4 ਹੋਰ ਵੀ ਨੇਤਾਵਾਂ ਨੇ ਫੜਿਆ ਭਾਜਪਾ ਦਾ ਪੱਲਾ | Arvinder Singh Lovely
ਨਵੀਂ ਦਿੱਲੀ (ਏਜੰਸੀ)। ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਸ਼ਨਿੱਚਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ। ਛੇ ਦਿਨ ਪਹਿਲਾਂ ਭਾਵ ਕਿ 28 ਅਪਰੈਲ ਨੂੰ ਉਨ੍ਹਾਂ ਨੇ ਦਿੱਲੀ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ। ਲਵਲੀ ਦੇ ਨਾਲ ਨੀਰਜ ਬਸੋਆ, ਰਾਜਕੁਮਾਰ ਚੌਹਾਨ, ਨਸੀਬ ਸਿੰਘ ਅਤੇ ਅਮਿਤ ਮਲਿਕ ਵੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਜਪਾ ਵਿੱਚ ਅਰਵਿੰਦਰ ਸਿੰਘ ਲਵਲੀ ਦੀ ਇਹ ਦੂਜੀ ਪਾਰੀ ਹੈ। (Arvinder Singh Lovely)
ਲਵਲੀ 7 ਸਾਲ ਪਹਿਲਾਂ ਵੀ 18 ਅਪਰੈਲ 2017 ਨੂੰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਹਾਲਾਂਕਿ, 10 ਮਹੀਨਿਆਂ ਬਾਅਦ, ਉਹ 17 ਫਰਵਰੀ 2018 ਨੂੰ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ। 31 ਅਗਸਤ 2023 ਨੂੰ ਲਵਲੀ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। 28 ਅਪ੍ਰੈਲ ਨੂੰ ਉਨ੍ਹਾਂ ਨੇ ਮਲਿਕਾਰਜੁਨ ਖੜਗੇ ਨੂੰ 4 ਪੰਨਿਆਂ ਦਾ ਪੱਤਰ ਲਿਖ ਕੇ ਪਾਰਟੀ ਇੰਚਾਰਜ ’ਤੇ ਮਨਮਾਨੀ ਕਰਨ ਦਾ ਦੋਸ਼ ਲਾਇਆ ਸੀ। (Arvinder Singh Lovely)
ਇਹ ਵੀ ਪੜ੍ਹੋ : Patiala News: ਪਰਨੀਤ ਕੌਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਮੌਤ
ਉਨ੍ਹਾਂ ਕਿਹਾ ਸੀ ਕਿ ਮੈਨੂੰ ਬਲਾਕ ਪ੍ਰਧਾਨ ਵੀ ਨਿਯੁਕਤ ਕਰਨ ਦਾ ਅਧਿਕਾਰ ਨਹੀਂ ਹੈ। ਇਸ ਤੋਂ ਇਲਾਵਾ ਲਵਲੀ ਨੇ ‘ਆਪ’ ਨਾਲ ਗਠਜੋੜ ’ਤੇ ਵੀ ਇਤਰਾਜ ਪ੍ਰਗਟਾਇਆ ਸੀ।ਲਵਲੀ ਨੇ ਆਪਣੇ ਪੱਤਰ ’ਚ ਲਿਖਿਆ – ਦਿੱਲੀ ਕਾਂਗਰਸ ਇਕਾਈ ਪਾਰਟੀ ਨਾਲ ਗਠਜੋੜ ਖਿਲਾਫ ਹੈ, ਜਿਸ ਦਾ ਗਠਨ ਕਾਂਗਰਸ ਪਾਰਟੀ ’ਤੇ ਝੂਠੇ, ਮਨਘੜਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਦੇ ਆਧਾਰ ’ਤੇ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ’ਚ ‘ਆਪ’ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ। ਲਵਲੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਨੇ 30 ਅਪਰੈਲ ਨੂੰ ਦੇਵੇਂਦਰ ਯਾਦਵ ਨੂੰ ਦਿੱਲੀ ਇਕਾਈ ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਸੀ। (Arvinder Singh Lovely)