MSG Health Tips: ਖਾਣ-ਪੀਣ ਦੀਆਂ ਇਹ ਆਦਤਾਂ ਬਚਾਉਣਗੀਆਂ ਰੋਗਾਂ ਤੋਂ

MSG Health Tips

MSG Health Tips : ਰੁਝੇਵੇਂ ਭਰੀ ਰੋਜ਼ਾਨਾ ਜ਼ਿੰਦਗੀ ਹੋਣ ਕਾਰਨ ਲੋਕ ਆਪਣੇ ਖਾਣੇ ’ਚ ਨਾ ਤਾਂ ਜ਼ਰੂਰੀ ਤੱਤਾਂ ਵੱਲ ਧਿਆਨ ਰੱਖ ਸਕਦੇ ਹਨ ਤੇ ਨਾ ਹੀ ਸਰੀਰਕ ਕਸਰਤ ਲਈ ਸਮਾਂ ਦੇ ਸਕਦੇ ਹਨ। ਭੱਜ-ਦੌੜ ਦੇ ਇਸ ਆਧੁਨਿਕ ਯੁੱਗ ’ਚ ਅੱਜ ਆਮ ਇਨਸਾਨ ਫਾਸਟ ਫੂਡ ’ਤੇ ਨਿਰਭਰ ਹੁੰਦਾ ਜਾ ਰਿਹਾ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਹੈ। ਇੱਕ ਪਾਸੇ ਅੱਜ ਅਸੀਂ ਸੰਤੁਲਿਤ ਭੋਜਨ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਉੱਥੇ ਦੂਜੇ ਪਾਸੇ ਸਾਡੇ ਖਾਣਾ ਖਾਣ ਦੇ ਗਲਤ ਤਰੀਕੇ ਵੀ ਬਿਮਾਰੀਆਂ ਦਾ ਕਾਰਨ ਬਣਦੇ ਹਨ।

1. ਖਾਣ ਤੋਂ ਪਹਿਲਾਂ ਹੱਥ ਧੋ ਲਓ | MSG Health Tips

ਭੋਜਨ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਓ ਤਾਂ ਕਿ ਹੱਥਾਂ ’ਚ ਮੌਜ਼ੂਦ ਬੈਕਟੀਰੀਆ ਤੁਹਾਡੇ ਖਾਣੇ ਦੇ ਨਾਲ ਤੁਹਾਡੇ ਸਰੀਰ ’ਚ ਦਾਖਲ ਹੋ ਕੇ ਨੁਕਸਾਨ ਨਾ ਪਹੁੰਚਾਉਣ। (MSG Health Tips)

2. ਬੈਠ ਕੇ ਖਾਣਾ ਖਾਓ | MSG Health Tips

ਭੋਜਨ ਬੈਠ ਕੇ ਹੀ ਖਾਓ, ਕਿਉਂਕਿ ਚੱਲਦੇ-ਚੱਲਦੇ ਖਾਣਾ ਖਾਣ ਨਾਲ ਪਾਚਣ ਕਿਰਿਆ ’ਤੇ ਅਸਰ ਪੈਂਦਾ ਹੈ। ਬੈਠ ਕੇ ਖਾਂਦੇ ਸਮੇਂ ਅਸੀਂ ਸੁਖ-ਆਸਣ ਦੀ ਸਥਿਤੀ ’ਚ ਹੁੰਦੇ ਹਾਂ, ਜਿਸ ਨਾਲ ਕਬਜ਼, ਮੋਟਾਪਾ, ਐਸੀਡਿਟੀ ਆਦਿ ਪੇਟ ਸਬੰਧੀ ਬਿਮਾਰੀਆਂ ਨਹੀਂ ਹੁੰਦੀਆਂ ਹਨ।

3. ਕਸਰਤ ਕਰਨ ਤੋਂ ਤੁਰੰਤ ਬਾਅਦ ਨਾ ਖਾਓ

ਵਰਕ-ਆਊਟ ਜਾਂ ਐਕਸਰਸਾਈਜ਼ ਕਰਨ ਤੋਂ ਤੁਰੰਤ ਬਾਅਦ ਖਾਣਾ ਨਾ ਖਾਓ। ਸਰੀਰ ਨੂੰ ਆਮ ਤਾਪਮਾਨ ’ਚ ਆਉਣ ਦਿਓ, ਉਸ ਤੋਂ ਬਾਅਦ ਹੀ ਖਾਣਾ ਖਾਓ।

4. ਖਾਣਾ ਪੀਓ ਅਤੇ ਪਾਣੀ ਖਾਓ

ਆਯੁਰਵੇਦ ’ਚ ਵੀ ਆਉਂਦਾ ਹੈ ਕਿ ਭੋਜਨ ਨੂੰ ਇੰਨਾ ਚਬਾਓ ਕਿ ਉਹ ਬਿਲਕੁਲ ਪਾਣੀ ਵਾਂਗ ਹੋ ਜਾਵੇ ਤੇ ਪਾਣੀ ਨੂੰ ਘੁੱਟ-ਘੁੱਟ ਕਰਕੇ ਬਹੁਤ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਇਸ ਗੱਲ ਨੂੰ ਅਪਣਾਉਣ ਨਾਲ ਹੀ ਖ਼ਤਮ ਹੋ ਜਾਣਗੀਆਂ। ਅਜਿਹਾ ਖਾਣਾ ਖਾਣ ਨਾਲ ਕਦੇ ਕਬਜ਼ ਨਹੀਂ ਹੋਵੇਗੀ, ਫਰੈੱਸ਼ ਸਹੀ ਢੰਗ ਨਾਲ ਹੋਵੋਗੇ ਤੇ ਤੁਹਾਡੇ ਸਰੀਰ ’ਚ ਜੋ ਵੀ ਵਿਟਾਮਿਨ, ਖਣਿੱਜ, ਲਵਣ ਜਾ ਰਹੇ ਹਨ, ਉਹ ਤੁਹਾਡੇ ਸਰੀਰ ਨੂੰ ਚੰਗੀ ਤਰ੍ਹਾਂ ਰਿਪੇਅਰ ਕਰਨਗੇ, ਤੁਹਾਡੇ ਸਰੀਰ ਦੀ ਡਿਮਾਂਡ ਨੂੰ ਪੂਰਾ ਕਰਨਗੇ, ਨਹੀਂ ਤਾਂ ਅੰਤੜੀਆਂ ਦਾ ਜ਼ੋਰ ਲੱਗਦਾ ਰਹਿੰਦਾ ਹੈ ਅਤੇ ਉਹ ਪੂਰੀ ਚੀਜ਼ ਦਾ ਅਸਰ ਕੱਢ ਹੀ ਨਹੀਂ ਸਕਦੀਆਂ ਅਤੇ ਉਹੋ-ਜਿਹਾ ਹੀ ਅਣਪਚਿਆ ਖਾਣਾ ਬਾਹਰ ਆ ਜਾਂਦਾ ਹੈ।

5 . ਪਾਣੀ ਪੀਣ ਦਾ ਤਰੀਕਾ

  1. ਖਾਣੇ ਤੋਂ ਅੱਧਾ ਘੰਟਾ ਪਹਿਲਾਂ ਅਤੇ ਵਿਚਾਲੇ 2-4 ਘੁੱਟ ਪਾਣੀ ਪੀ ਸਕਦੇ ਹੋ, ਪਰ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਜ਼ਿਆਦਾ ਪਾਣੀ ਪੀਣ ਨਾਲ ਪਾਚਣ ਤੰਤਰ ’ਚ ਸਮੱਸਿਆ ਆ ਜਾਂਦੀ ਹੈ।
  2. ਖਾਣ ਤੋਂ ਬਾਅਦ ਪਾਣੀ ਨਾਲ ਕੁਰਲਾ ਜ਼ਰੂਰ ਕਰਨਾ ਚਾਹੀਦਾ ਹੈ, ਇਸ ਨਾਲ ਜੋ ਵੀ ਭੋਜਨ ਦੇ ਕਣ ਦੰਦਾਂ ’ਚ ਫਸੇ ਹੁੰਦੇ ਹਨ ਉਹ ਨਿੱਕਲ ਜਾਂਦੇ ਹਨ। ਕੁਰਲਾ ਕਰਕੇ ਉਸ ਪਾਣੀ ਨੂੰ ਵੀ ਪੀ ਸਕਦੇ ਹੋ।
  3.  ਜਿਵੇਂ ਕਿ ਪੁਰਾਣੇ ਬਜ਼ੁਰਗ ਵੀ ਕਿਹਾ ਕਰਦੇ ਸਨ, ‘ਪਾਣੀ ਓਕ ਦਾ, ਸੌਦਾ ਰੋਕ ਦਾ’ ਭਾਵ ਓਕ (ਬੁੱਕ) ਨਾਲ ਪਾਣੀ ਪੀ ਲਿਆ ਜਾਵੇ ਤਾਂ ਸਭ ਤੋਂ ਬਿਹਤਰ ਹੈ। ਜਦੋਂ ਤੱਕ ਬੁੱਲ੍ਹਾਂ ਨਾਲ ਪਾਣੀ ਨਹੀਂ ਲੱਗਦਾ, ਪਿਆਸ ਨਹੀਂ ਬੁਝਦੀ। ਸਾਡੇ ਬੁੱਲ੍ਹ ਗਿੱਲੇ ਹੋਣੇ ਜ਼ਰੂਰੀ ਹਨ, ਕਿਉਂਕਿ ਪਿਆਸ ਸਾਡੀਆਂ ਗ੍ਰੰਥੀਆਂ ਨੂੰ ਹੀ ਲੱਗਦੀ ਹੈ। ਜੇਕਰ ਓਕ ਨਾਲ ਪਾਣੀ ਪੀਤਾ ਜਾਵੇ ਤਾਂ ਉਸ ਦਾ ਸਵਾਦ ਜ਼ਿਆਦਾ ਦੇਰ ਤੱਕ ਰਹਿੰਦਾ ਹੈ।
  4. ਕੜਾਹ ਅਤੇ ਤਲ਼ੀਆਂ ਹੋਈਆਂ ਚੀਜ਼ਾਂ ਖਾਣ ਤੋਂ ਬਾਅਦ ਅੱਧਾ ਘੰਟਾ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਗਲ਼ਾ ਖਰਾਬ ਹੋਣ ਦੀ ਸਮੱਸਿਆ ਤੋਂ ਤੁਸੀਂ ਬਚੇ ਰਹੋਗੇ।
  5. ਜੇਕਰ ਤੁਸੀਂ ਗਲ਼ੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਅਤੇ ਠੰਢਾ ਇਕੱਠਾ ਨਹੀਂ ਲੈਣਾ ਚਾਹੀਦਾ। ਠੰਢਾ ਖਾਣ ਤੋਂ 10-15 ਮਿੰਟ ਬਾਅਦ ਹੀ ਕਿਸੇ ਗਰਮ ਪਦਾਰਥ ਦਾ ਸੇਵਨ ਕਰੋ। ਜੇਕਰ ਤੁਸੀਂ ਧੁੱਪ ’ਚ ਬਹੁਤ ਜ਼ੋਰ ਵਾਲਾ ਕੰਮ ਕਰ ਰਹੇ ਹੋ ਤੇ ਬਰਫ਼ ਵਾਲਾ ਪਾਣੀ ਇੱਕਦਮ ਪੀ ਲਿਆ ਜਾਵੇ ਤਾਂ ਤੁਹਾਨੂੰ ਨਜ਼ਲਾ ਹੋ ਸਕਦਾ ਹੈ, ਬੁਖਾਰ ਹੋ ਸਕਦਾ ਹੈ। ਤੁਹਾਡਾ ਗਲ਼ਾ ਖਰਾਬ ਹੋ ਸਕਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਉਸ ਦੀ ਬਜਾਇ ਨਾਰਮਲ ਪਾਣੀ ਪੀਓ।

6. ਖਾਣਾ ਖਾਣ ਦਾ ਢੰਗ

  1. ਖਾਣਾ ਖਾਂਦੇ ਸਮੇਂ ਆਪਸ ’ਚ ਗੱਲਬਾਤ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਖਾਣਾ ਸਾਹ ਨਲੀ ’ਚ ਅਟਕ ਸਕਦਾ ਹੈ। ਖਾਣਾ ਜੇਕਰ ਸਿਮਰਨ ਕਰਦੇ ਹੋਏ ਖਾਧਾ ਜਾਵੇ ਤਾਂ ਸੋਨੇ ’ਤੇ ਸੁਹਾਗਾ ਹੈ।
  2. ਹਮੇਸ਼ਾ ਖਾਣਾ ਮੂੰਹ ਬੰਦ ਕਰਕੇ ਹੀ ਖਾਣਾ ਚਾਹੀਦਾ ਹੈ।
  3. ਨਿਸ਼ਚਿਤ ਸਮੇਂ ’ਤੇ ਹੀ ਖਾਓ। ਸਾਰਾ ਦਿਨ ਖਾਂਦੇ ਹੀ ਨਾ ਰਹੋ। ਸਵੇਰ ਦੇ ਸਮੇਂ ਨਾਸ਼ਤਾ ਚੰਗਾ, ਭਾਵ ਥੋੜ੍ਹਾ ਹੈਵੀ ਲਓ। ਦੁਪਹਿਰ ਨੂੰ ਉਸ ਤੋਂ ਥੋੜ੍ਹਾ ਘੱਟ ਤੇ ਰਾਤ ਨੂੰ ਹਲਕਾ ਖਾਓ। ਜਿਵੇਂ ਕਿਹਾ ਜਾਂਦਾ ਹੈ ਕਿ ‘ਨਾਸ਼ਤਾ ਰਾਜੇ ਵਰਗਾ, ਦੁਪਹਿਰ ਦਾ ਭੋਜਨ ਰਾਣੀ ਵਰਗਾ ਤੇ ਰਾਤ ਦਾ ਖਾਣਾ ਭਿਖਾਰੀ ਵਰਗਾ ਹੋਣਾ ਚਾਹੀਦਾ। ਰਾਤ ਨੂੰ 8 ਵਜੇ ਸੂਰਜ ਛਿਪਣ ਤੋਂ ਬਾਅਦ ਖਾਣਾ ਨਾ ਖਾਓ। ਰਾਤ ਨੂੰ ਬਹੁਤ ਭਾਰੀ ਖਾਣਾ ਖਾ ਕੇ ਸੌਣਾ ਪਾਚਣ ਸ਼ਕਤੀ ਤੇ ਭਾਰ ਦੇ ਹਿਸਾਬ ਨਾਲ ਠੀਕ ਨਹੀਂ ਹੈ।

7. ਭੁੱਖ ਲੱਗਣ ’ਤੇ ਹੀ ਖਾਓ

ਕੁਝ ਲੋਕ ਸਵਾਦ ਲਈ ਵਾਰ-ਵਾਰ ਖਾਣਾ ਖਾਂਦੇ ਹਨ। ਪਹਿਲਾ ਖਾਣਾ ਪਚਿਆ ਨਹੀਂ ਕਿ ਦੁਬਾਰਾ ਖਾ ਲਿਆ। ਅਜਿਹਾ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ।

8. ਘਿਓ ਦਾ ਸੇਵਨ | MSG Health Tips

ਸੌ ਚਾਚੇ ਤੇ ਇੱਕ ਪਿਓ, ਸੌ ਬਿਮਾਰੀਆਂ ਤੇ ਇੱਕ ਘਿਓ। ਪੰਜਾਬੀ ਦੀ ਇਹ ਕਹਾਵਤ ਬਿਲਕੁਲ ਸਹੀ ਹੈ। ਘਿਓ ਖਾਣਾ ਗਲਤ ਨਹੀਂ ਹੈ ਪਰ ਘਿਓ ਖਾ ਕੇ ਬੈਠਣਾ ਜਾਂ ਘਰਾੜੇ ਮਾਰਨਾ ਗਲਤ ਹੈ। ਮਿਹਨਤ ਜ਼ਰੂਰੀ ਹੈ। ਹੁਣ ਤਾਂ ਸਾਇੰਸ ਵੀ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਦੇਸੀ ਘਿਓ ਹੀ ਪਾਵਰ ਦਾ ਸਭ ਤੋਂ ਵਧੀਆ ਸਰੋਤ ਹੈ। ਘਿਓ ਸਿਹਤ ਲਈ ਚੰਗਾ ਹੈ ਪਰ ਉਸ ਤੋਂ ਬਾਅਦ ਸਰੀਰਕ ਮਿਹਨਤ ਕਰਨਾ ਜ਼ਰੂਰੀ ਹੈ ਤਾਂ ਕਿ ਮੋਟਾਪਾ ਨਾ ਆਵੇ। ਘਿਓ, ਦੁੱਧ, ਮੱਖਣ, ਦਹੀਂ ਜਿੰਨਾ ਮਰਜ਼ੀ ਖਾਓ। ਘਿਓ ਖਾਓਗੇ ਤਾਂ ਉਸ ਨਾਲ ਪੇਟ ਘੱਟ ਹੁੰਦਾ ਹੈ।

ਇਸ ਵਿਚ ਅਜਿਹੇ ਰਸਾਇਣ ਹੁੰਦੇ ਹਨ ਜੋ ਪੇਟ ਨੂੰ ਘੱਟ ਕਰਦੇ ਹਨ। ਘਿਓ, ਦੁੱਧ ਆਦਿ ਵਸਤੂਆਂ ਪਾਚਣ ਕਿਰਿਆ ਨੂੰ ਵਧਾਉਂਦੀਆਂ ਹਨ। ਘਿਓ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਪਰ ਜੇਕਰ ਤੁਹਾਨੂੰ ਘਿਓ ਖਾਣ ਦੀ ਆਦਤ ਨਹੀਂ ਹੈ ਤਾਂ ਪਹਿਲਾਂ ਥੋੜ੍ਹੀ ਮਾਤਰਾ ’ਚ ਖਾਓ। ਕਦੇ ਵੀ ਘਿਓ ’ਚ ਕੋਈ ਚੀਜ਼ ਤਲ਼ ਕੇ ਨਾ ਖਾਓ। ਘਿਓ ਕੱਚਾ ਖਾਣਾ ਚਾਹੀਦਾ ਹੈ। ਤੁਸੀਂ ਇਸ ਨੂੰ ਹਲਕਾ ਜਿਹਾ ਗਰਮ ਕਰ ਸਕਦੇ ਹੋ ਤੇ ਫਿਰ ਸਬਜ਼ੀ, ਦੁੱਧ ਜਾਂ ਰੋਟੀ ’ਤੇ ਰੱਖ ਕੇ ਖਾ ਸਕਦੇ ਹੋ। ਗਾਂ ਦਾ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੈ। ਗਾਂ ਦੇ ਦੁੱਧ ’ਚ ਬਹੁਤ ਤਾਕਤ ਹੁੰਦੀ ਹੈ, ਉੱਥੇ ਇਹ ਦਿਮਾਗ ਦੀ ਯਾਦ ਸ਼ਕਤੀ ਵਧਾਉਂਦਾ ਹੈ।

Also Read : Vegetables: ਸਬਜ਼ੀਆਂ ਲਈ ਹੋਵੇ ਠੋਸ ਯੋਜਨਾਬੰਦੀ