T-20 World Cup:  ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 104 ਦੌੜਾਂ ਦਾ ਟੀਚਾ

T-20 World Cup

ਨਿਊਯਾਰਕ। T-20 World Cup ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੂੰ ਜਿੱਤ ਲਈ 104 ਦੌੜਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਿਤ ਕੀਤਾ।

T-20 World Cup

ਇਹ ਵੀ ਪੜ੍ਹੋ: ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 91.46 ਕਰੋੜ ਰੁਪਏ ਦੀ ਰਾਸ਼ੀ ਜਾਰੀ

ਨਿਊਯਾਰਕ ਦੇ ਨਸਾਊ ਕਾਊਂਟੀ ਕ੍ਰਿਕਟ ਸਟੇਡੀਅਮ ਦੀ ਉਛਾਲ ਭਰੀ ਪਿੱਚ ‘ਤੇ ਨੀਦਰਲੈਂਡ ਦੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ। ਨੀਦਰਲੈਂਡ ਦੀ ਪੂਰੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 103 ਦੌੜਾਂ ਹੀ ਬਣਾ ਸਕੀ। ਨੀਂਦਰਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 48 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਇਸ ਸੰਕਟ ਦੀ ਸਥਿਤੀ ‘ਚ ਸਾਈਬ੍ਰੈਂਡ ਏਂਗਲਬ੍ਰੈਕਟ ਅਤੇ ਲੋਗਨ ਵਾਨ ਬੀਕ ਨੇ 44 ਗੇਂਦਾਂ ‘ਤੇ 54 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 100 ਤੋਂ ਪਾਰ ਲੈ ਗਏ। ਏਂਗਲਬ੍ਰੈਕਟ ਨੇ 40 ਅਤੇ ਵੈਨ ਬੀਕ ਨੇ 23 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਓਟਨੇਲ ਬਾਰਟਮੈਨ ਨੇ 4 ਵਿਕਟਾਂ ਲਈਆਂ। ਮਾਰਕੋ ਜੈਨਸਨ ਅਤੇ ਐਨਰਿਕ ਨੌਰਟੀਆ ਨੇ 2-2 ਵਿਕਟਾਂ ਹਾਸਲ ਕੀਤੀਆਂ।