(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਕਰਨ ਤੋਂ ਬਾਅਦ ਉਸ ਨੂੰ ਘਰ ਭੇਜਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਲਾਵਾਰਿਸ ਹਾਲਤ ਵਿੱਚ ਰੇਲਵੇ ਰੋਡ ਸੰਗਰੂਰ ਵਿਖੇ ਘੁੰਮ ਰਿਹਾ ਸੀ, ਜਿਸ ਦੀ ਹਾਲਤ ਤਰਸਯੋਗ ਸੀ। ਜਿਸ ਬਾਰੇ ਪ੍ਰੇਮੀ ਸਤਪਾਲ ਇੰਸਾਂ ਨੂੰ ਪਤਾ ਲੱਗਾ ਤਾਂ ਉਸਨੇ ਫੋਨ ਰਾਹੀਂ ਮੰਦਬੁੱਧੀ ਨੌਜਵਾਨ ਬਾਰੇ ਸੂਚਨਾ ਦਿੱਤੀ। Welfare Work
ਮੰਦਬੁੱਧੀ ਨੌਜਵਾਨ ਬਾਰੇ ਪਤਾ ਲੱਗਣ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਦਿਕਸ਼ਾਂਤ ਇੰਸਾਂ ਨੇ ਤੁਰੰਤ ਪਹੁੰਚ ਕੇ ਉਸ ਨੌਜਵਾਨ ਦੀ ਸਾਂਭ-ਸੰਭਾਲ ਕੀਤੀ। ਜੁਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਮੰਦਬੁੱਧੀ ਨੂੰ ਉਸ ਦਾ ਨਾਂਅ ਤੇ ਰਿਹਾਇਸ਼ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਦੀਪਕ ਕੁਮਾਰ ਪੁੱਤਰ ਰਾਮਦੇਵ ਯਾਦਵ ਵਾਸੀ ਚੌਕੀ ਲਛਮਣ ਡੇਰਾ ਜ਼ਿਲ੍ਹਾ ਬੌਕਸਰ ਬਿਹਾਰ ਸਟੇਟ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। Welfare Work
ਇਹ ਵੀ ਪੜ੍ਹੋ: ਘਰ ਤੋਂ ਲਾਪਤਾ ਹੋਈ ਔਰਤ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪੰਜ ਦਿਨ ਪਹਿਲਾਂ ਲਾਪਤਾ ਹੋਇਆ ਸੀ ਜੋ ਅਪਾਹਜ਼ ਤੇ ਕੁਝ ਮਾਨਸਿਕ ਪ੍ਰੇਸ਼ਾਨੀ ’ਚ ਰਹਿੰਦਾ ਹੈ ਜੋ ਆਪ ਹੀ ਕਈ ਦਿਨਾਂ ਬਾਅਦ ਘਰ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੇਲ ਗੱਡੀ ਦਾ ਰਸਤਾ ਦੱਸ ਕੇ ਤੇ ਟਿਕਟ ਦਾ ਪ੍ਰਬੰੰਧ ਕਰਕੇ ਵਾਪਸ ਭੇਜਿਆ ਜਾਵੇ। ਜਿਸ ਕੋਲ ਕੋਈ ਜੇਬ੍ਹ ਖਰਚਾ ਨਹੀਂ ਸੀ। ਦੀਪਕ ਕੁਮਾਰ ਨੇ ਦੱਸਿਆ ਕਿ ਮੈਂ ਰਸਤਾ ਭਟਕ ਕੇ ਇੱਧਰ ਆ ਗਿਆ ਹਾਂ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕਿੱਥੇ ਹਾਂ। ਉਕਤ ਨੌਜਵਾਨ ਦੇੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਮੰਦਬੁੱਧੀ ਨੌਜਵਾਨ ਨੂੰ ਕਿਰਾਇਆ-ਭਾੜਾ ਦੇ ਕੇ ਰੇਲਵੇ ਸਟੇਸ਼ਨ ਸੰਗਰੂਰ ਤੋਂ ਘਰ ਲਈ ਸਮਝਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਰਵਿੰਦਰ ਧੀਮਾਨ ਬੱਬੀ, ਸੱਤਪਾਲ, ਧਰੁਵ ਗਰਗ, ਸੰਦੀਪ ਸਨੀ ਗੋਰ, ਭੈਣ ਕਿਰਨ ਇੰਸਾਂ ਦਾ ਅਤੇ ਹੋਰ ਸੇਵਾਦਾਰਾਂ ਦਾ ਯੋਗਦਾਨ ਰਿਹਾ।