List of cabinet ministers | ਸਹਿਯੋਗੀਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼
ਨਵੀਂ ਦਿੱਲੀ (ਏਜੰਸੀ)। List of cabinet ministers: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਪਹਿਲੀ ਕੈਬਨਿਟ ਮੀਟਿੰਗ ਵਿੱਚ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ। ਮੰਤਰੀ ਮੰਡਲ ਵਿੱਚ ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਬਣਾਇਆ ਗਿਆ ਹੈ। ਐੱਸ ਜੈਸ਼ੰਕਰ ਕੋਲ ਪਹਿਲਾਂ ਵਾਂਗ ਵਿਦੇਸ਼ ਮੰਤਰਾਲਾ ਹੀ ਰਹੇਗਾ। ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਆਪਣਿਆਂ ਨੂੰ ਵੱਡੀ ਜ਼ਿੰਮੇਵਾਰੀ, ਰਾਜਨਾਥ, ਸ਼ਾਹ, ਗਡਕਰੀ, ਸੀਤਾਰਮਨ, ਜੈਸ਼ੰਕਰ ਦੇ ਨਹੀਂ ਬਦਲੇ ਵਿਭਾਗ | List of cabinet ministers
ਜਦੋਂ ਕਿ ਮਨੋਹਰ ਲਾਲ ਖੱਟਰ ਨੂੰ ਊਰਜਾ ਅਤੇ ਸ਼ਹਿਰੀ ਵਿਭਾਗ ਦਿੱਤਾ ਗਿਆ ਹੈ। ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਵੀ ਹੋਣਗੇ। ਅਜੈ ਟਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕੀ ਆਵਾਜਾਈ ਰਾਜ ਮੰਤਰੀ ਬਣਾਇਆ ਗਿਆ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ 23:30 ਵਜੇ ਵਿਭਾਗਾਂ ਦੀ ਵੰਡ ਹੋਈ। ਇਸ ਤੋਂ ਪਹਿਲਾਂ 2019 ’ਚ ਵਿਭਾਗਾਂ ਨੂੰ ਵੰਡਣ ’ਚ 18 ਘੰਟੇ ਲੱਗੇ ਸਨ ਅਤੇ 2014 ’ਚ 15.30 ਘੰਟੇ ਲੱਗੇ ਸਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਨਰਿੰਦਰ ਮੋਦੀ ਨੇ 71 ਮੰਤਰੀਆਂ ਦੇ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਵਿਚ 30 ਕੈਬਨਿਟ ਮੰਤਰੀ, 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। (List of cabinet ministers)
ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਅਤੇ ਆਪਣੇ ਪਹਿਲੇ ਫੈਸਲੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇਣ ਵਾਲੀ ਫਾਈਲ ’ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਮੋਦੀ ਨੇ ਸਵੇਰੇ ਆਪਣੇ ਦਫ਼ਤਰ ਪਹੁੰਚ ਕੇ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਨਿਧੀ ਦੀ ਕਿਸ਼ਤ ਜਾਰੀ ਕਰਨ ਲਈ ਫਾਈਲ ’ਤੇ ਦਸਤਖਤ ਕੀਤੇ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਲਗਭਗ 20,000 ਕਰੋੜ ਰੁਪਏ ਵੰਡੇ ਜਾਣਗੇ।
Also Read : Murder: ਬੁਰੀ ਖਬਰ, ਨਾਬਾਲਿਗ ਲੜਕੇ ਵੱਲੋਂ ਆਪਣੀ ਮਾਂ ਦਾ ਕਤਲ
ਫਾਈਲ ’ਤੇ ਦਸਤਖਤ ਕਰਨ ਤੋਂ ਬਾਅਦ ਮੋਦੀ ਨੇ ਕਿਹਾ, ‘ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਬਾਅਦ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਦੂਜਾ ਫੈਸਲਾ ਲਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਯੋਗ ਲੋਕਾਂ ਲਈ ਤਿੰਨ ਕਰੋੜ ਘਰ ਬਣਾਏ ਜਾਣਗੇ। ਇਨ੍ਹਾਂ ਘਰਾਂ ਵਿੱਚ ਬਿਜਲੀ, ਪਾਣੀ, ਟਾਇਲਟ, ਐੱਲਪੀਜੀ-ਰਸੋਈ ਗੈਸ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੌਰਾਨ ਦੱਸਿਆ ਗਿਆ ਕਿ ਹੁਣ ਤੱਕ ਪੀਐੱਮਏਵਾਈ ਤਹਿਤ 4.21 ਕਰੋੜ ਘਰ ਬਣਾਏ ਜਾ ਚੁੱਕੇ ਹਨ।
ਕਿਸ ਨੂੰ ਮਿਲਿਆ ਕਿਹੜਾ ਵਿਭਾਗ | List of cabinet ministers
- ਰਾਜਨਾਥ ਸਿੰਘ: ਰੱਖਿਆ ਮੰਤਰੀ
- ਅਮਿਤ ਸ਼ਾਹ: ਗ੍ਰਹਿ ਮੰਤਰੀ, ਸਹਿਕਾਰਤਾ ਮੰਤਰੀ
- ਨਿਰਮਲਾ ਸੀਤਾਰਮਨ: ਵਿੱਤ ਮੰਤਰੀ
- ਨਿਤਿਨ ਗਡਕਰੀ: ਸੜਕ ਅਤੇ ਆਵਾਜਾਈ ਮੰਤਰੀ
- ਅਜੈ ਟਮਟਾ: ਸੜਕ ਆਵਾਜਾਈ ਰਾਜ ਮੰਤਰੀ
- ਹਰਸ਼ ਮਲਹੋਤਰਾ: ਸੜਕੀ ਆਵਾਜਾਈ ਰਾਜ ਮੰਤਰੀ
- ਮਨੋਹਰ ਲਾਲ ਖੱਟਰ: ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ
- ਸ਼ਿਵਰਾਜ ਸਿੰਘ ਚੌਹਾਨ: ਖੇਤੀਬਾੜੀ, ਪੇਂਡੂ ਵਿਕਾਸ
- ਜੇਪੀ ਨੱਡਾ: ਸਿਹਤ, ਖਾਦ-ਰਸਾਇਣ ਮੰਤਰੀ
- ਚਿਰਾਗ ਪਾਸਵਾਨ: ਖੇਡ ਅਤੇ ਯੁਵਾ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ
- ਧਰਮਿੰਦਰ ਪ੍ਰਧਾਨ: ਸਿੱਖਿਆ ਮੰਤਰੀ
- ਐੱਸ. ਜੈਸ਼ੰਕਰ: ਵਿਦੇਸ਼ ਮੰਤਰੀ
- ਅੰਨਪੂਰਨਾ ਦੇਵੀ: ਮਹਿਲਾ ਅਤੇ ਵਿਕਾਸ ਮੰਤਰੀ
- ਸੀਆਰ ਪਾਟਿਲ: ਜਲ ਸ਼ਕਤੀ ਮੰਤਰੀ
- ਹਰਦੀਪ ਪੁਰੀ: ਪੈਟਰੋਲੀਅਮ ਮੰਤਰੀ
- ਪਿਊਸ਼ ਗੋਇਲ: ਵਣਜ ਅਤੇ ਉਦਯੋਗ ਮੰਤਰੀ
- ਜੀਤਨ ਰਾਮ ਮਾਂਝੀ: ਲਘੂ-ਮੱਧਮ ਉਦਯੋਗ ਮੰਤਰੀ
- ਸ਼ੋਭਾ ਕਰੰਦਲਾਜ: ਲਘੂ-ਮੱਧਮ ਉਦਯੋਗ ਰਾਜ ਮੰਤਰੀ
- ਅਸ਼ਵਨੀ ਵੈਸ਼ਨਵ: ਰੇਲ ਅਤੇ ਸੂਚਨਾ ਪ੍ਰਸਾਰਨ ਮੰਤਰੀ
- ਰਾਮ ਮੋਹਨ ਨਾਇਡੂ: ਸ਼ਹਿਰੀ ਹਵਾਬਾਜ਼ੀ ਮੰਤਰੀ
- ਸਰਬਾਨੰਦ ਸੋਨੋਵਾਲ: ਜਹਾਜ਼ਰਾਨੀ ਮੰਤਰੀ
- ਜੋਤੀਰਾਦਿੱਤਿਆ ਸਿੰਧੀਆ: ਦੂਰਸੰਚਾਰ ਮੰਤਰੀ
- ਗਿਰੀਰਾਜ ਸਿੰਘ: ਕੱਪੜਾ ਮੰਤਰੀ
- ਪ੍ਰਹਿਲਾਦ ਜੋਸ਼ੀ: ਖਪਤਕਾਰ ਮਾਮਲਿਆਂ ਦੇ ਮੰਤਰੀ
- ਕਿਰਨ ਰਿਜੁਜੂ: ਸੰਸਦੀ ਮਾਮਲਿਆਂ ਬਾਰੇ ਮੰਤਰੀ
- ਗਜੇਂਦਰ ਸਿੰਘ ਸ਼ੇਖਾਵਤ: ਸੈਰ ਸਪਾਟਾ-ਸੱਭਿਆਚਾਰ ਮੰਤਰੀ
- ਐੱਚਡੀ ਕੁਮਾਰਸਵਾਮੀ: ਭਾਰੀ ਉਦਯੋਗ ਅਤੇ ਇਸਪਾਤ
- ਲਲਨ ਸਿੰਘ: ਪੰਚਾਇਤ ਰਾਜ ਮੰਤਰੀ
- ਭੁਪੇਂਦਰ ਯਾਦਵ: ਵਾਤਾਵਰਨ ਮੰਤਰੀ
- ਰਵਨੀਤ ਬਿੱਟੂ: ਘੱਟ ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ
- ਜਯੰਤ ਚੌਧਰੀ: ਹੁਨਰ ਵਿਕਾਸ ਮੰਤਰੀ ਅਤੇ ਸਿੱਖਿਆ ਰਾਜ ਮੰਤਰੀ