ਅੱਤਵਾਦੀਆਂ ਨੇ ਸੀਆਰਪੀਐਫ਼ ਦੇ ਕਾਫ਼ਲੇ ‘ਤੇ ਕੀਤਾ ਹਮਲਾ
ਸ੍ਰੀਨਗਰ: ਇੱਥੋਂ ਦੇ ਪਾਂਥਾ ਚੌਂਕ ਵਿੱਚ ਸੀਆਰਪੀਐਫ਼ ਦੀ ਗੱਡੀ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਸੀਆਰਪੀਐਫ਼ ਦੇ ਸਬ ਇੰਸਪੈਕਟਰ ਸਾਹਿਬ ਸ਼ੁਕਲਾ ਸ਼ਹੀਦ ਹੋ ਗਏ, ਜਦੋਂਕਿ ਦੋ ਜਵਾਨ ਜ਼ਖ਼ਮੀ ਹੋ ਗਏ। ਸਕੂਲ ਵਿੱਚ ਲੁਕੇ ਅੱਤਵਾਦੀਆਂ ਨੂੰ ਫੜਨ ਲਈ ਘੇਰਾਬੰਦੀ ਤੇਜ ਕਰ ਦਿੱਤੀ ਗਈ ਹੈ। ਐਤਵਾਰ ਸਵੇਰੇ ਸਵੇਰੇ ਵੀ ਡੀਪੀਐਸ ਸਕੂਲ ਵਿੱਚ ਫਾਇਰਿੰਗ ਹੋਈ। ਸ਼ਨਿੱਚਰਵਾਰ ਸੀਆਰਪੀਐਫ਼ ਕਾਫਿਲੇ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਸਕੂਲ ਕੈਂਪਸ ਵਿੱਚ ਲੁਕ ਗਏ ਸਨ।
ਦੱਸਿਆ ਜਾਂਦਾ ਹੈ ਕਿ ਅੱਤਵਾਦੀ ਡੀਪੀਐੱਸ ਸਕੂਲ ਵੱਲੋਂ ਆਏ ਹਮਲੇ ਤੋਂ ਬਾਅਦ ਸਕੂਲ ਵੱਲ ਹੀ ਭੱਜੇ। ਸੀਆਰਪੀਐਫ਼ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਦੇਰ ਰਾਤ ਤੱਕ ਸੀਆਰਪੀਐਫ਼ ਦੇ ਸਰਚ ਆਪ੍ਰੇਸ਼ਨ ਵਿੱਚ ਫੌਜ ਅਤੇ ਜੰਮੂ ਕਸ਼ਮੀਰ ਵੀ ਜੁੜ ਗਈ। ਸਕੂਲ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ 2 ਤੋਂ ਤਿੰਨ ਅੱਤਵਾਦੀ ਸਕੂਲ ਕੈਂਪਸ ਵਿੱਚ ਲੁਕੇ ਹਨ।
ਪੁਲਿਸ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਵੇਰੇ 3 ਵਜੇ ਸ਼ੁਰੂ ਹੋਈ ਗੋਲੀਬਾਰੀ ਰੁਕ ਰੁਕ ਕੇ ਜਾਰੀ ਹੈ। ਪਰ ਉਨ੍ਹਾਂ ਨੇ ਮੁਹਿੰਮ ਦੇ ਵੇਰਵੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਜੰਮੂ ਕਸ਼ਮੀਰ ਵਿੱਚ ਜਿਵੇਂ ਜਿਵੇਂ ਅੱਤਵਾਦੀਆਂ ‘ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਉਨ੍ਹਾਂ ਦੀ ਬੌਖਲਾਹਟ ਵਧਦੀ ਜਾ ਰਹੀ ਹੈ। ਫੌਜ 258 ਅੱਤਵਾਦੀਆਂ ਦੀ ਸੂਚੀ ਦੇ ਨਾਲ 13 ਜ਼ਿਲ੍ਹਿਆਂ ਵਿੱਚ ਆਪ੍ਰੇਸ਼ਨ ਆਲਆਊਟ ਚਲਾ ਰਹੀ ਹੈ। ਇਸ ਦੇ ਤਹਿਤ ਹੁਣ ਤੱਕ 28 ਦਿਨਾਂ ਵਿੱਚ 45 ਅੱਤਵਾਦੀ ਨਿਪਟਾਏ ਜਾ ਚੁੱਕੀ ਹੈ।