ਦੋਦਾ (ਰਵੀਪਾਲ)। ਅੱਜ ਦੇਸ਼ ਭਰ ਵਿੱਚ ਵੋਟਾਂ ਦਾ 7ਵਾਂ ਤੇ ਆਖਰੀ ਗੇੜ ਨਿੱਬੜ ਗਿਆ। (Viral News) ਇਸ ਦੌਰਾਨ ਪੰਜਾਬ ਵਿੱਚ ਵੀ ਇੱਕੋ ਹੀ ਗੇੜ ’ਚ ਵੋਟਾਂ ਪਈਆਂ। ਪਿਛਲੇ ਮਹੀਨਿਆਂ ਤੋਂ ਪੰਜਾਬ ’ਚ ਉਮੀਦਵਾਰਾਂ ਨੇ ਆਪਣਾ ਜ਼ੋਰ ਤਾਣ ਲਾ ਰੱਖਿਆ ਸੀ। ਹੁਣ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ’ਚ ਬੰਦ ਹੋ ਚੁੱਕੀ ਹੈ। ਇਸ ਵਾਰ ਚੋਣ ਕਮਿਸ਼ਨ ਨੇ ਲੋਕਾਂ ਨੂੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੋਈ ਸੀ। ਇਸ ਦੌਰਾਨ ਲੋਕਾਂ ਨੇ ਵੱਖੋ-ਵੱਖ ਤਰੀਕਿਆਂ ਨਾਲ ਵੋਟਾਂ ਦੇ ਇਸ ਤਿਉਹਾਰ ਨੂੰ ਮਨਾਇਆ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੂਰੇਵਾਲਾ ਤੋਂ ਇੱਕ ਵੱਖਰੀ ਝਲਕ ਦੇਖਣ ਨੂੰ ਮਿਲੀ। ਇੱਕ ਨੌਜਵਾਨ ਜਦੋਂ ਘੋੜੀ ’ਤੇ ਸਵਾਰ ਹੋ ਕੇ ਵੋਟ ਪਾਉਣ ਆਇਆ ਤਾਂ ਉਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੂਰੇਵਾਲਾ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਦੇ ਪੋਤਰੇ ਅਰਮਾਨ ਸਿੰਘ ਨੇ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਸੀ। ਅਰਮਾਨ ਸਿੰਘ ਨੇ ਆਪਣਾ ਸ਼ੌਂਕ ਵੋਟ ਪਾਉਣ ਵੇਲੇ ਵੀ ਆਪਣੇ ਨਾਲ ਹੀ ਰੱਖਿਆ ਤੇ ਸਭ ਦੇ ਦਿਲ ਖੁਸ਼ ਕਰ ਦਿੱਤੇ। ਅਰਮਾਨ ਸਿੰਘ ਆਪਣੀ ਘੋੜੀ ’ਤੇ ਸਵਾਰ ਹੋ ਕੇ ਵੋਟ ਪਾਉਣ ਲਈ ਬੂਥ ’ਤੇ ਪਹੁੰਚਿਆ। ਅਰਮਾਨ ਸਿੰਘ ਦੇ ਇਸ ਕਾਰਜ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ। ਤੁਸੀਂ ਤਸੀਵਰ ਵਿੱਚ ਵੀ ਦੇਖ ਰਹੇ ਹੋ ਕਿ ਕਿਵੇਂ ਨੌਜਵਾਨ ਆਪਣੀ ਘੋੜੀ ’ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚਿਆ ਹੈ। (Viral News)
Also Read : Lok Sabha Elections 2024: ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ… 5 ਵਜੇ ਤੱਕ 55.20% ਵੋਟਿੰਗ