ਇਸ ਵਾਰ ਲੋਕ ਸਭਾ ਚੋਣਾਂ ’ਚ ਦਲਬਦਲੀ ਨੇੇ ਨਵੇਂ ਰਿਕਾਰਡ ਬਣਾ ਦਿੱਤੇ ਹਨ ਆਗੂ ਚੋਣਾਂ ਤੋਂ ਦੋ-ਚਾਰ ਮਹੀਨੇ ਪਹਿਲਾਂ ਤਾਂ ਪਾਰਟੀਆਂ ਬਦਲਦੇ ਸਨ ਪਰ ਹੁਣ ਟਿਕਟ ਮਿਲਣ ਦੇ ਬਾਵਜ਼ੂਦ ਪਲਟੀ ਮਾਰ ਜਾਂਦੇ ਹਨ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪਹਿਲਾਂ ਪਾਰਟੀ ਦੀ ਟਿਕਟ ਮੋੜੀ ਤੇ ਫਿਰ ਉਹ ਪਾਰਟੀ ਬਦਲ ਗਏ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਬਸਪਾ ਦਾ ਉਮੀਦਵਾਰ ਵੀ ਆਪ ’ਚ ਸ਼ਾਮਲ ਹੋ ਗਿਆ ਜਲੰਧਰ ਤੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਪਾਸਾ ਪਲਟ ਲਿਆ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਵੀ ਅਜਿਹਾ ਹੋਇਆ ਹੈ ਦਲ ਬਦਲੀ ਤੋਂ ਕਦੇ ਜਨਤਾ ਤਾਂ ਹੈਰਾਨ ਹੁੰਦੀ ਸੀ ਪਰ ਹੁਣ ਆਗੂ ਇੰਨੇ ਤੇਜ਼-ਤਰਾਰ ਹੋ ਗਏ ਹਨ ਕਿ ਪਾਰਟੀਆਂ ਵੀ ਹੈਰਾਨ ਹੁੰਦੀਆਂ ਹਨ ਕਿ ਪਤਾ ਹੀ ਨਹੀਂ ਲੱਗਾ ਕੌਣ ਕਦੋਂ ਪੈਂਤਰਾ ਖੇਡ ਗਿਆ। (Lok Sabha Election 2024)
ਇਹ ਵੀ ਪੜ੍ਹੋ : ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ : Saint Dr MSG
ਅਸਲ ’ਚ ਚੋਣਾਂ ਲੋਕਤੰਤਰ ਦੀ ਆਤਮਾ ਹਨ ਜੋ ਲੋਕਾਂ ਦੀ ਇੱਛਾ ਨੂੰ ਤੰਤਰ ਦੀ ਬੁਨਿਆਦ ਨਾਲ ਇੱਕਸੁਰ ਕਰਨ ਦਾ ਜ਼ਰੀਆ ਹਨ ਪਰ ਸਿਆਸੀ ਨਿਘਾਰ ਕਾਰਨ ਲੋਕਤੰਤਰ ਦੀ ਸ਼ਾਨ ਧੁੰਦਲੀ ਪੈ ਰਹੀ ਹੈ ਦਲ ਬਦਲੀਆਂ ਦਾ ਰੁਝਾਨ ਇਸ ਹੱਦ ਤੱਕ ਹੈ ਕਿ ਆਗੂਆਂ ਨੇ ਨੈਤਿਕਤਾ, ਭਰੋਸਾ, ਵਿਚਾਰਧਾਰਾ ਵੀ ਦਾਅ ’ਤੇ ਲਾ ਦਿੱਤੀ ਹੈ ਭਾਵੇਂ ਕਿਸੇ ਵੀ ਆਗੂ ਨੂੰ ਦਲਬਦਲੀ ਕਾਨੂੰਨ ਦੇ ਤਹਿਤ ਅਧਿਕਾਰ ਹੈ ਫਿਰ ਵੀ ਸਵਾਰਥ ਲਈ ਕਦੇ ਕਿਸੇ ਪਾਰਟੀ ਦੇ ਗੁਣ ਗਾਈ ਜਾਣਾ ਅਤੇ ਅਗਲੇ ਹੀ ਪਲ ਬਦਨਾਮੀ ਕਰੀ ਜਾਣਾ ਵਿਅਕਤੀਗਤ ਕਮਜ਼ੋਰੀ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਸਵਾਰਥੀਪਣ ਨੂੰ ਜ਼ਾਹਿਰ ਕਰਦਾ ਹੈ ਉਹ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕਿਸੇ ਵੀ ਪਾਰਟੀ ਨੂੰ ਚੁਣ ਸਕਦਾ ਹੈ ਫਿਰ ਵੀ ਆਗੂ ਦੀ ਵਿਚਾਰਧਾਰਾ, ਪ੍ਰਤੀਬੱਧਤਾ, ਭਾਸ਼ਾ ਆਦਿ ਅਜਿਹੇ ਤੱਤ ਹਨ ਜੋ ਕਿਸੇ ਆਗੂ ਦੇ ਰਾਜਨੀਤਿਕ ਜੀਵਨ ਦੇ ਆਧਾਰ ਹਨ। (Lok Sabha Election 2024)