Haryana News : ਬੀਪੀਐੱਲ ਪਰਿਵਾਰਾਂ ’ਚ ਖੁਸ਼ੀ ਦੀ ਲਹਿਰ, ਰੋਡਵੇਜ ’ਚ ਮੁਫ਼ਤ ਸਫ਼ਰ ਸਬੰਧੀ ਹੋਇਆ ਵੱਡਾ ਐਲਾਨ

Haryana News

Haryana Roadways Bus: ਕਰਨਾਲ (ਸੱਚ ਕਹੂੰ ਨਿਊਜ਼)। Haryana News ਹਰਿਆਣਾ ’ਚ ਲੋਕ ਰੋਡਵੇਜ ਦੀਆਂ ਬੱਸਾਂ ’ਚ ਸਾਲ ’ਚ 1 ਹਜ਼ਾਰ ਕਿਲੋਮੀਟਰ ਦਾ ਮੁਫ਼ਤ ਸਫ਼ਰ ਕਰ ਸਕਣਗੇ। ਇਸ ਲਈ ਸਰਕਾਰ ਨੇ ਹਰਿਆਣਾ ਅੰਤੋਦਿਆ ਪਰਿਵਾਰ ਪਛਾਣ ਯੋਜਨਾ (ਹੈਪੀ ਸਕੀਮ) ਬਣਾਈ ਹੈ। ਸ਼ੁੱਕਰਵਾਰ ਨੂੰ ਕਰਨਾਲ ’ਚ ਮੁੱਖ ਮੰਤਰੀ ਨਾਇਬ ਸੈਨੀ ਨੇ ਹੈਪੀ ਸਕੀਮ ਦੇ ਲਾਭਪਾਤਰੀਆਂ ਨੂੰ ਕਾਰਡ ਵੰਡੇ। ਇਸ ਤੋਂ ਇਲਾਵਾ ਮੁੱਖ ਮੰਤਰੀ ਸੂਬੇ ਭਰ ਦੇ ਲਾਭ ਪਾਤਰੀਆਂ ਨਾਲ ਆਨਲਾਈਨ ਰੂਬਰੂ ਹੋਏ ਤੇ ਉਨ੍ਹਾਂ ਦੇ ਮੁਫ਼ਤ ਸਫ਼ਰ ਸਬੰਧੀ ਤਜ਼ਰਬੇ ਇਕੱਠੇ ਕੀਤੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਆਵਾਜਾਈ ਮੰਤਰੀ ਅਸੀਮ ਗੋਇਲ ਵੀ ਮੌਜ਼ੂਦ ਰਹੇ। ਮੁੱਖ ਮੰਤਰੀ ਨੇ ਇਸ ਮੌਕੇ ’ਤੇ ਸਮੱਸਿਆਵਾਂ ਵੀ ਸੁਣੀਆਂ। (Haryana News)

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੈਪੀ ਕਾਰਡ ਯੋਜਨਾ ਤੋਂ 23 ਲੱਖ ਪਰਿਵਾਰਾਂ ’ਚੋਂ 84 ਲੱਖ ਲੋਕਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ। ਇੱਕ ਲੱਖ 23 ਹਜ਼ਾਰ ਲੋਕਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ। ਮੁੱਖ ਮੰਤਰੀ ਨੇ ਹੈਪੀ ਯੋਜਨਾ ’ਤੇ ਹਰਿਆਣਾ ਵਾਸੀਆਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ 1.80 ਲੱਖ ਰੁਪਏ ਦੀ ਇਨਕਮ ਵਾਲੇ ਪਰਿਵਾਰਾਂ ਨੂੰ ਹੈਪੀ ਕਾਰਡ ਦੀ ਸਕੀਮ ’ਚ ਸ਼ਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਚਲਾਈ ਹਨ, ਜੋ ਗਰੀਬਾਂ ਦੇ ਭਲੇ ਲਈ ਹਨ। ਹੈਪੀ ਯੋਜਨਾ ਵੀ ਅਜਿਹੇ ਵਰਗ ਲਈ ਹੈ। ਮੁੱਢ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਦਿੱਕਤ ਆਉਂਦੀ ਹੈ ਜਾਂ ਬਜ਼ਾਰ ਜਾਣਾ ਹੈ, ਜਾਂ ਧਾਰਮਿਕ ਯਾਤਰਾ ’ਤੇ ਜਾਂ ਰਿਸ਼ਤੇਦਾਰੀ ’ਚ ਜਾਣਾ ਹੈ ਤਾਂ ਇਸ ਯੋਜਨਾ ਦਾ ਲਾਭ ਲੈਂਦੇ ਹੋਏ ਮੁਫ਼ਤ ਹਰਿਆਣਾ ਰੋਡਵੇਜ ਦੀ ਬੱਸ ’ਚ ਸਫ਼ਰ ਕਰ ਸਕਦੇ ਹਨ। (Haryana Roadways Bus)

ਮਨੋਹਰ ਲਾਲ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ | Haryana News

ਸੀਐੱਮ ਨਾਇਬ ਸੈਨੀ ਨੇ ਕਿਹ ਕਿ ਸੂਬੇ ਦੇ ਸਾਰੇ 36 ਡਿੱਪੂਆਂ ਅਤੇ ਸਾਰੇ ਡਿੱਪੂਆਂ ’ਚ ਇਹ ਸਕੀਮ ਲਾਗੂ ਹੋ ਚੁੱਕੀ ਹੈ। ਜਿੱਥੋਂ ਲੋਕ ਹੈਪੀ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਸਾਬਕਾ ਸੀਐੱਮ ਮਨੋਹਰ ਲਾਲ ਖੱਟਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ। ਸੀਐੱਮ ਸੈਨੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਰਾਜ ’ਚ ਬੁਢਾਪਾ ਪੈਨਸ਼ਨ ਲਈ ਬਹੁਤ ਪ੍ਰੇਸ਼ਾਨੀ ਹੁੰਦੀ ਸੀ। ਬਜ਼ੁਰਗਾਂ ਨੂੰ ਸੇਵਾ ਦੇਣੀ ਪੈਂਦੀ ਸੀ। ਹੁਣ ਅਜਿਹਾ ਆਨਲਾਈਨ ਸਿਸਟਮ ਬਣਾ ਦਿੱਤਾ ਕਿ ਆਦਮੀ ਦੀ ਉਮਰ 60 ਸਾਲ ਹੁੰਦੇ ਹੀ ਬੁਢਾਪਾ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ। ਪੈਨਸ਼ਨ ਦੀ ਰਕਮ ਸਿੱਧੇ ਲਾਭ ਪਾਤਰੀ ਦੇ ਬੈਂਕ ਖਾਤੇ ’ਚ ਚਲੀ ਜਾਂਦੀ ਹੈ। ਇਸ ਮੌਕੇ ’ਤੇ ਆਵਾਜਾਈ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਇਸ ਹੈਪੀ ਕਾਰਡ ਦੀ ਕੀਮਤ 180 ਰੁਪਏ ਹੈ। ਲੋਕਾਂ ਲਈ ਇਸ ਦੀ ਕੀਮਤ 50 ਰੁਪਏ ਰੱਖੀ ਗਈ ਹੈ। ਇਹ ਰਕਮ ਸਿਰਫ਼ ਇਸ ਕਰਕੇ ਲਈ ਜਾਂਦੀ ਹੈ ਤਾਂ ਕਿ ਉਹ ਸਨਮਾਨਿਤ ਤਰੀਕੇ ਨਾਲ ਸਕੀਮ ਦਾ ਲਾਭ ਲੈ ਸਕਣ।

Also Read : Mohali News: ਮੋਹਾਲੀ ’ਚ ਲੜਕੀ ’ਤੇ ਅਣਪਛਾਤੇ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ