ਪੁਲਿਸ ਵੱਲੋਂ ਪਤੀ ਦੀ ਸ਼ਿਕਾਇਤ ’ਤੇ ਇੱਕ ਖਿਲਾਫ਼ ਮਾਮਲਾ ਦਰਜ਼ | Crime News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਖਿਲਾਫ਼ ਸੋਸ਼ਲ ਮੀਡੀਆ ’ਤੇ ਗਲਤ ਸ਼ਬਦਾਂਵਲੀ ਵਰਤ ਕੇ ਪੋਸਟ ਪਾਉਣ ਦੇ ਦੋਸ਼ ਵਿੱਚ ਇੱਕ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਹ ਮਾਮਲਾ ਵਿਧਾਇਕਾ ਦੇ ਪਤੀ ਦੀ ਸ਼ਿਕਾਇਤ ’ਤੇ ਦਰਜ਼ ਕੀਤਾ ਗਿਆ ਹੈ, ਜਿਸ ’ਚ ਮਾਮਲੇ ’ਚ ਨਾਮਜਦ ਵਿਅਕਤੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। (Crime News)
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੋਹਾਰਾ (ਲੁਧਿਆਣਾ) ਨੇ ਦੱਸਿਆ ਕਿ ਉਸਦੀ ਪਤਨੀ ਰਜਿੰਦਰਪਾਲ ਕੌਰ ਛੀਨਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ- 61 ਤੋਂ ਆਮ ਆਦਮੀ ਪਾਰਟੀ ਦੀ ਮੌਜੂਦ ਵਿਧਾਇਕ ਹੈ। ਜਿਸ ਦੇ ਖਿਲਾਫ਼ ਸੰਦੀਪ ਸ਼ੁਕਲਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ 2/3 ਦਿਨ ਪਹਿਲਾਂ ਮੇਰੀ ਪਤਨੀ ਰਜਿੰਦਰਪਾਲ ਕੌਰ ਛੀਨਾ ਦੇ ਖਿਲਾਫ਼ ਭੱਦੀ (ਗਲਤ) ਸ਼ਬਦਾਵਲੀ ਵਰਤਦੇ ਹੋਏ ਪੋਸਟ ਪਾਈ ਸੀ ਜੋ ਕਿ ਉਸਦੀ ਪਤਨੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। (Crime News)
Also Read : ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ ਛੇਤੀ : ਭਗਵੰਤ ਮਾਨ
ਇਸ ਲਈ ਉਨ੍ਹਾਂ ਪੁਲਿਸ ਨੂੰ ਸਬੰਧਿਤ ਵਿਅਕਤੀ ਦੇ ਖਿਲਾਫ਼ ਕਾਰਵਾਈ ਲਈ ਸ਼ਿਕਾਇਤ ਦਿੱਤੀ ਹੈ। ਮਾਮਲੇ ਸਬੰਧੀ ਥਾਣਾ ਡਾਬਾ ਦੇ ਇੰਸਪੈਕਟਰ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸੰਦੀਪ ਕੁਮਾਰ ਸ਼ੁਕਲਾ ਵਾਸੀ ਹਲਾਕ ਦੱਖਣੀ ਮੁਹੱਲਾ ਸੁੰਦਰ ਨਗਰ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ ਪਰ ਹਾਲੇ ਸਬੰਧਿਤ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ।