ਚਾਰ ਜਣੇ ਪਾਣੀ ’ਚ ਡੁੱਬੇ, ਕੀਤੀ ਜਾ ਰਹੀ ਹੈ ਭਾਲ
(ਏਜੰਸੀ) ਪਟਨਾ। ਬਿਹਾਰ ’ਚ ਪਟਨਾ ਜ਼ਿਲ੍ਹੇ ’ਚ ਹੜ੍ਹ ਥਾਣਾ ਇਲਾਕੇ ’ਚ ਐਤਵਾਰ ਨੂੰ ਨਦੀ ’ਚ ਕਿਸ਼ਤੀ ਪਲਟਣ ਨਾਲ ਚਾਰ ਵਿਅਕਤੀਆਂ ਦੇ ਡੁੱਬ ਜਾਣ ਦੀ ਸ਼ੰਕਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਗੰਗਾ ਦਸ਼ਹਰਾ ਦੇ ਮੌਕੇ ਕੁਝ ਵਿਅਕਤੀ ਕਿਸ਼ਤੀ ’ਤੇ ਸਵਾਰ ਹੋ ਕੇ ਨਹਾਉਣ ਲਈ ਨਦੀ ਤੋਂ ਉਸ ਪਾਰ ਜਾ ਰਹੇ ਸਨ। Patna News
ਇਹ ਵੀ ਪੜ੍ਹੋ: ਸੀਐਮ ਦੀ ਯੋਗਸ਼ਾਲਾ ਪ੍ਰਾਜੈਕਟ ਬਣਿਆ ਵਰਦਾਨ
ਇਸ ਦੌਰਾਨ ਉਮਾ ਘਾਟ ਨੇੜੇ ਅਚਾਨਕ ਕਿਸ਼ਤੀ ਪਲਟ ਗਈ, ਕਿਸ਼ਤੀ ਪਲਟਣ ਨਾਲ ਚੀਕ-ਪੁਕਾਰ ਮਚ ਗਈ। ਕੁਝ ਜਣੇ ਤਾਂ ਤੈਰ ਕੇ ਬਾਹਰ ਆ ਗਏ ਜਦੋਂ ਕਿ ਚਾਰ ਜਣਿਆਂ ਦੀ ਨਦੀ ’ਡੁੱਬ ਜਾਣ ਦਾ ਸ਼ੰਕਾ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਐਸਡੀਆਰਐਫ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। Patna News