ਏਜੰਸੀ, ਵਾਸ਼ਿੰਗਟਨ: ਇੱਕ ਸਰਵਉੱਚ ਹਿੰਦੂ ਅਮਰੀਕੀ ਸੰਸਥਾ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਅਤੇ ਬੰਗਲਾਦੇਸ਼ ਜਿਹੇ ਦੇਸ਼ਾਂ ‘ਚ ਜਿੱਥੇ ਹਿੰਦੂ ਘੱਟ ਗਿਣਤੀ ਹਨ ਉੱਥੇ ਉਨ੍ਹਾਂ ਨੂੰ ਹਿੰਸਾ, ਸਮਾਜਿਕ ਸੋਸ਼ਣ ਅਤੇ ਅਲੱਗ-ਥਲੱਗ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਦ ਹਿੰਦੂ ਅਮਰੀਕਾ ਫਾਊਂਡੇਸ਼ਨ ਨੇ ਸਾਲਾਨਾ ਰਿਪੋਰਟ ‘ਚ ਕਿਹਾ
ਦ ਹਿੰਦੂ ਅਮਰੀਕਾ ਫਾਊਂਡੇਸ਼ਨ ਨੇ ਦੱਖਣੀ ਏਸ਼ੀਆ ‘ਚ ਹਿੰਦੂਆਂ ਅਤੇ ਪ੍ਰਵਾਸੀਆਂ ‘ਤੇ ਆਪਣੀ ਕਿਹਾ ਸਾਲਾਨਾ ਰਿਪੋਰਟ ‘ਚ ਕਿ ਸਮੁੱਚੇ ਦੱਖਣੀ ਏਸ਼ੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ‘ਚ ਰਹਿ ਰਹੇ ਹਿੰਦੂ ਘੱਟ ਗਿਣਤੀ ਵੱਖ-ਵੱਖ ਪੱਧਰਾਂ ਦੇ ਵਿਧਾਨਿਕ ਅਤੇ ਸੰਸਥਾਗਤ ਭੇਦਭਾਵ, ਧਾਰਮਿਕ ਆਜ਼ਾਦੀ ‘ਤੇ ਪਾਬੰਦੀ, ਹਿੰਸਾ, ਸਮਾਜਿਕ ਸ਼ੋਸਣ ਦੇ ਨਾਲ ਹੀ ਆਰਥਿਕ ਅਤੇ ਸਿਆਸੀ ਰੂਪ ਨਾਲ ਹਾਸ਼ੀਏ ਵਾਲੀ ਸਥਿਤੀ ਦਾ ਸਾਹਮਣਾ ਕਰਦੇ ਹਨ
ਅਮਰੀਕੀ ਰਾਜਧਾਨੀ ‘ਚ ਇਸ ਹਫਤੇ ਦੀ ਸ਼ੁਰੂਆਤ ‘ਚ ਜਾਰੀ ਹੋਈ ਰਿਪੋਰਟ ‘ਚ ਕਿਹਾ ਗਿਆ ਕਿ ਹਿੰਦੂ ਔਰਤਾਂ ਖਾਸ ਤੌਰ ‘ਤੇ ਇਸਦੀ ਲਪੇਟ ‘ਚ ਆਉਂਦੀਆਂ ਹਨ ਅਤੇ ਬੰਗਲਾਦੇਸ਼ ਅਤੇ ਪਾਕਿਸਤਾਨ ਜਿਹੇ ਦੇਸ਼ਾਂ ‘ਚ ਅਗਵਾ ਅਤੇ ਜਬਰਨ ਧਰਮ ਬਦਲਣ ਜਿਹੇ ਅਪਰਾਧਾਂ ਦਾ ਸਾਹਮਣਾ ਕਰਦੀਆਂ ਹਨ
ਰਿਪੋਰਟ ‘ਚ ਐਚਏਐਫ ਦੇ ਅਫਗਾਨਿਸਤਾਨ, ਬੰਗਲਾਦੇਸ਼, ਮਲੇਸ਼ੀਆ ਅਤੇ ਪਾਕਿਸਤਾਨ ਨੂੰ ਹਿੰਦੂ ਘੱਟ ਗਿਣਤੀ ਦੇ ਮਨੁੱਖੀ ਅਧਿਕਾਰਾਂ ਦੀ ਭਿਆਨਕ ਉਲੰਘਣਕਰਤਾ ਮੰਨਿਆ ਹੈ ਭੂਟਾਨ ਅਤੇ ਸ੍ਰੀਲੰਕਾ ਦੀ ਪਛਾਣ ਗੰਭੀਰ ਚਿੰਤਾ ਵਾਲੇ ਦੇਸ਼ਾਂ ਦੇ ਤੌਰ ‘ਤੇ ਕੀਤੀ ਗਈ ਹੈ ਰਿਪੋਰਟ ‘ਚ ਭਾਰਤੀ ਸੂਬਾ ਜੰਮੂ ਕਸ਼ਮੀਰ ਨੂੰ ਵੀ ਇਸ ਸ਼੍ਰੇਣੀ ‘ਚ ਰੱਖਿਆ ਗਿਆ ਹੈ