ਨੀਲੇ ਨਾਲ ਸੰਤਰੀ ਰੰਗ ਦਾ ਸੁਮੇਲ
- ਕਾਲਰਾਂ ’ਤੇ ਤਿਰੰਗੇ ਦੇ ਨਿਸ਼ਾਨ
ਸਪੋਰਟਸ ਡੈਸਕ। ਟੀਮ ਇੰਡੀਆ ਅਗਲੇ ਮਹੀਨੇ ਵੈਸਟਇੰਡੀਜ ਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਨਵੀਂ ਜਰਸੀ ’ਚ ਨਜਰ ਆਵੇਗੀ। ਟੀਮ ਦੀ ਅਧਿਕਾਰਤ ਕਿੱਟ ਸਪਾਂਸਰ ਐਡੀਡਾਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਨਵੀਂ ਜਰਸੀ ਜਾਰੀ ਕੀਤੀ। ਨਵੀਂ ਡਿਜਾਈਨ ਕੀਤੀ ਜਰਸੀ ਨੀਲੇ ਰੰਗ ਦੀ ਹੈ। ਇਸ ਦੇ ਨਾਲ ਸੰਤਰੀ ਰੰਗ ਦਾ ਸੁਮੇਲ ਹੈ। ਇਸ ਦੇ ਨਾਲ ਹੀ – ਆਕਾਰ ਦੇ ਕਾਲਰ ’ਤੇ ਤਿਰੰਗੇ ਰੰਗ ਦੇ ਹਨ। ਐਡੀਡਾਸ ਨੇ ਲਾਂਚ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਵੀਡੀਓ ’ਚ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੂੰ ਵੀ ਦਿਖਾਇਆ ਗਿਆ ਹੈ। ਇਹ ਵੀਡੀਓ ਧਰਮਸਾਲਾ ਦੇ ਕ੍ਰਿਕੇਟ ਸਟੇਡੀਅਮ ਦੀ ਹੈ।
ਨਿਊਜੀਲੈਂਡ ਨੇ ਵੀ ਲਾਂਚ ਕੀਤੀ ਨਵੀਂ ਜਰਸੀ : 1999 ਵਿਸ਼ਵ ਕੱਪ ਤੋਂ ਲਈ ਪ੍ਰੇਰਨਾ
ਕ੍ਰਿਕੇਟ ਨਿਊਜੀਲੈਂਡ ਨੇ ਪਿਛਲੇ ਸੋਮਵਾਰ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰਨ ਤੋਂ ਬਾਅਦ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਲਈ ਆਪਣੀ ਜਰਸੀ ਦਾ ਪਰਦਾਫਾਸ਼ ਕੀਤਾ ਹੈ। ਨਿਊਜੀਲੈਂਡ ਨੇ 1999 ਵਿਸ਼ਵ ਕੱਪ ਤੋਂ ਪ੍ਰੇਰਿਤ ਨੀਲੀ ਜਰਸੀ ਲਾਂਚ ਕੀਤੀ।