(ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਐੱਸਡੀਐੱਮ ਗਗਨਦੀਪ ਸਿੰਘ ਵੱਲੋਂ ਲੋਕ ਸਭਾ ਚੋਣਾਂ ਨੇ ਮੱਦੇਨਜ਼ਰ ਹਲਕਾ ਗੁਰੂਹਰਸਹਾਏ ਦੇ ਵੱਖ- ਵੱਖ ਪਿੰਡਾਂ ਅੰਦਰ ਬਣੇ ਬੂਥਾਂ ’ਤੇ ਜਾਂ ਕੇ ਚੈਕਿੰਗ ਕਰਦਿਆਂ ਜਾਇਜ਼ਾ ਲਿਆ ਗਿਆ Lok Sabha Election
ਇਹ ਵੀ ਪੜ੍ਹੋ: ਭਾਜਪਾ ਤੋਂ ਦੇਸ਼ ਦਾ ਸੰਵਿਧਾਨ ਬਚਾਉਣਾ ਜ਼ਰੂਰੀ ਹੈ : ਕੁਲਦੀਪ ਧਾਲੀਵਾਲ
ਇਸ ਮੌਕੇ ਗੱਲਬਾਤ ਕਰਦਿਆਂ ਐੱਸਡੀਐੱਮ ਗਗਨਦੀਪ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੂਥਾਂ ਦੀ ਲਗਾਤਾਰ ਚੈਂਕਿੰਗ ਕੀਤੀ ਜਾਂ ਰਹੀਂ ਹੈ ਤੇ ਬੀਐੱਲਓ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ, ਹੈਪੀ ਦੀਪਕ ਸ਼ਰਮਾ, ਗੁਰਵਿੰਦਰ ਗੋਲਡੀ ਤੇ ਸੈਕਟਰ ਅਫ਼ਸਰ ਹਾਜ਼ਰ ਸਨ । Lok Sabha Election
2024 ਲੋਕ ਸਭਾ ਚੋਣਾਂ ’ਚ ਕੀ ਹੋਵੇਗਾ ਖਾਸ..
- 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਘਰ ਤੋਂ ਹੀ ਪਾ ਸਕਣਗੇ ਵੋਟ।
- 1.82 ਕਰੋੜ ਵੋਟਰ ਇਸ ਸਾਲ ਪਹਿਲੀ ਵਾਰ ਵੋਟ ਪਾਉਣਗੇ।
- ਮਰਦ ਵੋਟਰਾਂ ਦੀ ਗਿਣਤੀ 49.7 ਕਰੋੜ ਹੈ ਤੇ ਔਰਤ ਵੋਟਰਾਂ ਦੀ 47.1 ਕਰੋੜ ਹੈ।
- ਵੋਟਰ ਦੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਮਿਲੇਗਾ ਰਿਸਪੌਂਸ।
- ਵੋਟਰ ਬੂਥਾਂ ਉੱਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ।
- ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
- ਮਰਦ ਤੇ ਔਰਤ ਵੋਟਰਾਂ ਦਾ ਅਨੁਪਾਤ ਇਸ ਵੇਲੇ 1000:948 ਹੈ।
- ਔਰਤਾਂ ਤੇ ਮਰਦਾਂ ਲਈ ਪਖਾਣਿਆਂ ਦਾ ਪ੍ਰਬੰਧ ਹੋਵੇਗਾ।
- ਅਪਾਹਿਜ਼ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।