ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੁੱਧਵਾਰ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਝਾੜੀਆਂ ਨੂੰ ਅੱਗ ਲੱਗ ਗਈ। ਜਿਸ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਸੂਚਿਤ ਕੀਤੇ ਜਾਣ ’ਤੇ ਪਹੁੰਚੀ ਫਾਇਰ ਬਿਗ੍ਰੇਡ ਦੀ ਗੱਡੀ ਦੇ ਕਰਮਚਾਰੀਆਂ ਨੇ ਬੁਝਾ ਦਿੱਤਾ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ’ਚ ਸਥਿੱਤ ਮਦਰ ਐਂਡ ਚਾਈਲਿਡ ਵਿਭਾਗ ਦੇ ਨਜ਼ਦੀਕ ਅਚਾਨਕ ਦੁਪਿਹਰ ਵੇਲੇ ਝਾੜੀਆਂ ਨੂੰ ਅੱਗ ਲੱਗ ਗਈ। ਜਿਸ ਤੋਂ ਨਿਕਲ ਰਹੇ ਧੂੰਏ ਕਾਰਨ ਹਸਪਤਾਲ ’ਚ ਮੌਜ਼ੂਦ ਮਰੀਜਾਂ ਤੇ ਉਨ੍ਹਾਂ ਦੇ ਵਾਰਸ ਸਹਿਮ ਗਏ। ਜਿਉਂ ਹੀ ਹਸਪਤਾਲ ਪ੍ਰਸ਼ਾਸਨ ਨੂੰ ਅੱਗ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋਂ ਫਾਇਰ ਬਿਗ੍ਰੇਡ ਨੂੰ ਸੂਚਿਤ ਕਰਦਿਆ ਆਪਣੇ ਤੌਰ ’ਤੇ ਵੀ ਅੱਗ ਨੂੰ ਬੁਝਾਉਣ ਦੇ ਯਤਨ ਆਰੰਭ ਦਿੱਤੇ ਗਏ। (Ludhiana News)
ਇਹ ਵੀ ਪੜ੍ਹੋ : School Holidays: ਭਿਆਨਕ ਗਰਮੀ ਕਾਰਨ ਇਸ ਸੂਬੇ ’ਚ ਵਧੀਆਂ ਗਰਮੀਆਂ ਦੀਆਂ ਛੁੱਟੀਆਂ, ਜਾਣੋ ਹਰਿਆਣਾ-ਪੰਜਾਬ ’ਚ ਕਦੋਂ ਖੁੱ…
ਜਾਣਕਾਰੀ ਮਿਲਦਿਆਂ ਹੀ ਹਸਪਤਾਲ ਪ੍ਰਸ਼ਾਸਨ ਦੀ ਮੱਦਦ ਲਈ ਆਂਜਲ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਵੀ ਪਹੁੰਚ ਗਏ ਤੇ ਮੌਕੇ ’ਤੇ ਪਹੁੰਚੀ ਫਾਇਰ ਬਿਗ੍ਰੇਡ ਦੀ ਗੱਡੀ ਨੇ ਤਕਰੀਬਨ ਇੱਕ ਘੰਟੇ ਦੀ ਸਖ਼ਤ ਮਿਹਨਤ ਸਦਕਾ ਅੱਗ ’ਤੇ ਕਾਬੂ ਪਾ ਲਿਆ। ਫ਼ਿਲਹਾਲ ਅੱਗ ਨਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਪਰ ਜਿਸ ਜਗ੍ਹਾ ’ਤੇ ਝਾੜੀਆਂ ਨੂੰ ਅੱਗ ਲੱਗੀ ਸੀ। ਭਾਵੇਂ ਉਸ ਜਗ੍ਹਾ ’ਤੇ ਕੋੋਈ ਇਮਾਰਤ ਨਹੀਂ ਸੀ ਪਰ ਥੋੜੀ ਹੀ ਦੂਰੀ ’ਤੇ ਕਾਫ਼ੀ ਗੱਡੀਆਂ ਜ਼ਰੂਰ ਖੜੀਆਂ ਸਨ। ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। (Ludhiana News)