ਅੱਜ ਇਹ ਅਖ਼ਬਾਰ ਲੱਖਾਂ ਪਾਠਕਾਂ ਦੀ ਮਨ ਪਸੰਦ ਬਣਿਆ ਹੋਇਆ ਹੈ : 85 ਮੈਂਬਰ ਪੰਜਾਬ | Mallot News
ਮਲੋਟ (ਮਨੋਜ)। Mallot News : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, 85 ਮੈਂਬਰ ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਬਲਾਕ ਮਲੋਟ ਦੀਆਂ ਸਮੂਹ ਸਮਾਜ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਵਰ੍ਹੇਗੰਢ ਦੀ ਖੁਸ਼ੀ ਇੱਕ ਅਨੋਖੇ ਮਾਨਵਤਾ ਭਲਾਈ ਦਾ ਕਾਰਜ ਕਰਕੇ ਮਨਾਉਣਾ ਸ਼ਲਾਘਾਯੋਗ ਹੈ : ਅਸੀਜਾ, ਸੁਥਾਰ
ਇਸ ਮੌਕੇ 85 ਮੈਂਬਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਸ਼ੁਰੂ ਹੋਇਆ ‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰਾ, ਨਿਰਪੱਖ ਅਤੇ ਘਰੇਲੂ ਅਖ਼ਬਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਅੱਜ ਇਹ ਅਖ਼ਬਾਰ ਲੱਖਾਂ ਪਾਠਕਾਂ ਦੀ ਮਨ ਪਸੰਦ ਬਣਿਆ ਹੋਇਆ ਹੈ ਕਿਉਂਕਿ ਇਸ ਵਿੱਚ ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ ਤੋਂ ਇਲਾਵਾ ਖੇਤੀਬਾੜੀ, ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨਾ, ਸਮਾਜ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨਾ ਅਤੇ ਹੋਰ ਇਸ ਤਰ੍ਹਾਂ ਦੇ ਮੁੱਦੇ ਹਨ ਜਿਸ ਨੂੰ ਸੱਚ ਕਹੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਸਮਾਜ ਨੂੰ ਚੰਗੀ ਸੋਚ ਦੇ ਨਾਲ-ਨਾਲ ਇੱਕ ਨਵੀਂ ਸੇਧ ਦੇ ਰਿਹਾ ਹੈ। (Mallot News)
ਬਲਾਕ ਮਲੋਟ ਦੀਆਂ ਸਮੂਹ ਸਮਾਜ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਕਿਹਾ ਕਿ ਸੱਚ ਕਹੂੰ ਦੀ ਸਮੂਹ ਪ੍ਰਬੰਧਕੀ ਕਮੇਟੀ ਨੂੰ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਵਰ੍ਹੇਗੰਢ ਦੀ ਖੁਸ਼ੀ ਇੱਕ ਅਨੋਖੇ ਮਾਨਵਤਾ ਭਲਾਈ ਦਾ ਕਾਰਜ ਕਰਕੇ ਮਨਾਉਣਾ ਸ਼ਲਾਘਾਯੋਗ ਹੈ।
Mallot News
ਸੱਚ ਕਹੂੰ ਦੇ ਏਜੰਸੀ ਹੋਲਡਰ ਅਰੁਣ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੀਆਂ ਸਮੂਹ ਸਾਧ-ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ, ਮਲੋਟ ’ਚ 30 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਅਤੇ ਚੋਗਾ ਸਾਧ-ਸੰਗਤ ਨੂੰ ਵੰਡਿਆ ਗਿਆ ਹੈ ਅਤੇ ਇਹ ਕਟੋਰੇ ਸਾਧ-ਸੰਗਤ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਰੱਖੇਗੀ। ਇਸ ਤੋਂ ਇਲਾਵਾ 40 ਦੇ ਕਰੀਬ ਪਾਣੀ ਵਾਲੇ ਕਟੋਰੇ ਟੰਗੇ ਗਏ ਹਨ।
ਇਸ ਮੌਕੇ ਜੋਨ 6 ਦੇ 15 ਮੈਂਬਰ ਸੱਤਪਾਲ ਇੰਸਾਂ, ਗਗਨ ਇੰਸਾਂ, ਸੋਨੂੰ ਇੰਸਾਂ, ਸੇਵਾਦਾਰ ਮੋਨੂੰ ਇੰਸਾਂ, ਮਿਸਤਰੀ ਸੱਤਪਾਲ ਇੰਸਾਂ ਨੇ ਸਾਰੇ ਪ੍ਰਬੰਧਾਂ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਜ਼ਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਜੋਨ 2 ਦੇ ਪ੍ਰੇਮੀ ਸੇਵਕ ਰੋਬਿਨ ਗਾਬਾ ਇੰਸਾਂ, ਜੋਨ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ, ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਤੋਂ ਇਲਾਵਾ ਸਾਰੇ ਜੋਨਾਂ ਦੇ 15 ਮੈਂਬਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।