ਸਮਾਜ ਸੇਵਾ ਸੋਸਾਇਟੀ ਵੱਲੋਂ ਕੀਤੇ ਉਪਰਾਲੇ ਦੀ ਇਲਾਕੇ ‘ਚ ਹੋ ਰਹੀ ਐ ਸ਼ਲਾਘਾ

Samaj Seva Society

ਗੁਰੂ ਹਰਸਹਾਏ (ਸਤਪਾਲ ਥਿੰਦ)। ਗੁਰੂ ਹਰਸਹਾਏ ਸਮਾਜ ਸੇਵਾ ਸੋਸਾਇਟੀ (Samaj Sewa Society) ਵੱਲੋਂ ਗੁਰੂ ਕਰਮ ਸਿੰਘ ਬਸਤੀ ਵਿਖੇ ਬਣੇ ਅਕਾਸ਼ ਹਸਪਤਾਲ ਵਿੱਚ ਮੁਫਤ ਮੈਡੀਕਲ ਚੈਕ ਅਪ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਚੈਕਅਪ ਕਰਨ ਦੇ ਲਈ ਪਹੁੰਚੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ।

ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਮਦਨ ਮੋਹਨ ਕੰਧਾਰੀ, ਸਰਪ੍ਰਸਤ ਸਤਵਿੰਦਰ ਭੰਡਾਰੀ, ਸਕੱਤਰ ਬੁੜ ਚੰਦ ਬਿੰਦਰਾ, ਪੀ ਆਰ ਓ ਦੀਪਕ ਬਜਾਜ, ਚੇਅਰਮੈਨ ਵਿਜੈ ਮੋਂਗਾ, ਕੈਸ਼ੀਅਰ ਆਦਰਸ਼ ਪਾਲ ਧਵਨ, ਮੁਕੇਸ਼ ਮੈਣੀ, ਸੰਦੀਪ ਮਦਾਨ, ਅਨਿਲ ਕੁੱਕੜ, ਅਸ਼ੋਕ ਕੁਮਾਰ ਮੋਂਗਾ, ਸੰਜੀਵ ਝੱਟਾ, ਸੁਰਿੰਦਰ ਸਲੂਜਾ, ਪਵਨ ਕੰਧਾਰੀ, ਸਤਨਾਮ ਚਾਂਦੀ ਵਾਲਾ, ਡਾਕਟਰ ਰਾਜਿੰਦਰ ਗੁਪਤਾ, ਰਾਕੇਸ਼ ਬਜਾਜ, ਲਾਲ ਚੰਦ ਨਰੂਲਾ, ਹਰਪ੍ਰੀਤ ਸਿੰਘ ਸੋਢੀ, ਮਨੋਜ ਛਾਬੜਾ, ਪਵਨ ਮੋਂਗਾ, ਸਤੀਸ਼ ਵੋਹਰਾ, ਬਲਦੇਵ ਸਿੰਘ ਨਾਗੀ ਨੇ ਦੱਸਿਆ ਕਿ ਅੱਜ ਲਾਏ ਗਏ ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਵਿਜੇ ਨਰੂਲਾ ਤੇ ਸੋਸਾਇਟੀ ਦੇ ਸਮੂਹ ਮੈਂਬਰਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। (Samaj Sewa Society)

Samaj Seva Society

ਇਸ ਮੌਕੇ ਇਸ ਕੈਂਪ ਵਿੱਚ ਮਰੀਜ਼ਾਂ ਦਾ ਚੈੱਕ ਅਪ ਕਰਨ ਦੇ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਸ਼ੁਭਮ ਵੱਲੋਂ ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ। ਇਸੇ ਤਰ੍ਹਾਂ ਡਾ. ਰਿਸ਼ੀ ਵੱਲੋਂ ਮਰੀਜ਼ਾਂ ਦੇ ਚਮੜੀ ਦੇ ਰੋਗਾਂ ਦਾ ਚੈਕਅਪ ਕੀਤਾ ਗਿਆ ਅਤੇ ਮੋਗੇ ਤੋਂ ਪਹੁੰਚੇ ਡਾਕਟਰ ਦੀਪਕ ਗਰਗ ਵੱਲੋਂ ਦਿਲ ਦੇ ਰੋਗਾਂ ਦਾ ਚੈਕਅਪ ਕੀਤਾ ਗਿਆ।

ਇਸੇ ਤਰ੍ਹਾਂ ਅਕਾਸ਼ ਹਸਪਤਾਲ ਦੇ ਡਾਕਟਰ ਗੁਲਸ਼ਨ ਨਰੂਲਾ ਵੱਲੋਂ ਦਿਮਾਗੀ ਰੋਗਾਂ ਦਾ ਚੈਕਅਪ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਪਹੁੰਚੇ 250 ਦੇ ਕਰੀਬ ਮਰੀਜ਼ਾਂ ਵੱਲੋਂ ਚੈਕਅਪ ਕੈਂਪ ਦਾ ਲਾਭ ਲਿਆ ਗਿਆ ਅਤੇ ਆਪਣਾ ਚੈਕਅਪ ਕਰਵਾਇਆ ਗਿਆ। ਇਸ ਮੌਕੇ ਸੋਸਾਈਟੀ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਲੋੜਵੰਦ ਮਰੀਜ਼ਾਂ ਦੇ ਜਿਥੇ ਮੁਫਤ ਵਿੱਚ ਟੈਸਟ ਕੀਤੇ ਗਏ ਉੱਥੇ ਹੀ ਉਹਨਾਂ ਨੂੰ ਮੁਫਤ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ।

Also Read : RCB vs DC: IPL ’ਚ ਅੱਜ ਬੈਂਗਲੁਰੂ ਬਨਾਮ ਦਿੱਲੀ, ਦੋਵਾਂ ਟੀਮਾਂ ਦੀਆਂ ਪਲੇਆਫ ਉਮੀਦਾਂ ਦਾਅ ’ਤੇ

ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਆਏ ਹੋਏ ਮਰੀਜ਼ਾਂ ਦੇ ਲਈ ਸਮਾਜ ਸੇਵੀ ਵਿਜੈ ਨਰੂਲਾ ਵੱਲੋਂ ਦਾਲ ਫੁਲਕੇ ਸਬਜੀ ਖੀਰ ਆਦਿ ਦਾ ਲੰਗਰ ਲਾਇਆ ਗਿਆ ਅਤੇ ਆਕਾਸ਼ ਹਸਪਤਾਲ ਵੱਲੋਂ ਮਰੀਜ਼ਾਂ ਦੇ ਲਈ ਚਾਹ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਾਹਰ ਦਵਿੰਦਰ ਸਿੰਘ ਵੱਲੋਂ ਮਰੀਜ਼ਾਂ ਦੀ ਮੁਫਤ ਵਿੱਚ ਫਿਜ਼ੀਓਥਰੈਪੀ ਵੀ ਕੀਤੀ ਗਈ। ਇਸ ਮੌਕੇ ਸੁਭਾਸ਼ ਡਾਬਰਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਕੈਂਪ ਦੀ ਸਮਾਪਤੀ ਮੌਕੇ ਆਏ ਹੋਏ ਡਾਕਟਰਾਂ ਨੂੰ ਸੋਸਾਈਟੀ ਦੇ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।