ਦੇ ਪ੍ਰਬੰਧਨ ਲਈ ਸਾਂਝੀਆ ਥਾਵਾਂ ’ਤੇ ਕੂੜੇਦਾਨ ਰੱਖਣ ਦੀ ਯੋਜਨਾ ਤਿਆਰ ਕੀਤੀ ਗਈ। ਸਮਾਜ ਸੇਵੀ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਨੂੰ ਵਾਤਾਵਰਨ ਪੱਖੋਂ ਨਮੂਨੇ ਦਾ ਪਿੰਡ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਵਾਤਾਵਰਨ ਦੀ ਸ਼ੁੱਧਤਾ ਲਈ ਹਮੇਸ਼ਾ ਸਹਿਯੋਗ ਰਹੇਗਾ।
ਪ੍ਰਧਾਨ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਲੋਕ ਆਪਣੇ ਘਰਾਂ ਵਿੱਚ ਪਲਾਸਟਿਕ ਕਚਰਾ ਰੱਖਦੇ ਹਨ ਸਗੋਂ ਹੁਣ ਪਿੰਡ ਵਾਸੀ ਪਲਾਸਟਿਕ ਦਾ ਕਚਰਾ ,ਬੋਤਲਾਂ ਅਤੇ ਪੋਲੀਥੀਨ ਦੇ ਲਿਫਾਫੇ ਗਲੀਆਂ ਨਾਲੀਆ ਵਿੱਚ ਨਹੀਂ ਸੁੱਟਦੇ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਨਾਲੋਂ-ਨਾਲ ਜਾਗਰੂਕਤਾ ਮੁਹਿੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਤਰਨਜੋਤ ਗਰੁੱਪ ਦਾ ਬਹੁਤ ਵੱਡਾ ਸਹਿਯੋਗ ਹੈ। Plastic Ban
25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਮਿਲਣਗੇ 500 ਰੁਪਏ ਏਕਡ਼
ਇਸ ਗਰੁੱਪ ਦੇ ਸਦਕਾ ਹੀ ਪਰਾਲੀ ਦੀ ਰਹਿਦ ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਮਾਣ ਰਾਸ਼ੀ ਵੰਡੀ ਗਈ ਸੀ। ਇਸ ਤੋਂ ਇਲਾਵਾ 25 ਜੂਨ ਤੋਂ ਬਾਅਦ ਸਰਕਾਰ ਦੀਆਂ ਹਦਾਇਤਾ ਮੁਤਾਬਕ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਵੰਡਣ ਲਈ ਸੂਚੀਆਂ ਤਿਆਰ ਹੋ ਚੁੱਕੀਆ ਹਨ। ਇਹਨਾਂ ਕਾਰਜਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਕਿਉਕਿ ਸੰਸਥਾ ਵਲੋਂ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਪਰਮਜੀਤ ਸਿੰਘ ਭੁੱਲਰ ਵੀ.ਡੀ.ੳ, ਅਵਤਾਰ ਸਿੰਘ ਟੋਫੀ ਨੰਬਰਦਾਰ, ਗੁਰਪ੍ਰੀਤ ਸਿੰਘ ਬਾਬਾ, ਗੁਲਾਬ ਸਿੰਘ,ਕਰਮਜੀਤ ਸਿੰਘ ਫੋਜੀ, ਗੁਰਮੀਤ ਸਿੰਘ ਫੋਜੀ, ਮੈਂਗਲ ਸਿੰਘ, ਨਸੀਬ ਕੌਰ,ਹਰਬੰਸ ਕੌਰ,ਰਾਜਵਿੰਦਰ ਕੌਰ, ਬਲਵੀਰ ਕੌਰ ਹਾਜ਼ਰ ਸਨ। Plastic Ban
ਹੋਰ ਸੰਸਥਾਵਾਂ ਤੇ ਪੰਚਾਇਤਾਂ ਵੀ ਕਰਨ ਅਜਿਹੇ ਉਪਰਾਲੇ :ਐਸਡੀਐਮ
ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐਸ.ਡੀ.ਐੱਮ ਮੌੜ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਅਤੇ ਗ੍ਰਾਮ ਪੰਚਾਇਤ ਦਾ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਹੋਰਨਾਂ ਸਮਾਜ ਸੇਵੀ ਸੰਸਥਾਵਾ ਤੇ ਪੰਚਾਇਤਾਂ ਨੂੰ ਵੀ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਜਿਹਾ ਕਰਨ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ।