ਕੇਂਦਰੀ ਜ਼ੇਲ੍ਹ ਦੇ ਬਾਹਰ ਹੋਈ ਗੈਂਗਵਾਰ ਦੌਰਾਨ ਜ਼ਖਮੀ ਹੋਏ ਲਲਿਤ ਪਾਸੀ ਦੀ ਇਲਾਜ਼ ਦੌਰਾਨ ਮੌਤ

Ferozepur News

ਫਿਰੋਜ਼ਪੁਰ (ਸਤਪਾਲ ਥਿੰਦ)। Ferozepur News : ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦੇ ਬਾਹਰ ਬੀਤੇ ਦਿਨ ਹੋਈ ਗੈਂਗਵਾਰ ਦੌਰਾਨ ਜ਼ਖਮੀ ਹੋਏ ਲਲਿਤ ਪਾਸੀ ਵਾਸੀ ਖਟੀਕ ਮੰਡੀ ਫਿਰੋਜ਼ਪੁਰ ਛਾਉਣੀ ਦੀ ਮੋਗੇ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਦੌਰਾਨੇ ਇਲਾਜ਼ ਮੌਤ ਹੋਣ ਜਾਣ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ 21 ਜੂਨ ਨੂੰ ਦੇਰ ਸ਼ਾਮ ਲਲਿਤ ਪਾਸੀ ਆਪਣੇ ਦੋਸਤਾਂ ਨਾਲ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੇ ਬਾਹਰ ਖੜ੍ਹ ਕੇ ਆਪਣੇ ਦੋਸਤ ਰਵੀ ਦੀ ਜ਼ੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਉਣ ਦੀ ਉਡੀਕ ਕਰ ਰਹੇ ਸੀ।

ਕਿਸੇ ਪੁਰਾਣੇ ਝਗੜੇ ਦੀ ਰੰਜ਼ਿਸ਼ ਰੱਖਦੇ ਅਚਾਨਕ ਇੱਕ ਬੁਲਟ ਮੋਟਰਸਾਈਕਲ ’ਤੇ 3 ਨੌਜਵਾਨ ਜਿਹਨਾਂ ਨੂੰ ਉਹ ਪਹਿਲਾਂ ਜਾਣਦਾ ਸੀ, ਨੇ ਲਲਿਤ ਪਾਸੀ ’ਤੇ ਹਮਲਾ ਕਰਦਿਆਂ ਗੋਲੀਆਂ ਮਾਰੀਆਂ ਤੇ ਦੋ ਫਾਇਰ ਲਲਿਤ ਪਾਸੀ ਦੇ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ਼ ਲਈ ਮੋਗਾ ਦੇ ਇੱਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਅੱਜ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ਹੈ। ਲਲਿਤ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਾ ਕੇ ਪੋਸਟਮਾਰਟਮ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ। (Ferozepur News)

Also Read : GST On Petrol: ਪੈਟਰੋਲ-ਡੀਜ਼ਲ ’ਤੇ ਲੱਗ ਸਕਦਾ ਹੈ GST, ਵਿੱਤ ਮੰਤਰੀ ਸੀਤਾਰਮਨ ਦਾ ਵੱਡਾ ਬਿਆਨ

ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਪਹਿਲਾਂ ਵੀ ਲਲਿਤ ਪਾਸੀ ਦੇ ਬਿਆਨਾਂ ’ਤੇ ਨੰਨਾ , ਸਲੀਮ ਅਤੇ ਅਜੇ ਜੋਸ਼ੀ ਵਾਸੀਅਨ ਫਿਰੋਜ਼ਪੁਰ ਕੈਂਟ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਉੱਧਰ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਲਿਤ ਪਾਸੀ ਖਿਲਾਫ਼ ਵੀ ਕਤਲ ਕਰਨ, ਕਾਤਲਾਨਾ ਹਮਲਾ ਕਰਨ ਅਤੇ ਹੋਰ ਲੜਾਈ ਝਗੜੇ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਕਰੀਬ 8 ਮਾਮਲੇ ਦਰਜ ਸਨ, ਜੋ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਉਹਨਾਂ ਦੱਸਿਆ ਕਿ ਇਸ ਨਵੇਂ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ।