ਨਿਸਵਾਰਥ ਸੇਵਾ ਅਤੇ ਸਿਮਰਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਕੀਤਾ ਪ੍ਰੇਰਿਤ | Malout News
Malout News: ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਵਿੱਚ ਜੋਨਾਂ ਅਤੇ ਪਿੰਡਾਂ ਦੇ ਜਿੰਮੇਵਾਰਾਂ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਹੁੰਮ-ਹੁੰਮਾ ਦੇ ਸ਼ਿਰਕਤ ਕੀਤੀ ਅਤੇ ਅਨੁਸ਼ਾਸ਼ਨਬੱਧ ਤਰੀਕੇ ਨਾਲ ਗੁਰੂ ਜਸ ਸਰਵਣ ਕੀਤਾ। ਜੋਨ ਨੰਬਰ 7 (ਸ਼ੇਖੂ) ਦੀ ਸਮੂਹ ਸਾਧ-ਸੰਗਤ ਵੱਲੋਂ ਸ਼੍ਰੀ ਸ਼ਰਨਦਾਸ ਧੀਂਗੜਾ ਧਰਮਸ਼ਾਲਾ ਵਿੱਚ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਕਰਵਾਈ ਗਈ ਇਸ ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕਰਵਾਈ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ ਅਤੇ ਅੰਤ ਵਿੱਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹੇ ਗਏ।
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਦਿ੍ੜ ਵਿਸ਼ਵਾਸ਼ ਰੱਖਦੇ ਹੋਏ ਨਿਸਵਾਰਥ ਸੇਵਾ ਅਤੇ ਸਿਮਰਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੋਨ ਨੰਬਰ 7 ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ-ਚਰਚਾ ਲਈ ਕੀਤੇ ਸਾਰੇ ਇੰਤਜ਼ਾਮਾਂ ਦੀ ਵੀ ਸਭ ਨੇ ਸ਼ਲਾਘਾ ਕੀਤੀ ਅਤੇ ਸਾਧ-ਸੰਗਤ ਨੇ ਵੀ ਪੂਰੇ ਅਨੁਸ਼ਾਸ਼ਬੱਧ ਤਰੀਕੇ ਨਾਲ ਨਾਮ-ਚਰਚਾ ਵਿੱਚ ਆਪਣੀ ਹਾਜ਼ਰੀ ਲਵਾਈ।
ਜੋਨ ਨੰਬਰ 7 ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ-ਚਰਚਾ ਲਈ ਕੀਤੇ ਸਾਰੇ ਇੰਤਜ਼ਾਮਾਂ ਦੀ ਵੀ ਸਭ ਨੇ ਕੀਤੀ ਸ਼ਲਾਘਾ
ਇਸ ਮੌਕੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਧੀਂਗੜਾ ਅਤੇ ਸਾਬਕਾ ਕੌਂਸਲਰ ਜਗਤਾਰ ਸਿੰਘ ਬਰਾੜ ਨੇ ਵੀ ਉਚੇਚੇ ਤੌਰ ’ਤੇ ਆਪਣੀ ਹਜ਼ਾਰੀ ਲਵਾਈ। ਇਸ ਮੌਕੇ 85 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਸਤਵੰਤ ਕੌਰ ਇੰਸਾਂ ਤੋਂ ਇਲਾਵਾ ਜੋਨ ਨੰਬਰ 7 ਦੇ ਪ੍ਰੇਮੀ ਸੇਵਕ ਸ਼ੁਭਾਸ਼ ਚੰਦਰ ਇੰਸਾਂ, 15 ਮੈਂਬਰ ਰਾਕੇਸ਼ ਇੰਸਾਂ, ਹਰੀਸ਼ ਇੰਸਾਂ, ਜੋਤੀ ਸਰੂਪ ਇੰਸਾਂ, ਯੁਵਰਾਜ ਇੰਸਾਂ, ਬਲਕਰਨ ਇੰਸਾਂ, ਭੈਣਾਂ ਵਿੱਚੋਂ ਪ੍ਰਵੀਨ ਇੰਸਾਂ, ਨੀਲਮ ਇੰਸਾਂ, ਚਰਨਜੀਤ ਇੰਸਾਂ, ਸੁਖਜੀਤ ਇੰਸਾਂ, ਜੰਨਤ ਇੰਸਾਂ, ਕਵਿਤਾ ਇੰਸਾਂ, ਸੇਵਾਦਾਰ ਭਾਈਆਂ ਵਿੱਚੋਂ ਰਾਮ ਕ੍ਰਿਸ਼ਨ ਇੰਸਾਂ, ਰਾਜ ਕੁਮਾਰ ਇੰਸਾਂ,
ਲਵਦੀਪ ਇੰਸਾਂ, ਅਰਮਾਨ ਇੰਸਾਂ, ਅਮਨ ਇੰਸਾਂ, ਸੁਰਿੰਦਰਪਾਲ ਸ਼ਰਮਾ ਇੰਸਾਂ, ਮਹਾਂਵੀਰ ਇੰਸਾਂ, ਮੰਜੂ ਇੰਸਾਂ, ਪੂਨਮ ਇੰਸਾਂ, ਨੇਹਾ ਇੰਸਾਂ, ਕੰਚਨ ਇੰਸਾਂ, ਸੀਤਾ ਇੰਸਾਂ, ਕਾਲੀ ਇੰਸਾਂ, ਮੀਨਾਕਸ਼ੀ ਇੰਸਾਂ, ਆਸ਼ਾ ਇੰਸਾਂ, ਕੁਲਦੀਪ ਇੰਸਾਂ ਅਤੇ ਸੁਨੀਤਾ ਇੰਸਾਂ, ਵੱਖ-ਵੱਖ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਮੱਖਣ ਇੰਸਾਂ, ਸੁਨੀਲ ਇੰਸਾਂ, ਡਾ.ਇਕਬਾਲ ਇੰਸਾਂ, ਨਰਿੰਦਰ ਭੋਲਾ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਦੀਵਾਨ ਚੰਦ ਇੰਸਾਂ, ਸ਼ੀਸ਼ਪਾਲ ਇੰਸਾਂ, ਗੋਰਾ ਸਿੰਘ ਇੰਸਾਂ, ਗੁਰਲਾਲ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾ, ਚਰਨਦਾਸ ਇੰਸਾਂ ਅਤੇ ਸੰਦੀਪ ਇੰਸਾਂ ਤੋਂ ਇਲਾਵਾ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਕੰਟੀਨ ਸੰਮਤੀ ਦੇ ਸੇਵਾਦਾਰ, ਪਾਣੀ ਸੰਮਤੀ ਦੇ ਸੇਵਾਦਾਰ, ਛਾਇਆਵਾਨ ਸੰਮਤੀ ਦੇ ਸੇਵਾਦਾਰ, ਪਿੰਡਾਂ ਅਤੇ ਜੋਨਾਂ ਦੇ 15 ਮੈਂਬਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।
Also Read : ਰੂਹਾਨੀਅਤ: ਸਿਮਰਨ ਨਾਲ ਮਿਲਦੀਆਂ ਹਨ ਢੇਰਾਂ ਖੁਸ਼ੀਆਂ