ਕੋਟਕਪੂਰਾ (ਅਜੈ ਮਨਚੰਦਾ)। ਨਿਸ਼ਕਾਮ ਸੇਵਾ ਸੰਮਤੀ (ਰਜਿ) ਕੋਟਕਪੂਰਾ ਨਾਲ ਸ਼ਹਿਰ ਦੀ ਸੰਸਥਾ ਦੇ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਇਸ ਮਹੀਨੇ ਦੀ 30 ਜੂਨ 2024 ਨੂੰ ਹੋਣ ਜਾ ਰਹੇ ਪ੍ਰੋਗਰਾਮ ‘ਮੇਲਾ ਖੂਨ ਦਾਨੀਆ’ ਬਾਰੇ ਚਰਚਾ ਕੀਤੀ। ਬਲਜੀਤ ਸਿੰਘ ਖੀਵਾ ਜੀ, ਸੰਚਾਲਕ, ਚਿਨਾਬ ਗਰੁੱਪ ਆਫ ਐਜੂਕੇਸ਼ਨ, ਦੱਸਿਆ ਕੀ ਕਿਸ ਤਰ੍ਹਾ ਬਹੁਤ ਪੁਰਾਣੇ ਸਮੇ ਤੋ ਇਸ ਤਰ੍ਹਾ ਦੇ ਖੂਨ ਦਾਨ ਕੈਂਪ ਲਗਾ ਕੇ ਜਰੂਰਤਮੰਦ ਦੀ ਮਦਦ ਕਰ ਰਹੇ ਹਨ। ਥੇਲਸੇਮੀਆ ਮਰੀਜਾਂ ਲਈ ਖਾਸਕਰ ਇਸ ਬਿਮਾਰੀ ਨਾਲ ਪੀੜਤ ਬੱਚਿਆਂ ਲਈ ਇਹ ਕਲੱਬ ਵਰਦਾਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕੀ ਇਹ ਕਲੱਬ ਜਰੂਰਤਮੰਦਾਂ ਲਈ ਹਰ ਵੇਲੇ ਤਿਆਰ ਹੈ। ਇਸ ਉਪਰੰਤ ਕਲੱਬ ਵੱਲੋਂ ਨਿਸਕਾਮ ਸੇਵਾ ਸੰਮਤੀ ਕੋਟਕਪੂਰਾ ਨਾਲ ਮਿਲ ਕੇ 30 ਜੂਨ 2024 ਨੂੰ ਹੋਣ ਜਾ ਰਹੇ। (Kotakpura News)
ਇਹ ਵੀ ਪੜ੍ਹੋ : MPs of Punjab: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ
ਪ੍ਰੋਗਰਾਮ ‘ਮੇਲਾ ਖੂਨ ਦਾਨੀਆਂ ਦੇ’ ਪੋਸਟਰ ਰਿਲੀਜ ਕੀਤਾ ਗਿਆ। ਕਲੱਬ ਵੱਲੋਂ ਹਾਜਰ ਮੈਂਬਰ ਸੰਚਾਲਕ ਚਿਨਾਬ ਗਰੁੱਪ ਆਫ ਐਜੂਕੇਸ਼ਨ, ਰਾਜੀਵ ਮਲਿਕ, ਰਵੀ ਅਰੋੜਾ, ਵਰਿੰਦਰ ਕਟਾਰੀਅ, ਸ੍ਰੀਮਤੀ ਮਾਹੀ, ਡਾਕਟਰ ਰਾਕੇਸ਼ ਬਾਂਸਲ ਤੇ ਮਾਸਟਰ ਵਰਦਾਨ ਮੁੱਖ ਰੂਪ ਵਿੱਚ ਹਾਜਰ ਸਨ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਤੇ ਸੰਮਤੀ ਦੇ ਮੈਂਬਰ ਟੀਆਰ ਅਰੋੜਾ, ਸੁਭਾਸ ਜਰਮਨੀ, ਲੈਕਚਰਾਰ ਵਰਿੰਦਰ ਕਟਾਰੀਆ, ਸੋਮਨਾਥ ਗਰਗ, ਸੰਜੀਵ ਧੀਂਗੜਾ, ਕ੍ਰਿਸ਼ਨ ਮੁਨੀਮ, ਮੈਡਮ ਸੁਨੀਤਾ ਰਾਣੀ, ਮੈਡਮ ਮਾਹੀ ਵਰਮਾ, ਡਾਕਟਰ ਮੁਹੰਮਦ ਬਸੀਰ, ਬੰਸੀ ਲਾਲ, ਜਗਸੀਰ ਸਿੰਘ ਖਾਰਾ, ਕੁਲਦੀਪ ਕੁਮਾਰ, ਮੇਜਰ ਸਿੰਘ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ, ਗੁਰਚਰਨ ਸਿੰਘ, ਰਾਜਿੰਦਰ ਗਰਗ ਆਦਿ ਪਤਵੰਤੇ ਹਾਜ਼ਰ ਰਹੇ। (Kotakpura News)