ਸਰਕਾਰੀ ਸਕੂਲ ’ਚੋਂ ਚੋਰਾਂ ਨੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਸਮਾਨ ਵੀ ਨਹੀਂ ਛੱਡਿਆ

Barnala News
ਬਰਨਾਲਾ : ਸਕੂਲ ’ਚ ਜਾਂਚ ਕਰਨ ਪੁਜੀ ਪੁਲਿਸ। 

ਚੋਰ ਗੈਸ ਸਿਲੰਡਰ, ਕਣਕ, ਚੌਲ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ (Barnala News)

(ਗੁਰਪ੍ਰੀਤ ਸਿੰਘ) ਬਰਨਾਲਾ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਸੂਲਪੁਰ (ਬਰਨਾਲਾ) ਵਿੱਚੋਂ ਲੰਘੀ ਰਾਤ ਕਮਰਿਆਂ ਦੇ ਜਿੰਦਰੇ ਤੋੜ ਕੇ ਚੋਰ ਦੋ ਗੈਸ ਸਿਲੰਡਰ, ਕਣਕ, ਚੌਲ, ਪੱਖਾ, ਭੱਠੀ, ਦੇਗੇ, ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡ ਟੀਚਰ ਦਲਵੀਰ ਸਿੰਘ ਫਰਵਾਹੀ ਨੇ ਦੱਸਿਆ ਕਿ ਕੱਲ੍ਹ ਛੁੱਟੀ ਉਪਰੰਤ ਸਕੂਲ ਦੇ ਸਾਰੇ ਕਮਰਿਆਂ ਨੂੰ ਜਿੰਦਰੇ ਮਾਰ ਕੇ ਗਏ ਸਨ ਅਤੇ ਜਦ ਉਹ ਸਵੇਰੇ ਸਕੂਲ ਵਿੱਚ 7:30 ਕੁ ਵਜੇ ਪਹੁੰਚੇ ਤਾਂ ਸਾਰੇ ਕਮਰਿਆਂ ਦੇ ਜਿੰਦਰੇ ਟੁੱਟੇ ਪਏ ਸਨ। Barnala News

ਇਹ ਵੀ ਪੜ੍ਹੋ: ਪੰਜਾਬ ਦੌਰੇ ’ਤੇ ਅਰਵਿੰਦ ਕੇਜਰੀਵਾਲ, ਸ੍ਰੀ ਅੰਮ੍ਰਿਤਸਰ ਸਾਹਿਬ ’ਚ ਕੱਢਿਆ ਰੋਡ ਸ਼ੋਅ

ਰਸੋਈ ਵਿੱਚ ਮਿਡ-ਡੇ-ਮੀਲ ਦਾ ਸਮਾਨ ਪਿਆ, ਜਿਸ ਵਿੱਚੋਂ ਚੋਰ ਇੱਕ ਕੁਇੰਟਲ ਕਣਕ, ਇੱਕ ਕੁਇੰਟਲ ਚੌਲ, ਦੋ ਗੈਸ ਸਿਲੰਡਰ, ਇੱਕ ਕਹੀ, ਦੋ ਦੇਗੇ, ਇੱਕ ਭੱਠੀ ਤੋਂ ਇਲਾਵਾ ਪੂਰਾ ਮਹੀਨੇ ਦਾ ਰਾਸ਼ਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ, ਬਲਾਕ ਸਿੱਖਿਆ ਅਫ਼ਸਰ ਬਰਨਾਲਾ ਅਤੇ ਸਬੰਧਤ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਗਈ। Barnala News

ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਪਰ ਪੁੱਜ ਗਈ ਜਿੰਨ੍ਹਾਂ ਵੱਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਥਾਣਾ ਸਿਟੀ 2 ਦੇ ਸਬ-ਇੰਸਪੈਕਟਰ ਧਰਮਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਚੋਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ। Barnala News